1 ਲੱਖ 80 ਹਜਾਰ ਨਸ਼ੀਲੀਆਂ ਗੋਲੀਆਂ ਸਮੇਤ 2 ਸਮਗਲਰ ਕਾਬੂ ,2 ਲੱਖ ਰੁਪਏ ਡਰੱਗ ਮਨੀ ਵੀ ਬਰਾਮਦ

Advertisement
Spread information

ਹੋਰ ਨਸ਼ਾ ਤਸਕਰ ਅਤੇ ਜਖੀਰੇ ਪੁਲਿਸ ਦੇ ਹੱਥ ਆਉਣ ਦੀ ਸੰਭਾਵਨਾ-ਐਸ.ਐਸ.ਪੀ ਗੋਇਲ


ਸੋਨੀ ਪਨੇਸਰ / ਰਘੁਵੀਰ ਹੈਪੀ ਬਰਨਾਲਾ 3 ਜੁਲਾਈ 2020

                  ਬਰਨਾਲਾ ਪੁਲਿਸ ਨੇ 2 ਸਮਗਲਰਾਂ ਨੂੰ ਭਾਰੀ ਮਾਤਰਾ ਚ, ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਐਸ.ਐਸ.ਪੀ ਸ੍ਰੀ ਸੰਦੀਪ ਗੋਇਲ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜੇ ਗਏ ਤਸਕਰਾਂ ਵਿੱਚੋਂ ਇੱਕ ਨਸ਼ੀਲੀਆਂ ਗੋਲੀਆਂ ਦਾ ਵੱਡਾ ਸਪਲਾਇਰ ਹੈ, ਜਿਸ ਦਾ ਪੰਜਾਬ ਦੇ ਕਈ ਜ਼ਿਲਿਆਂ ਸਮੇਤ ਨੇੜਲੇ ਸੂਬਿਆਂ ਵਿੱਚ ਵੀ ਨੈਟਵਰਕ ਹੈ। ਉਹਨਾਂ ਦੱਸਿਆ ਕਿ ਐਸ.ਪੀ ਸੁਖਦੇਵ ਸਿੰਘ ਵਿਰਕ ਅਤੇ ਏ.ਐਸ.ਪੀ ਪ੍ਰਗਿੱਆ ਜੈਨ ਦੀ ਅਗਵਾਈ ’ਚ ਸੀ.ਆਈ.ਏ ਸਟਾਫ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ ਨੇ ਇੱਕ ਮੁਖਬਰੀ ਦੇ ਆਧਾਰ ’ਤੇ ਬਰਨਾਲਾ-ਮਾਨਸਾ ਸੜਕ ’ਤੇ ਕੀਤੀ ਛਾਪਾਮਾਰੀ ਦੌਰਾਨ ਮਾਨਸਾ ਤਰਫੋਂ ਆਉਂਦੀ ਸਵਿਫਿਟ ਕਾਰ ਨੰਬਰ ਡੀ.ਐਲ 5 ਸੀ.ਆਈ 8850 ਨੂੰ ਰੋਕਿਆ ਤਾਂ ਉਸ ਵਿੱਚੋਂ 1 ਲੱਖ ਰੁਪਏ 80 ਹਜਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਵੱਲੋਂ ਇਸ ਸਬੰਧੀ ਐਫ.ਆਈ.ਆਰ ਨੰਬਰ 66 ਮਿਤੀ, 3 ਜੁਲਾਈ ਨੂੰ 22/25/61/85 ਐਨ.ਡੀ, ਪੀ.ਐਸ ਐਕਟ ਤਹਿਤ ਦਰਜ ਕੀਤੀ ਗਈ। ਕਬਜ਼ੇ ਚ, ਲਈ ਕੀਤੀ ਕਾਰ ਵਿੱਚ ਸਵਾਰ ਦੋ ਵਿਆਕਤੀਆਂ ਦੀ ਪਹਿਚਾਣ ਹੁਮੇਸ ਕੁਮਾਰ ਮਿੰਟੂ ਉਰਫ ਬਾਬਾ ਪੁੱਤਰ ਕਾਕਾ ਸਿੰਘ ਵਾਸੀ ਕੜੈਲ ਜ਼ਿਲ੍ਹਾ ਸੰਗਰੂਰ ਅਤੇ ਬਲਜੀਤ ਸਿੰਘ ਪੁੱਤਰ ਬਾਰਾ ਸਿੰਘ ਵਾਸੀ ਭੀਖੀ ਵੱਜੋਂ ਹੋਈ। ਇਹਨਾਂ ਕੋਲੋਂ 2 ਲੱਖ ਰੁਪਏ ਡਰੱਗ ਮਨੀ ਵੀ ਬਰਾਮਦ ਹੋਈ ਹੈ। ਐਸ.ਐਸ.ਪੀ ਗੋਇਲ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਏ ਮਿੰਟੂ ਬਾਬਾ ’ਤੇ ਹਰਿਆਣਾ ਅਤੇ ਪੰਜਾਬ ਵਿੱਚ ਪਹਿਲਾਂ ਵੀ ਕਈ ਪਰਚੇ ਦਰਜ ਹਨ ਅਤੇ ਇੱਕ ਕੇਸ ਵਿੱਚ ਇਸ ਨੂੰ 15 ਸਾਲ ਦੀ ਸਜਾ ਵੀ ਹੋਈ ਵੀ ਹੈ। ਹੁਣ ਇਹ ਜਮਾਨਤ ’ਤੇ ਬਾਹਰ ਆ ਕੇ ਬਰਨਾਲਾ, ਸੰਗਰੂਰ, ਪਟਿਆਲਾ ਅਤੇ ਮਾਨਸਾ ਆਦਿ ਜਿਲਿਆਂ ਵਿੱਚ ਨਸੀਲੀਆਂ ਦਵਾਈਆਂ ਦੀ ਸਪਲਾਈ ਕਰ ਰਿਹਾ ਸੀ। ਇਸ ਤਰ੍ਹਾਂ ਬਲਜੀਤ ਸਿੰਘ ਭੀਖੀ ’ਤੇ ਵੀ ਪਹਿਲਾਂ ਕਈ ਕੇਸ ਦਰਜ ਹਨ। ਪੁਲਸ ਮੁੱਖੀ ਅਨੁਸਾਰ ਇਹਨਾਂ ਦੀ ਗ੍ਰਿਫਤਾਰੀ ਨਾਲ ਕਈ ਹੋਰ ਨਸ਼ੇ ਦੇ ਤਸਕਰ ਅਤੇ ਜਖੀਰੇ ਪੁਲਸ ਦੇ ਹੱਥ ਆਉਣ ਦੀ ਸੰਭਾਵਨਾ ਹੈ।

Advertisement
Advertisement
Advertisement
Advertisement
Advertisement
Advertisement
error: Content is protected !!