ਅਦੀਸ਼ ਗੋਇਲ, ਬਰਨਾਲਾ 5 ਅਪ੍ਰੈਲ 2024
ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਨੇ ਅੱਜ ਆਪਣਾ ਦੂਜਾ ਅਕਾਦਮਿਕ ਸੈਸ਼ਨ 2024-25 ਸ਼ੁਰੂ ਕੀਤਾ। ਇਸ ਮੌਕੇ ਸਾਰੇ ਬੱਚਿਆਂ ਦਾ ਤਿਲਕ ਲਗਾ ਕੇ ਸਵਾਗਤ ਕੀਤਾ ਗਿਆ। ਸਕੂਲ ਆਉਣ ਦੀ ਖੁਸ਼ੀ ਸਾਰੇ ਬੱਚਿਆਂ ਦੇ ਚਿਹਰਿਆਂ ‘ਤੇ ਝਲਕ ਰਹੀ ਸੀ। ਇਸ ਮੌਕੇ ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਆਪਣੇ ਬਾਰੇ ਵਿਸਥਾਰ ਨਾਲ ਦੱਸਿਆ। ਅਧਿਆਪਕਾਂ ਨੇ ਬੱਚਿਆਂ ਕਲਾਸ ਦੇ ਰੂਲਜ਼ ਅਤੇ ਵਿਸ਼ੇ ਬਾਰੇ ਦੱਸਿਆ। ਇਸ ਮੌਕੇ ਬੱਚਿਆਂ ਲਈ ਕਈ ਗਤੀਵਿਧੀਆਂ ਕਰਵਾਈਆਂ ਗਈਆਂ। ਪ੍ਰਾਇਮਰੀ ਦੇ ਬੱਚਿਆ ਨੇ ਸਕੂਲ ਟ੍ਰੇਨ ਵਿਚ ਬੈਠਕੇ ਸਾਰਾ ਸਕੂਲ ਦੇਖਿਆ। ਬੱਚਿਆਂ ਲਈ ਡਾਂਸ, ਐਨਰਜੀ ਡਾਂਸ, ਗੇਮ ਆਦਿ ਵੀ ਸਨ। ਬੱਚਿਆਂ ਨੇ ਸਾਰੀਆਂ ਗਤੀਵਿਧੀਆਂ ਦਾ ਭਰਪੂਰ ਆਨੰਦ ਲਿਆ ਅਤੇ ਸਾਰੀਆਂ ਗਤੀਵਿਧੀਆਂ ਵਿੱਚ ਪੂਰੀ ਤਰ੍ਹਾਂ ਭਾਗ ਲਿਆ। ਬੱਚਿਆਂ ਲਈ ਖਾਣ-ਪੀਣ ਦੀਆਂ ਕਈ ਚੀਜ਼ਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਬੱਚਿਆਂ ਨੂੰ ਕਲਾਸ ਵਾਈਜ਼ ਵੱਖ-ਵੱਖ ਗਤੀਵਿਧੀਆਂ ਜਿਵੇਂ ਦਿਮਾਗੀ ਗਤੀਵਿਧੀਆਂ ਅਤੇ ਬਹੁਤ ਸਾਰਿਆਂ। ਮਜ਼ੇਦਾਰ ਖੇਡਾਂ ਕਰਵਾਈਆਂ ਗਈਆਂ । ਬੱਚਿਆਂ ਨੂੰ ਕਲਾਸ ਰੂਮ ਅਤੇ ਸਕੂਲ ਦੇ ਨਿਯਮਾਂ ਬਾਰੇ ਵੀ ਦੱਸਿਆ ਗਿਆ।
ਸਕੂਲ ਦੇ ਡਰੈਕਟਰ ਸ਼੍ਰੀ ਸ਼ਿਵ ਸਿੰਗਲਾ ਜੀ ਨੇ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਅਪਣੇ ਪਹਿਲੇ ਅਕਦਮਿਕ ਸੈਸ਼ਨ ਤੋਂ ਹੀ ਇਲਾਕੇ ਵਿਚ ਅਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ। ਅੱਜ ਤੀਸਰਾ ਅਕਦਮਿਕ ਸੈਸ਼ਨ 2024-25 ਚੱਲਣ ਜਾ ਰਿਹਾ ਹੈ । ਸਕੂਲ ਬੱਚਿਆਂ ਦੇ ਭਵਿਸ਼ ਲਈ ਬਹੁਤ ਸਾਰੇ ਹੋਰ ਚੰਗੇ ਉਪਰਾਲੇ ਕਰਨ ਜਾ ਰਿਹਾ ਹੈ । ਜਿਸ ਵਿੱਚ ਵੱਖ ਵੱਖ ਖੇਡਾਂ ਹੋਣ ਜਾਂ ਫਿਰ ਆਧੁਨਿਕ ਟੈਕਨੋਲੋਗੀ ਨਾਲ ਬੱਚਿਆਂ ਨੂੰ ਪੜਾਉਣਾ।ਅਸੀਂ ਬੱਚਿਆਂ ਦੇ ਭਵਿੱਖ ਲਈ ਨਵੀਆਂ ਖੇਡਾਂ ਨੂੰ ਸ਼ਾਮਲ ਕਰ ਰਹੇ ਹਾਂ। ਸੈਸ਼ਨ 2024-25 ਵਿੱਚ ਵਿਦਿਆਰਥੀਆਂ ਦੇ ਮੈਥ ਅਤੇ ਸਾਇੰਸ ਨੂੰ ਬੇਹਤਰ ਬਣਾਉਣ ਲਈ ਅਲੱਗ ਤੋਂ ਕੰਮ ਕੀਤਾ ਜਾਵੇਗਾ। ਸਿੰਗਲਾ ਜੀ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਬੱਚਿਆਂ ਨੂੰ ਚੰਗੀ ਪੜ੍ਹਾਈ ਦੇਣਾ ਜੋ ਵਿਦਿਆਰਥੀ ਇਕ ਚੰਗੇ ਸਕੂਲ ਦਾ ਸੁਪਨਾ ਦੇਖਦੇ ਹਨ । ਟੰਡਨ ਸਕੂਲ ਬੱਚਿਆਂ ਦੇ ਭਵਿੱਖ ਨੂੰ ਸੁਨਹਿਰਾ ਬਣਾਉਣ ਲਈ ਹਰ ਉਪਰਾਲਾ ਕਰ ਰਿਹਾ ਹੈ।
ਸਿੰਗਲਾ ਜੀ ਨੇ ਬੱਚਿਆਂ ਨੂੰ ਨਵੀਂ ਜਮਾਤ ਵਿੱਚ ਸ਼ਾਮਲ ਹੋਣ ਲਈ ਵਧਾਈ ਦਿੱਤੀ। ਸਕੂਲ ਪਿ੍ੰਸੀਪਲ ਵੀ. ਕੇ ਸ਼ਰਮਾ ਜੀ, ਵਾਈਸ ਪਿ੍ੰਸੀਪਲ ਸ਼ਾਲਨੀ ਕੌਸ਼ਲ ਜੀ ਨੇ ਸਾਰੇ ਬੱਚਿਆਂ ਨੂੰ ਸੰਬੋਧਨ ਕੀਤਾ ਅਤੇ ਬੱਚਿਆਂ ਨੂੰ ਨਵੀਂ ਜਮਾਤ ‘ਚ ਆਉਣ ‘ਤੇ ਵਧਾਈ ਦਿੱਤੀ, ਨਵੇਂ ਸੈਸ਼ਨ 2024-25 ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।