ਹਰਿੰਦਰ ਨਿੱਕਾ, ਪਟਿਆਲਾ 9 ਜਨਵਰੀ 2025
ਥਾਣ ਕੋਤਵਾਲੀ ਪਟਿਆਲਾ ਦੀ ਪੁਲਿਸ ਨੇ ਕਿਸੇ ਵਾਰਦਾਤ ਦੀ ਤਾਕ ਵਿੱਚ ਬੈਠੇ ਤਿੰਨ ਲੁਟੇਰਿਆਂ ਨੂੰ ਨਜਾਇਜ ਅਸਲੇ ਸਣੇ ਗਿਰਫ਼ਤਾਰ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ:ਥ ਗੁਰਮੇਲ ਗਿਰ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਦਾਲ ਦਲੀਆ ਚੋਂਕ ਪਟਿਆਲਾ ਮੋਜੂਦ ਸੀ, ਜੋ ਇਤਲਾਹ ਮਿਲੀ ਕਿ ਜਨਕ ਪੁੱਤਰ ਹੰਸ ਰਾਜ ਵਾਸੀ ਮਰਦਹੇੜੀ ਥਾਣਾ ਸਦਰ ਪਟਿਆਲਾ, ਪਰਗਟ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਮੱਦੋ ਮਾਜਰਾ ਥਾਣਾ ਪਸਿਆਣਾ, ਯੋਗੇਸ਼ ਰਾਜਭਰ ਪੁੱਤਰ ਰਾਮ ਜਤਨ ਵਾਸੀ ਕੁਕੋਹਾ ਬਾਦਲਪੁਰ ਜਿਲਾ ਜੋਨਮਪੁਰ, ਯੂ.ਪੀ ਹਾਲ ਵਾਸੀ ਜੱਟਾਂ ਵਾਲਾ ਚੋਂਤਰਾ ਥਾਣਾ ਕੋਤਵਾਲੀ ਪਟਿਆਲਾ ਨੇ ਇੱਕ ਨਜਾਇਜ ਪਿਸਟਲ ਰੱਖਿਆ ਹੋਇਆ ਹੈ ਅਤੇ ਮਿਲ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ, ਜੋ ਅੱਜ ਵੀ ਘਲੋੜੀ ਗੇਟ ਮੜ੍ਹੀਆ ਪਾਸ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ। ਪੁਲਿਸ ਨੇ ਦੋਸ਼ੀਆਂ ਖਿਲਾਫ U/S 25/54/59 Arms Act ਤਹਿਤ ਕੇਸ ਦਰਜ ਕਰਕੇ,ਦੱਸੀ ਗਈ ਥਾਂ ਉੱਤੇ ਛਾਪਾਮਾਰੀ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਇੱਕ 315 ਬੋਰ ਦੇਸੀ ਕੱਟਾ ਸਮੇਤ 3 ਜਿੰਦਾ ਰੋਂਦ ਬ੍ਰਾਮਦ ਕੀਤੇ ਹਨ।