ਜੈ ਮਿਲਾਪ ਲੈਬਾਰਟਰੀ ਐਸੋਸੀਏਸ਼ਨ ਨੇ ਆਪ ਦੇ ਜ਼ਿਲ੍ਹਾ ਪ੍ਰਧਾਨ ਤੇ ਵਾਰਡ 34 ਦੇ ਕੌਂਸਲਰ ਤੇਜਿੰਦਰ ਮਹਿਤਾ ਦਾ ਕੀਤਾ ਸਨਮਾਨ
ਲੈਬਾਰਟਰੀ ਐਸੋਸੀਏਸ਼ਨ ਦੀਆਂ ਮੰਗਾ ਨੂੰ ਪਹਿਲ ਦੇ ਅਧਾਰ ‘ਤੇ ਕਰਵਾਇਆ ਜਾਵੇਗਾ ਹੱਲ : ਤੇਜਿੰਦਰ ਮਹਿਤਾ
ਰਾਜੇਸ਼ ਗੋਤਮ, ਪਟਿਆਲਾ 23 ਦਸੰਬਰ 2024
ਤੇਜ ਬਾਗ ਕਾਲੋਨੀ ਸਥਿਤ ਸ਼ਿਵ ਆਸ਼ਰਮ ਵਿਖ਼ੇ ਅੱਜ ਜੈ ਮਿਲਾਪ ਲੈਬਾਰਟਰੀ ਐਸੋਸੀਏਸ਼ਨ ਵੱਲੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਵਾਰਡ 34 ਤੋਂ ਕੌਂਸਲਰ ਤੇਜਿੰਦਰ ਮਹਿਤਾ ਦਾ ਜ਼ਿਲ੍ਹਾ ਪ੍ਰਧਾਨ ਪ੍ਰਧਾਨ ਮੋਹਿਤ ਗੁਪਤਾ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਵੱਲੋਂ ਸਨਮਾਨ ਕੀਤਾ ਗਿਆ ਇਸ ਸਨਮਾਨ ਲਈ ਪ੍ਰਧਾਨ ਤੇਜਿੰਦਰ ਮਹਿਤਾ ਨੇ ਐਸੋਸੀਏਸ਼ਨ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਐਸੋਸੀਏਸ਼ਨ ਪ੍ਰਧਾਨ ਮੋਹਿਤ ਗੁਪਤਾ ਨੇ ਕਿਹਾ ਕਿ ਤੇਜਿੰਦਰ ਮਹਿਤਾ ਨੇ ਹਮੇਸ਼ਾ ਹੀ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਗੇ ਵੱਧ ਕੇ ਜਿੰਮੇਵਾਰੀ ਤੇ ਲਗਨ ਨਾਲ ਕੰਮ ਕੀਤਾ ਹੈ ਉਸੀ ਦਾ ਨਤੀਜਾ ਹੈ ਕਿ ਅੱਜ ਨਿਗਮ ਚੋਣਾਂ ਦੇ ਵਿੱਚ ਉਨਾਂ ਦੀ ਵਾਰਡ ਨੰਬਰ 34 ਤੋਂ ਵੱਡੀ ਜਿੱਤ ਹਾਸਲ ਹੋਈ ਹੈ। ਉਨਾਂ ਭਰੋਸਾ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਸੋਸੀਏਸ਼ਨ ਵੱਲੋਂ ਪ੍ਰਧਾਨ ਤੇਜਿੰਦਰ ਮਹਿਤਾ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਜਾਵੇਗਾ। ਇਸ ਉਪਰੰਤ ਪ੍ਰਧਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਜੋ ਪਿਆਰ ਮੈਨੂੰ ਐਸੋਸੀਅਨ ਵੱਲੋਂ ਦੇ ਕੇ ਨਿਵਾਜਿਆ ਗਿਆ ਹੈ ਉਸ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਵਿਸ਼ਵਾਸ ਆਉਂਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਸੋਸੀਏਸ਼ਨ ਦੀ ਕੋਈ ਵੀ ਸਮੱਸਿਆ ਹੋਵੇਗੀ ਤਾਂ ਉਸ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਜਿਲਾ ਕੈਸ਼ੀਅਰ ਦਵਿੰਦਰ ਸਿੰਘ ਹੈਪੀ, ਸੁਮਿਤ ਠਾਕੁਰ, ਅੰਕੁਰ ਗੁਪਤਾ, ਪਵਨਦੀਪ ਸਿੰਘ, ਅਮਰਿੰਦਰ ਸਿੰਘ, ਅਮਨ, ਰਣਜੀਤ ਸਿੰਘ ਆਦਿ ਹਾਜ਼ਰ ਸਨ।