ਐੱਸ.ਐੱਸ.ਡੀ ਕਾਲਜ ਬਰਨਾਲਾ- ਦਾਖਿਲਾ ਲੈਣ ਲਈ ਵਿਦਿਆਰਥੀਆਂ ‘ਚ ਭਾਰੀ ਉਤਸਾਹ

Advertisement
Spread information

ਰਘਵੀਰ ਹੈਪੀ, ਬਰਨਾਲਾ, 23 ਅਪ੍ਰੈਲ 2024

         ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਐੱਸ.ਐੱਸ.ਡੀ ਕਾਲਜ ਬਰਨਾਲਾ ਵਿੱਚ ਦਾਖਲ ਲੈਣ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਨੇ ਦੱਸਿਆ ਕਿ ਜਿੱਥੇ ਕਾਲਜ ਦੇ ਹੋਣਹਾਰ ਸਟਾਫ ਸਦਕਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਪ੍ਰੀਖਿਆਵਾਂ ਵਿੱਚ ਮੱਲਾਂ ਮਾਰਨ ਅਤੇ ਖੇਡਾਂ ਤੇ ਸੱਭਿਆਚਾਰਕ ਮੁਕਾਬਲਿਆਂ ਚ ਕਾਇਮ ਕੀਤੇ ਕੀਰਤੀਮਾਨਾਂ ਨੂੰ ਦੇਖਦਿਆਂ ਐੱਸ ਐੱਸ ਡੀ ਕਾਲਜ ਇਲਾਕੇ ਦੇ ਵਿਦਿਆਰਥੀ ਦੀ ਪਹਿਲੀ ਪਸੰਦ ਬਣ ਗਿਆ ਹੈ, ਉੱਥੇ ਬੱਸ ਸਟੈਂਡ ਬਰਨਾਲਾ ਦੇ ਨਜਦੀਕ ਤਰਕਸੀਲ ਚੌਂਕ-ਸੰਘੇੜਾ ਬਾਈਪਾਸ ਤੇ ਸਥਿਤ ਐੱਸ ਐੱਸ ਡੀ ਕਾਲਜ ਦੀ ਸਾਨਦਾਰ ਇਮਾਰਤ, ਸੋਹਣੇ ਪਾਰਕ, ਵੱਡੇ ਖੇਡ ਮੈਦਾਨ ਅਤੇ ਖੁੱਲਾ ਡੁੱਲਾ ਮਾਹੌਲ ਵਿਦਿਆਰਥੀਆਂ ਨੂੰ ਆਕ੍ਰਸਿਤ ਕਰਦੇ ਹਨ।       ਉਹਨਾਂ ਦੱਸਿਆ ਕਿ ਐੱਸ.ਐੱਸ.ਡੀ ਕਾਲਜ ਵਿੱਚ ਬੀ.ਏ, ਬੀ.ਸੀ.ਏ, ਬੀ-ਕਾਮ, ਪੀਜੀਡੀਸੀਏ, ਐਮ.ਐੱਸ.ਸੀ-ਆਈ.ਟੀ, ਐਮ.ਏ ਪੰਜਾਬੀ, ਐਮ.ਏ ਹਿਸਟਰੀ ਆਦਿ ਕੋਰਸਾਂ ਤੋਂ ਇਲਾਵਾ ਫੈਸਨ ਡਿਜਾਇਨਿੰਗ ਅਤੇ ਬੀ ਏ ਵਿੱਚ ਜਰਨਲਿਜਮ ਦੀਆਂ ਕਲਾਸਾਂ ਵੀ ਸੁਰੂ ਕੀਤੀਆਂ ਗਈਆਂ ਹਨ । ਐੱਸ.ਡੀ ਸਭਾ ਦੇ ਚੇਅਰਮੈਨ ਸਿਵਦਰਸਨ ਕੁਮਾਰ ਸ਼ਰਮਾ ਨੇ ਕਿਹਾ ਕਿ ਐੱਸ ਐੱਸ ਡੀ ਕਾਲਜ ਵਿੱਚ ਲੜਕੀਆਂ ਦੀ ਸੁਰੱਖਿਆ ਵੱਲ ਵਿਸੇਸ਼ ਧਿਆਨ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਜਿਥੇ ਵਿਦਿਆਰਥੀਆਂ ਨੂੰ ਵੱਖ ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਵੱਲ ਪ੍ਰੇਰਿਤ ਕਰਨ ਲਈ ਵਿਸੇਸ਼ ਵਰਕਸਾਪਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ, ਉਥੇ ਸਮੇਂ ਸਮੇਂ ਤੇ ਐਨ ਐਸ ਐਸ ਕੈਂਪ, ਬਲੱਡ ਡੋਨੇਸ਼ਨ ਕੈਂਪ ਅਤੇ ਸਮਾਜਿਕ ਚੇਤਨਾ ਕੈਂਪ ਵੀ ਲਗਾਏ ਜਾਂਦੇ ਹਨ । ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਵਿਅਕਤੀਵ ਉਭਾਰ ਲਈ ਵੀ ਵਿਸੇਸ਼ ਉਪਰਾਲੇ ਕੀਤੇ ਜਾਂਦੇ ਹਨ। ਐਸ.ਡੀ ਸਭਾ ਦੇ ਜਨਰਲ ਸਕੱਤਰ ਸਿਵ ਸਿੰਗਲਾ ਨੇ ਦੱਸਿਆ ਕਿ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਫੁੱਟਵਾਲ, ਕਬੱਡੀ, ਕ੍ਰਿਕਟ, ਅਥਲੈਟਿਕਸ ਅਤੇ ਹੋਰ ਖੇਡਾਂ ਵਿੱਚ ਸਟੇਟ ਅਤੇ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਜਾਣ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਕਲਾ ਦੇ ਖੇਤਰ ਵਿੱਚ ਨਾਟਕ, ਮਿਊਜਿਕ, ਡਾਂਸ, ਭੰਗੜਾ, ਗਿੱਧਾ, ਮਮੇਕਰੀ ਅਤੇ ਹੋਰ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਹਰ ਤਰਾਂ ਦਾ ਮੌਕਾ ਦਿੱਤਾ ਜਾਂਦਾ ਹੈ। ਕਾਲਜ ਵਿੱਚ ਵਿਸਾਲ ਲਾਇਬਰੇਰੀ, ਵੱਡੀ ਕੰਪਿਊਟਰ ਲੈਬ, ਸੰਗੀਤਕ ਲੈਬ, ਸਾਇੰਸ ਲੈਬ ਵੀ ਉਪਲੱਬਧ ਹੈ। ਉਹਨਾਂ ਦੱਸਿਆ ਕਿ ਐਸ ਐਸ ਡੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਲੱਸ ਵਨ ਅਤੇ ਪਲੱਸ ਟੂ ਦੇ ਦਾਖਲੇ ਵੀ ਸੁਰੂ ਹਨ। ਇਸ ਮੌਕੇ ਪ੍ਰੋ: ਭਾਰਤ ਭੂਸਣ, ਪ੍ਰੋ ਬਿਕਰਮ ਸਿੰਘ, ਪ੍ਰੋ ਹਰਪ੍ਰੀਤ ਕੌਰ, ਪ੍ਰੋ ਗੁਰਪਿਆਰ ਸਿੰਘ, ਪ੍ਰੋ ਅਮਨਦੀਪ ਕੌਰ, ਪ੍ਰੋ ਸੀਮਾ ਰਾਣੀ, ਪ੍ਰੋ ਕਰਨੈਲ ਸਿੰਘ ਸਮੇਤ ਕਾਲਜ ਦਾ ਸਮੁੱਚਾ ਸਟਾਫ ਹਾਜਰ ਸੀ।

Advertisement
Advertisement
Advertisement
Advertisement
Advertisement
Advertisement
error: Content is protected !!