ਛੋਟੀ ਉਮਰੇ ਵੱਡੀਆਂ ਮੱਲਾਂ,ਜਰਮਨ ’ਚ ਪੀਐੱਚ.ਡੀ ਕਰੇਗਾ SD ਕਾਲਜ ਦਾ ਵਿਦਿਆਰਥੀ….

Advertisement
Spread information

ਅਦੀਸ਼ ਗੋਇਲ, ਬਰਨਾਲਾ 1 ਜੁਲਾਈ 2024

      ਐੱਸ. ਡੀ. ਕਾਲਜ ਦੇ ਵਿਦਿਆਰਥੀ ਨਿਖਿਲ ਕੁਮਾਰ ਨੂੰ ਯੂਨੀਵਰਸਿਟੀ ਆਫ਼ ਜੀਨਾ, ਜਰਮਨੀ ਵਿਖੇ ਪੀਐੱਚ.ਡੀ ਲਈ ਚੁਣਿਆ ਗਿਆ ਹੈ। ਕਾਲਜ ਦੇ ਪੀ ਆਰ ਓ ਪ੍ਰੋ. ਸ਼ੋਇਬ ਜ਼ਫ਼ਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਖਿਲ ਦੀ ਇਸ ਖੋਜ-ਕਾਰਜ ਦਾ ਸਾਰਾ ਖਰਚਾ ਜਰਮਨੀ ਯੂਨੀਵਰਸਿਟੀ ਦੇਵੇਗੀ। ਸਾਲ 2022 ਵਿਚ ਉਸਨੇ ਜਰਮਨੀ ਵਿਖੇ ਹੀ ਐੱਸ. ਡੀ. ਕਾਲਜ ਵਲੋਂ ਅੰਤਰਰਾਸ਼ਟਰੀ ਕਾਨਫਰੰਸ ਵਿਚ ਹਿੱਸਾ ਲਿਆ ਸੀ। ਕਾਲਜ ਵਲੋਂ ਹੀ ਉਸਨੂੰ ਕਾਨਫਰੰਸ ਲਈ ਪੂਰੀ ਮਾਲੀ ਮਦਦ ਦਿੱਤੀ ਗਈ ਸੀ।                                                     

Advertisement

     ਪ੍ਰੋ. ਸ਼ੋਇਬ ਜ਼ਫ਼ਰ ਨੇ ਦੱਸਿਆ ਕਿ ਇਹ ਹੋਣਹਾਰ ਵਿਦਿਆਰਥੀ ਇਸੇ ਸੈਸ਼ਨ ਤੋਂ ‘ਓਟੋ ਸਕਾੱਟ ਇੰਸਟੀਚਿਊਟ ਫ਼ਾਰ ਮਟੀਰੀਅਲਜ਼, ਫਰੈਡਰਿਕ ਸਕਿਲਰ’ (ਜਰਮਨੀ) ਵਿਖੇ ਬਤੌਰ ਪੀਐੱਚ.ਡੀ ਰਿਸਰਚ ਸਕਾਲਰ ਆਪਣਾ ਖੋਜ-ਕਾਰਜ ਆਰੰਭ ਕਰ ਰਿਹਾ ਹੈ। ਉਸਦੀ ਖੋਜ ਦਾ ਵਿਸ਼ਾ ‘ਨਾਨ-ਲਾਈਨੀਅਰ ਆਪਟੀਕਲ ਰਿਸਪਾਂਸ ਆਫ਼ ਫੰਕਸ਼ਨਲ ਮਟੀਰੀਅਲਜ਼’ ਹੋਵੇਗਾ। ਇਸ ਤੋਂ ਪਹਿਲਾਂ ਉਹ ਐੱਸ. ਡੀ. ਕਾਲਜ ਦੇ ਫਿਜਿਕਸ ਵਿਭਾਗ ਦੇ ਅਧਿਆਪਕ ਡਾ. ਸੰਜੇ ਕੁਮਾਰ ਸਿੰਘ ਦੀ ਅਗਵਾਈ ਵਿਚ ਕੰਮ ਕਰਦਾ ਰਿਹਾ ਹੈ। ਉਸਨੇ ਆਪਣਾ ਐੱਮ.ਐੱਸਸੀ ਦਾ ਖੋਜ-ਕਾਰਜ ਡਾ. ਸੰਜੇ ਅਤੇ ਡਾ. ਐਮ.ਐਮ. ਸਿਨਹਾ ਦੀ ਅਗਵਾਈ ਵਿਚ ਕੀਤਾ ਹੈ। ਆਪਣੀ ਗ੍ਰੈਜੂਏਸ਼ਨ ਦੇ ਦੌਰਾਨ ਉਸ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿਚ ਹਿੱਸਾ ਵੀ ਲਿਆ ਹੈ। ਨਿਖਿਲ ਦੀ ਇਸ ਪ੍ਰਾਪਤੀ ’ਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਅਤੇ ਪਿ੍ਰੰਸੀਪਲ ਡਾ. ਰਮਾ ਸ਼ਰਮਾ ਨੇ ਖੁਸ਼ੀ ਪ੍ਰਗਟ ਕਰਦਿਆਂ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

Advertisement
Advertisement
Advertisement
Advertisement
Advertisement
error: Content is protected !!