CYBER CRIME-ਇੰਝ ਮਾਰੀ ਸ਼ੇਅਰ ਮਾਰਕਿਟ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ…!

Advertisement
Spread information

ਹਰਿੰਦਰ ਨਿੱਕਾ , ਬਰਨਾਲਾ 30 ਜੂਨ 2024

      ਜਿਲ੍ਹੇ ‘ਚ ਵੱਧ ਰਹੇ ਸਾਈਬਰ ਕਰਾਈਮ ਨੂੰ ਨੱਥ ਪਾਉਣ ਲਈ, ਪੁਲਿਸ ਨੇ ਵੱਖਰੇ ਤੌਰ ਤੇ ਥਾਣਾ ਸਾਈਬਰ ਕਰਾਇਮ ਚਾਲੂ ਕਰ ਦਿੱਤਾ ਹੈ। ਅਣਪਛਾਤੇ ਦੋਸ਼ੀਆਂ ਵੱਲੋਂ ਸ਼ੇਅਰ ਮਾਰਕਿਟ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਪਹਿਲਾ ਪਰਚਾ ਲੰਘੀ ਕੱਲ੍ਹ ਥਾਣੇ ਵਿੱਚ ਦਰਜ ਕਰਕੇ,ਥਾਣੇ ਦਾ ਮਹੂਰਤ ਵੀ ਕਰ ਦਿੱਤਾ ਗਿਆ ਹੈ। ਮਾਮਲੇ ਦੀ ਅਗਲੀ ਤਫਤੀਸ਼ ਇੰਸਪੈਕਟਰ ਰੁਪਿੰਦਰ ਕੌਰ ਢਿੱਲੋਂ ਨੇ ਸ਼ੁਰੂ ਕਰ ਦਿੱਤੀ ਹੈ। ਥਾਣੇ ਵਿੱਚ ਦਰਜ ਐਫ.ਆਈ.ਆਰ. ਨੰਬਰ 1 ਦੇ ਮੁਦਈ ਮਹਿੰਦਰ ਪਾਲ ਪੁੱਤਰ ਤੇਜ ਰਾਮ ਵਾਸੀ 22 ਏਕੜ ਕਲੋਨੀ ਬਰਨਾਲਾ ਨੇ ਆਪਣੀ ਸ਼ਕਾਇਤ ਵਿੱਚ ਦੱਸਿਆ ਕਿ ਮਈ ਮਹੀਨੇ ਵਿੱਚ ਉਸ ਨੇ ਫੇਸਬੁੱਕ ਪਰ 139 AQ ਸਟਾਕ ਮਾਰਕਿਟ ਸਬੰਧੀ ਐਡ ਦੇਖੀ। ਜਿਸ ਦੇ ਲਿੰਕ ਰਾਂਹੀ ਮੁਦਈ ਕੁੱਝ ਵਟਸਐਪ ਗਰੁੱਪਾਂ ਵਿੱਚ ਜੁਆਇਨ ਹੋ ਗਿਆ। ਜਿਸ ਤੋਂ ਬਾਅਦ ਮੋਬਾਇਲ ਨੰ: 91361-14952 ਅਤੇ 97489-90832 ਪਰ ਵਟਸਐਪ ਪਰ, ਅਣਪਛਾਤੇ ਦੋਸ਼ੀਆਂ ਨਾਲ ਗੱਲ ਵੀ ਹੁੰਦੀ ਰਹੀ। ਉਨ੍ਹਾਂ ਵੱਲੋਂ ਮੁਦਈ ਨੂੰ ਡੀ ਮੈਟ ਅਕਾਊਟ ਖੋਲ੍ਹਣ ਲਈ ਵੈਬਸਾਈਟ ਦਾ ਲਿੰਕ ਦਿੱਤਾ ਗਿਆ, ਜਿੱਥੇ ਜਾ ਕੇ ਮੁਦਈ ਨੇ ਡੀ ਮੈਟ ਖਾਤਾ ਖੋਲ੍ਹ ਲਿਆ ਅਤੇ ਉਕਤ ਨੰਬਰਾਂ ਪਰ ਪੈਸੇ ਭੇਜ ਕੇ ਓਹ ਸ਼ੇਅਰ ਖਰੀਦਣ ਲੱਗਾ। ਜੋ ਮੁਦਈ ਨੇ ਮਿਤੀ 27-5-2024 ਤੋਂ ਮਿਤੀ 11-6-2024 ਤੱਕ ਕੁੱਲ 5,25,000/- ਰੁਪਏ ਦੇ ਸ਼ੇਅਰ ਖਰੀਦ ਲਏ। ਸ਼ੇਅਰ ਖਰੀਦਣ ਤੋਂ ਬਾਅਦ ਮੁਦਈ ਦੇ ਵਾਲਟ ਵਿੱਚ ਸ਼ੇਅਰਾਂ ਦਾ ਮੁਨਾਫਾ 8,41,500/- ਰੁਪਏ ਦਿਖਾਈ ਦੇਣ ਲੱਗਾ। ਜਦੋਂ ਮੁਦਈ ਨੇ ਪੈਸੇ ਕਢਵਾਉਣ ਲਈ ਉਕਤ ਵਿਅਕਤੀਆਂ ਨਾਲ ਵਟਸਐਪ ਤੇ ਸੰਪਰਕ ਕੀਤਾ ਤਾਂ ਉਨਾਂ ਨੇ ਫੋਨ ਬੰਦ ਕਰ ਲਏ। ਜਿਸ ਤੋਂ ਮੁਦਈ ਨੂੰ ਪਤਾ ਲੱਗਿਆ ਉਸ ਨਾਲ ਉਕਤ ਨੰਬਰਾਂ ਵਾਲੇ ਅਣਪਛਾਤੇ ਵਿਅਕਤੀਆਂ ਵੱਲੋ ਸ਼ੇਅਰਾਂ ਦੇ ਨਾਮ ਤੇ ਠੱਗੀ ਮਾਰ ਲਈ ਗਈ ਹੈ। ਪੁਲਿਸ ਅਧਿਕਾਰੀਆਂ ਨੇ ਸ਼ਕਾਇਤ ਦੀ ਪੜਤਾਲ ਦਾ ਜਿੰਮਾ ਥਾਣਾ ਸਾਈਬਰ ਕਰਾਈਮ ਨੂੰ ਸੌਂਪਿਆ ਗਿਆ, ਸਾਈਬਰ ਕਰਾਈਮ ਦੀ ਟੀਮ ਨੇ ਸਾਰੇ ਤਕਨੀਕੀ ਢੰਗਾਂ ਨਾਲ ਜਾਂਚ ਉਪਰੰਤ ਅਣਪਛਾਤੇ ਦੋਸ਼ੀਆਂ ਖਿਲਾਫ ਅਧੀਨ ਜੁਰਮ 420/120-ਬੀ ਆਈਪੀਸੀ ਅਤੇ ਸੈਕਸ਼ਨ 66/66(ਡੀ) ਆਈ.ਟੀ ਐਕਟ ਥਾਣਾ ਸ਼ਾਇਬਰ ਕਰਾਇਮ ਬਰਨਾਲਾ ਵਿਖੇ ਕੇਸ ਦਰਜ ਕਰਕੇ,ਮਾਮਲੇ ਦੀ ਤਫਤੀਸ਼ INSP ਰੁਪਿੰਦਰ ਕੌਰ ਢਿੱਲੋਂ ਨੂੰ ਸੌਂਪ ਦਿੱਤੀ ਹੈ।

Advertisement

 

Advertisement
Advertisement
Advertisement
Advertisement
Advertisement
error: Content is protected !!