ਅਦੀਸ਼ ਗੋਇਲ , ਬਰਨਾਲਾ 23 ਅਪ੍ਰੈਲ 2024
ਖੇਤਰ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿੱਚ ਅੱਜ ਸ਼੍ਰੀ ਹਨੂੰਮਾਨ ਜਯੰਤੀ ਮਨਾਈ ਗਈ । ਇਸ ਮੌਕੇ ਬੱਚਿਆਂ ਨੂੰ ਦੱਸਿਆ ਕਿ ਸ਼੍ਰੀ ਹਨੂੰਮਾਨ ਜੀ ਬਹੁਤ ਬੱਡੇ ਰਾਮ ਭਗਤ ਸਨ ਅਤੇ ਬਹੁਤ ਹੀ ਬਲਵਾਨ ਸਨ । ਬੱਚਿਆਂ ਨੇ ਸ਼੍ਰੀ ਹਨੂੰਮਾਨ ਜੀ ਦੇ ਜੀਵਨ ਬਾਰੇ ਡਾਂਸ ਅਤੇ ਨਾਟਕ ਦੇ ਮਾਧਿਅਮ ਨਾਲ ਦੱਸਿਆ ਕਿ ਕਿਸ ਪ੍ਰਕਾਰ ਸ਼੍ਰੀ ਹਨੂੰਮਾਨ ਜੀ ਨੇ ਸ਼੍ਰੀ ਰਾਮ ਜੀ ਦੀ ਸਹਾਇਤਾ ਕੀਤੀ। ਜਿਸ ਵਕਤ ਸ਼੍ਰੀ ਰਾਮ ਜੀ ਦੇ ਛੋਟੇ ਭਰਾ ਲਛਮਣ ਆਪਣੇ ਜੀਵਨ ਮਰਨ ਨਾਲ ਲੜ ਰਹੇ ਸੀ ਉਸ ਵੇਲੇ ਹਨੂੰਮਾਨ ਜੀ ਨੇ ਸੰਜੀਵਨੀ ਬੂਟੀ ਦਾ ਪਹਾੜ ਹੀ ਚੁੱਕ ਲਿਆਂਦਾ ਸੀ। ਸੰਜੀਵਨੀ ਬੂਟੀ ਨਾਲ ਲਛਮਣ ਜੀ ਨੂੰ ਬਚਾਇਆ ਗਿਆ। ਰਾਵਣ ਨੂੰ ਮਾਰਨ ਲਈ ਅਤੇ ਸੀਤਾ ਜੀ ਨੂੰ ਰਾਵਣ ਤੋਂ ਮੁਕਤ ਕਰਨ ਤੱਕ ਹਨੂੰਮਾਨ ਜੀ ਨੇ ਸ਼੍ਰੀ ਰਾਮ ਜੀ ਦੀ ਸਹਾਇਤਾ ਕੀਤੀ।
ਪ੍ਰਿੰਸੀਪਲ ਸ਼੍ਰੀ ਵੀ.ਕੇ. ਸ਼ਰਮਾ , ਵਾਈਸ ਪ੍ਰਿੰਸੀਪਲ ਸ਼ਾਲਨੀ ਕੌਸ਼ਲ ਜੀ ਨੇ ਦੱਸਿਆ ਕਿ ਹਨੂੰਮਾਨ ਜੀ ਦੇ ਚਰਿੱਤਰ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਬਿਨਾ ਕਿਸੀ ਸਵਾਰਥ ਤੋਂ ਵਗੈਰ ਵੀ ਸਾਨੂੰ ਕਿਸੀ ਦੀ ਵੀ ਸਹਾਇਤਾ ਕਰਨੀ ਚਾਹੀਂਦੀ ਹੈ। ਉਹਨਾਂ ਦੱਸਿਆ ਕਿ ਸਾਡੇ ਹਰ ਧਰਮ ਵਿੱਚ ਇਨਸਾਨੀਯਤ ਦਾ , ਦਇਆ ਦਾ , ਬਿਨ੍ਹਾਂ ਸਵਾਰਥ ਸਹਾਇਤਾ ਦਾ ਪਾਠ ਮਿਲਦਾ ਹੈ। ਸਾਨੂੰ ਹਰ ਧਰਮ ਤੋਂ ਸਿਖਿਆ ਲੈਣੀ ਚਾਹੀਂਦੀ ਹੈ। ਸਾਡਾ ਮਕਸਦ ਬੱਚਿਆਂ ਨੂੰ ਸਰਵ ਧਰਮ ਇੱਕ ਦੀ ਸਿਖਿਆ ਦੇਣਾ ਤਾਂ ਜੋ ਬੱਚਿਆਂ ਵਿੱਚ ਚੰਗੇ ਇਨਸਾਨ ਦੇ ਗੁਣ ਹੋਣ ਅਤੇ ਸਭ ਵਿੱਚ ਭਾਈ ਚਾਰੇ ਦੀ ਭਾਵਨਾ ਬਣੀ ਰਹੇ।