ਸੋਨੀ ਪਨੇਸਰ, ਬਰਨਾਲਾ 9 ਨਵੰਬਰ 2024
ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੂੰ ਡੀ- ਮਾਰਟ ਵਿਖੇ ਲਿਜਾਇਆ ਗਿਆ। ਇਹ ਗਤੀਵਿਧੀ ਵਿਜ਼ਿਟ ਟੂ ਡੀ – ਮਾਰਟ ਸੁਪਰ ਮਾਰਕੀਟ ਦੇ ਨਾਮ ਨਾਲ ਕਰਵਾਈ ਗਈ । ਇਸ ਗਤੀਵਿਧੀ ਵਿੱਚ ਸਕੂਲ ਦੀ ਪਹਿਲੀ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਦੇ ਵਿਦਿਆਰਥੀ ਇਸ ਵਿਸ਼ੇ ਵਜੋਂ ਆਪਣੇ ਸ਼ਹਿਰ ਬਰਨਾਲਾ ਦੀ ਮਸ਼ਹੂਰ ਸੁਪਰ ਮਾਰਕੀਟ ਮਾਲ ਡੀ-ਮਾਰਟ ਵਿੱਖੇ ਪਹੁੰਚੇ, ਜਿਥੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਕਿਉਂ ਇਸ ਨੂੰ ਸੁਪਰ ਮਾਰਕੀਟ ਕਿਹਾ ਜਾਂਦਾ ਹੈ।
ਬੱਚਿਆਂ ਨੂੰ ਦੱਸਿਆ ਅਤੇ ਦਿਖਾਇਆ ਗਿਆ ਕਿ ਅਸ਼ੀ ਆਪਣੀ ਹਰ ਜਰੂਰਤ ਦੀ ਕੋਈ ਵੀ ਵਸਤੂ ਇਸ ਸੁਪਰ ਮਾਰਕੀਟ ਵਿੱਚ ਇਕੋ ਹੀ ਥਾਂ ਤੋਂ ਖਰੀਦ ਸਕਦੇ ਹਾਂ। ਬੱਚਿਆਂ ਨੂੰ ਪੂਰਾ ਡੀ ਮਾਰਟ ਦਿਖਾਇਆ ਗਿਆ ਅਤੇ ਕਰਿਆਨੇ ਦਾ ਸਮਾਨ , ਕੱਪੜਿਆਂ, ਕਾਸਮੈਟਿਕ , ਡੇਅਰੀ/ਫ੍ਰੋਜ਼ਨ ਫੂਡ , ਬੇਕਰੀ, ਅਤੇ ਡੱਬਾਬੰਦ ਸਾਮਾਨ, ਖਿਡੌਣੇ ਆਦਿ ਦੇ ਅਲੱਗ ਅਲੱਗ ਸੈਕਸ਼ਨ ਦਿਖਾਏ ਗਏ ਸਨ। ਅਧਿਆਪਕਾਂ ਨੇ ਬੱਚਿਆਂ ਨੂੰ ਸਮਝਾਇਆ ਕਿ ਚੀਜ਼ਾਂ ਕਿਵੇਂ ਖਰੀਦੀਆਂ ਜਾਂਦੀਆਂ ਹਨ, ਬਿੱਲ ਕਿੱਥੇ ਬਣਾਏ ਜਾਂਦੇ ਹਨ ਅਤੇ ਅਦਾਇਗੀਆਂ ਕਿਵੇਂ ਕੀਤੀਆਂ ਜਾਂਦੀਆਂ ਹਨ।
ਇਸ ਤੋਂ ਬਾਅਦ ਬੱਚਿਆਂ ਨੇ ਆਪਣੀ ਜਰੂਰਤ ਦਾ ਸਮਾਨ ਵੀ ਲਿਆ ਅਤੇ ਉਨਾਂ ਨੂੰ ਕੈਸ਼ ਕਾਉੰਟਰ ਵੀ ਦਿਖਾਇਆ ਗਿਆ। ਜਿੱਥੇ ਬੱਚਿਆਂ ਦੁਆਰਾ ਖਰੀਦੇ ਸਮਾਨ ਦੇ ਪੈਸੇ ਦਿੱਤੇ ਗਏ ਅਤੇ ਬਿੱਲ ਵੀ ਲਿਆ ਗਿਆ। ਬੱਚਿਆਂ ਨੇ ਇਸ ਗਤੀਵਿਧੀ ਦਾ ਭਰਪੂਰ ਆਨੰਦ ਮਾਣਿਆ ਅਤੇ ਬਹੁਤ ਕੁੱਝ ਸਿਖਿਆ ਅਤੇ ਸਮਝਿਆ।
ਸਕੂਲ ਦੇ ਪ੍ਰਿੰਸੀਪਲ ਡਾਕਟਰ ਵੀ ਕੇ ਸ਼ਰਮਾ , ਵਾਈਸ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਂਸਲ ਨੇ ਦੱਸਿਆ ਕਿ ਇਸ ਗਤੀਵਿਧੀ ਰਾਹੀਂ ਵਿਦਿਆਰਥੀਆਂ ਨੂੰ ਸ਼ਾਪਿੰਗ ਮਾਰਟ ਵਿੱਚ ਉਪਲਬਧ ਵਸਤੂਆਂ ਨੂੰ ਦੇਖਣ ਅਤੇ ਜਾਣਨ ਦਾ ਮੌਕਾ ਮਿਲਿਆ, ਕਿ ਕਿਸ ਪ੍ਰਕਾਰ ਲੋਕ ਆਪਣੀ ਰੋਜ਼ਾਨਾ ਦੀ ਜਰੂਰਤ ਦਾ ਸਮਾਨ ਕਿਵੇਂ ਖਰੀਦਦੇ ਹਨ। ਜਦੋਂ ਬੱਚੇ ਆਪਣੇ ਮਾਤਾ ਪਿਤਾ ਨਾਲ ਮਾਰਕੀਟ ਜਾਂਦੇ ਹਨ ਤਾਂ ਉਹਨਾਂ ਦੇ ਮਾਤਾ ਪਿਤਾ ਆਪਣੀਆਂ ਜਰੂਰਤਾਂ ਦਾ ਸਮਾਨ ਲੈ ਕੇ ਆ ਜਾਂਦੇ ਹਨ , ਪਰ ਬੱਚਿਆਂ ਨੂੰ ਕੁਝ ਵੀ ਸਿੱਖਣ ਨੂੰ ਨਹੀਂ ਮਿਲਦਾ। ਇਸ ਕਰਕੇ ਸਕੂਲ ਨੇ ਬੱਚਿਆਂ ਲਈ ਇਹ ਗਤੀਵਿਧੀ ਕੀਤੀ। ਬੱਚਿਆਂ ਨੂੰ ਏਹੋ ਜੇਹੀਆਂ ਗਤੀ ਵਿਧੀਆਂ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।
ਵਾਈਸ ਪ੍ਰਿੰਸੀਪਲ ਮੈਡਮ ਕਿਹਾ ਕਿ ਇਸ ਪ੍ਰਕਾਰ ਦੀ ਗਤੀਵਿਧੀ ਬੱਚਿਆਂ ਲਈ ਟੰਡਨ ਸਕੂਲ ਵਿੱਚ ਹੁੰਦੀ ਰਹੇਗੀ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਸਕੂਲ ਦੇ ਐਮ ਡੀ ਸ਼ਿਵ ਸਿੰਗਲਾ ਨੇ ਕਿਹਾ ਕਿ ਸੁਪਰ ਮਾਰਕੀਟਾਂ ਬੱਚਿਆਂ ਲਈ ਖੋਜ ਕਰਨ ਅਤੇ ਉਹਨਾਂ ਨੂੰ ਉੱਥੇ ਉਪਲਬਧ ਵੱਖ-ਵੱਖ ਕਿਸਮਾਂ ਦੇ ਭੋਜਨਾਂ ਅਤੇ ਹੋਰ ਚੀਜ਼ਾਂ ਬਾਰੇ ਸਿਖਾਉਣ ਲਈ ਇੱਕ ਵਧੀਆ ਥਾਂ ਹਨ। ਉਹਨਾਂ ਕਿਹਾ ਕਿ ਕੁੱਲ ਮਿਲਾ ਕੇ, ਇਹ ਹਰੇਕ ਬੱਚੇ ਲਈ ਇੱਕ ਮਜ਼ੇਦਾਰ ਸਿੱਖਣ ਦਾ ਅਨੁਭਵ ਹੈ । ਅਸੀਂ ਉਮੀਦ ਕਰਦੇ ਹਾਂ ਕਿ ਇਹ ਤਜ਼ਰਬੇ ਸਾਡੇ ਵਿਦਿਆਰਥੀਆਂ ਦੇ ਮਾਨਸਿਕ ਗਿਆਨ ਵਿੱਚ ਵਾਧਾ ਕਰਨਗੇ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਨਗੇਂ ।