ਪੁਲਿਸ ਨੇ ਲੱਭ ਲਈ ਫੈਕਟਰੀ, ਪਾਬੰਦੀਸ਼ੁਦਾ ਦਵਾਈਆਂ ਦਾ ਜਖੀਰਾ ਬਰਾਮਦ ‘ਤੇ ਦੋਸ਼ੀ ਵੀ ਫੜ੍ਹੇ…

Advertisement
Spread information

ਇੱਕ ਔਰਤ ਸਣੇ 8 ਜਣਿਆਂ ਤੇ ਪਰਚਾ ਦਰਜ, 4 ਦੋਸ਼ੀ ਅਤੇ ਦਵਾਈਆਂ ਦੀ ਭਰੀ ਗੱਡੀ ਕਾਬੂ..

ਜ਼ੇਕਰ ਬਿਨਾਂ ਕਿਸੇ ਦਬਾਅ ਅਤੇ ਲਾਲਚ ਤੋਂ ਅੱਗੇ ਵਧੀ ਜ਼ਾਂਚ ਤਾਂ ਕਈ ਸਫੈਦਪੋਸ਼ ਤੇ ਰਸੂਖਦਾਰਾਂ ਦੇ ਚਿਹਰੇ ਹੋਣਗੇ ਬੇਨਕਾਬ..

ਹਰਿੰਦਰ ਨਿੱਕਾ, ਬਰਨਾਲਾ 1 ਜੁਲਾਈ 2024

      ਪੁਲਿਸ ਨੇ ਵੱਡਾ ਐਕਸ਼ਨ ਕਰਦਿਆਂ ਬਰਨਾਲਾ-ਨਾਈਵਾਲਾ ਲਿੰਕ ਰੋਡ ਤੇ ਸਥਿਤ ਪਾਬੰਦੀਸ਼ੁਦਾ ਦਵਾਈਆਂ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਛਾਪਾ ਮਾਰਿਆ ਤੇ ਮੌਕੇ ਤੋਂ 4 ਦੋਸ਼ੀਆਂ ਨੂੰ ਗਿਰਫਤਾਰ ਕਰਕੇ, ਉਨਾਂ ਦੇ ਕਬਜੇ ਵਿੱਚੋਂ ਪਾਬੰਦੀਸ਼ੁਦਾ/ਬਿਨਾਂ ਸਰਕਾਰ ਦੀ ਮਨਜੂਰੀ ਤੋਂ ਤਿਆਰ ਕੀਤੀਆਂ ਦਵਾਈਆਂ ਦੀ ਭਰੀ ਗੱਡੀ ਵੀ ਬਰਾਮਦ ਕਰ ਲਈ ਹੈ। ਪੁਲਿਸ ਨੇ ਥਾਣਾ ਸਿਟੀ 1 ਬਰਨਾਲਾ ਵਿਖੇ ਇੱਕ ਔਰਤ ਸਣੇ 8 ਜਣਿਆਂ ਖਿਲਾਫ ਕੇਸ ਦਰਜ ਕਰਕੇ,ਹੋਰ ਨਾਮਜ਼ਦ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਆਲ੍ਹਾ ਅਧਿਕਾਰੀ ਇਸ ਸਬੰਧੀ ਅੱਜ ਖੁਲਾਸਾ ਕਰਨਗੇ ਅਤੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ, ਪੁਲਿਸ ਤਫਤੀਸ਼ ਦਾ ਦਾਇਰਾ ਹੋਰ ਵੀ ਵਧਾਇਆ ਜਾ ਸਕਦਾ ਹੈ। ਜ਼ੇਕਰ ਪੁਲਿਸ ਨੇ ਬਿਨਾਂ ਕਿਸੇ ਦਬਾਅ ਅਤੇ ਲਾਲਚ ਤੋਂ ਗੰਭੀਰਤਾ ਨਾਲ ਜ਼ਾਂਚ ਕੀਤੀ ਤਾਂ ਕਈ ਹੋਰ ਸਫੈਦਪੋਸ਼ ਅਤੇ ਰਸੂਖਦਾਰਾਂ ਦੀ ਭੂਮਿਕਾ ਅਤੇ ਉਨਾਂ ਦੇ ਚਿਹਰੇ ਬੇਨਕਾਬ ਹੋ ਸਕਦੇ ਹਨ। ਸੂਤਰਾਂ ਅਨੁਸਾਰ, ਇਹ ਫੈਕਟਰੀ ਦਾ ਨਾਂ ਸ਼ਹਿਰ ਦੇ ਇੱਕ ਨਾਮੀ ਡਾਕਟਰ ਨਾਲ ਅਤੇ ਇੱਕ ਰਾਜਸੀ ਲੀਡਰ ਦੇ ਪਰਿਵਾਰ ਨਾਲ ਵੀ ਜੁੜਿਆ ਰਿਹਾ ਹੈ।                                                                         

Advertisement

ਕਿਵੇਂ ਖੁੱਲ੍ਹਿਆ ਭੇਦ…

      ਲੰਘੀ ਕੱਲ੍ਹ ਏ.ਐਸ.ਆਈ ਰਣਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਸ਼ਿਸੂ ਪਾਲ ਵਗੈਰਾ ਨੇ ਆਪਸ ਵਿੱਚ ਸਾਜ-ਬਾਜ ਹੋ ਕੇ ਇਕ ਫਰਮਾਸਿਊਟੀਕਲ ਪ੍ਰਾਈਵੇਟ ਲਿਮਟਿਡ ਕੰਪਨੀ ਨਾਈਵਾਲਾ ਰੋਡ ਬਰਨਾਲਾ ਵਿਖੇ ਜਾਅਲੀ ਦਵਾਈਆਂ ਬਣਾਉਣ ਦੀ ਫੈਕਟਰੀ ਲਗਾਈ ਹੋਈ ਹੈ। ਇਹ ਵਿਅਕਤੀ ਲਾਈਸੰਸੀ ਦਵਾਈਆਂ ਤੋਂ ਬਿਨਾਂ ਹੋਰ ਦਵਾਈਆਂ ਜਿਵੇਂ ਕਿ Prueabiline -300 MG ਜੋ ਬਰਨਾਲਾ ਜਿਲ੍ਹੇ ਵਿੱਚ ਪਾਬੰਦੀ ਸ਼ੁਦਾ ਹੈ, ਬਿਨਾਂ ਸਰਕਾਰ ਦੀ ਮਨਜੂਰੀ ਤੋਂ ਬਣਾ ਕੇ ਸਪਲਾਈ ਕਰਦੇ ਹਨ। ਇਹ ਫੈਕਟਰੀ ਵਾਲੇ ਸਰਕਾਰ ਨੂੰ ਧੋਖੇ ਵਿੱਚ ਰੱਖ ਕੇ ਬਿਨਾਂ ਬਿੱਲਾਂ ਤੋਂ ਦਵਾਈਆਂ ਵੇਚ ਕੇ ਸਰਕਾਰ ਨੂੰ ਵੱਡੀ ਮਾਤਰਾ ਵਿਚ ਚੂਨਾ ਲਗਾਉਂਦੇ ਹਨ। ਇਹ ਅੱਜ ਵੀ ਮਹਿੰਦਰਾ ਪਿਕਅਪ ਗੱਡੀ ਨੰਬਰ PB-65-AZ-9437 ਵਿੱਚ ਦਵਾਈਆਂ ਅੱਗੇ ਸਪਲਾਈ ਕਰਨ ਲਈ ਲੋਡ ਕਰਨਗੇ। ਜੇਕਰ ਤੁਰੰਤ ਰੇਡ ਕੀਤੀ ਜਾਵੇ ਤਾਂ ਦੋਸ਼ੀ ਗੈਰ-ਕਾਨੂੰਨੀ ਦਵਾਈਆਂ ਸਮੇਤ ਪੁਲਿਸ ਦੇ ਕਾਬੂ ਆ ਸਕਦੇ ਹਨ।

ਇਹ ਦੋਸ਼ੀਆਂ ਤੇ ਹੋਇਆ ਪਰਚਾ ਦਰਜ..

     ਪੁਲਿਸ ਨੇ ਸਿਸੂ ਪਾਲ ਪੁੱਤਰ ਪਵਨ ਕੁਮਾਰ, ਉਸ ਦੀ ਪਤਨੀ ਨਿਸ਼ਾ ਰਾਣੀ ਵਾਸੀ ਆਰੀਆ ਸਮਾਜ ਬਲਾਕ ਧੂਰੀ ਹਾਲ ਰੋਇਲ ਅਸਟੇਟ ਜੀਰਕਪੁਰ, ਦਿਨੇਸ ਬਾਂਸਲ ਪੁੱਤਰ ਅਸ਼ੋਕ ਕੁਮਾਰ ਵਾਸੀ ਧੂਰੀ ਹਾਲ ਆਬਾਦ ਫਲੈਟ ਨੰਬਰ 904 ਚੌਥੀ ਮੰਜਲ ਵਿੰਡ ਕਰਾਸ ਜੀਰਕਪੁਰ, ਸੰਜੇ ਸਿੰਘ ਵਾਸੀ ਯੂ.ਪੀ ਹਾਲ ਪ੍ਰੋਡੰਕਸ਼ਨ ਮੈਨੇਜਰ, ਵਿਧੂ ਦੱਤ ਅਗਰਵਾਲ ਏਰੀਆ ਮੈਨੇਜਰ, ਜਤਿੰਦਰ ਕੁਮਾਰ ਪੁੱਤਰ ਜੀਵਨ ਕੁਮਾਰ ਵਾਸੀ ਸ਼ਕਤੀ ਨਗਰ ਬਰਨਾਲਾ, ਲਵ ਕੁਸ਼ ਯਾਦਵ ਮੈਨੇਜਰ ਪਠਾਨਕੋਟ ਹਾਲ ਅਬਾਦ ਅਲਜਾਨ ਫਾਰਮਾਸਿਊਟੀਕਲ ਪ੍ਰਾਈਵੇਟ ਲਿਮਟਿਡ ਨਾਈਵਾਲਾ ਰੋਡ ਬਰਨਾਲਾ ਪੁੱਤਰ ਵਿਸ਼ਨੂੰ ਨਾਥ ਯਾਦਵ ਵਾਸੀ ਨਨਹੋਈ ਡਾਕਖਾਨਾ ਸਹਿਫਲਾਗੰਜ ਜਿਲਾ ਸੁਲਤਾਨਪੁਰ ਅਤੇ ਗੱਡੀ ਦੇ ਡਰਾਈਵਰ ਸੁਖਰਾਜ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਨੇੜੇ ਗੁਰੂ ਘਰ ਵਾਸੀ ਈਸੇ ਖਾਂ ਬਨੂੜ ਜਿਲਾ ਮੁਹਾਲੀ  ਖਿਲਾਫ ਅਧੀਨ ਜੁਰਮ 188/420/120-B IPC ਤਹਿਤ ਥਾਣਾ ਸਿਟੀ 1 ਬਰਨਾਲਾ ਵਿਖੇ ਕੇਸ ਦਰਜ ਕਰਕੇ, ਨਾਮਜ਼ਦ ਦੋਸ਼ੀਆਂ ਸ਼ਿਸੂ ਪਾਲ, ਦਿਨੇਸ਼ ਬਾਂਸਲ, ਲਵਕੁਸ਼ ਯਾਦਵ ਅਤੇ ਸੁਖਰਾਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਰੇਡ ਮੌਕੇ ਮੌਜੂਦ ਡਰੱਗ ਇੰਸਪੈਕਟਰ ਵੱਲੋਂ ਮਹਿੰਦਰਾ ਪਿਕਅੱਪ ਗੱਡੀ ਨੰਬਰ ‘ PB 65 AZ-9437 ਬ੍ਰਾਮਦ ਕਰ ਲਈ ਅਤੇ ਦਵਾਈਆਂ ਸੀਲ ਕੀਤੀਆ ਗਈਆ ਹਨ।  

Advertisement
Advertisement
Advertisement
Advertisement
Advertisement
error: Content is protected !!