ਰਘਵੀਰ ਹੈਪੀ, ਬਰਨਾਲਾ, 5 ਅਪ੍ਰੈਲ 2024
ਸਥਾਨਕ ਐੱਸ.ਐੱਸ.ਡੀ ਕਾਲਜ ਦੇ ਵਿਦਿਆਰਥੀਆਂ ਨੇ ਤਿੰਨ ਰੋਜਾ ਮਨਾਲੀ ਟੂਰ ਲਗਾਇਆ । ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ.ਏ, ਬੀ.ਸੀ.ਏ, ਬੀ ਕਾਮ, ਐਮ.ਏ ਅਤੇ ਪੀ.ਜੀ.ਡੀ.ਸੀ.ਏ ਦੇ ਵਿਦਿਆਰਥੀ ਇਸ ਟੂਰ ਵਿੱਚ ਸਾਮਲ ਸਨ। ਉਹਨਾਂ ਦੱਸਿਆ ਕਿ 28 ਮਾਰਚ ਦੀ ਸਵੇਰੇ ਨੂੰ ਇਹਨਾਂ ਵਿਦਿਆਰਥੀਆਂ ਨੂੰ ਐੱਸ.ਡੀ ਸਭਾ ਦੇ ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸਰਮਾ ਅਤੇ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਸ਼ੁਭ ਇਛਾਵਾਂ ਦਿੰਦਿਆਂ ਰਵਾਨਾ ਕੀਤਾ। ਇਸ ਟੂਰ ਦੇ ਇੰਚਾਰਜ ਪ੍ਰੋ: ਸੁਖਜੀਤ ਕੌਰ, ਪ੍ਰੋ: ਅਮਨਦੀਪ ਕੌਰ ਹਿਸਟਰੀ ਅਤੇ ਪ੍ਰੋ: ਗੁਰਪਿਆਰ ਸਿੰਘ ਨੇ ਦੱਸਿਆ ਕਿ ਬਰਨਾਲਾ ਤੋਂ ਰਵਾਨਾ ਹੋ ਕੇ ਕੀਰਤਪੁਰ ਸਾਹਿਬ ਤੋਂ ਮਨੀਕਰ ਸਾਹਿਬ ਪੁਹੰਚ ਕੇ ਰਾਤ ਦਾ ਠਹਿਰਾਓ ਕੀਤਾ। ਫਿਰ ਦੂਸਰੇ ਦਿਨ ਉਥੋਂ ਚੱਲ ਕੇ ਕੁੱਲੂ ਹੁੰਦੇ ਹੋਏ ਟੂਰ ਮਨਾਲੀ ਪੁਹੰਚਿਆ। ਮਨਾਲੀ ਵਿੱਚ ਵਿਦਿਆਰਥੀਆਂ ਨੇ ਸ਼ਿਲੌਂਗ ਵੈਲੀ ਅਤੇ ਹੋਰ ਆਲੇ ਦੁਆਲੇ ਦੀਆਂ ਰਮਣੀਕ ਥਾਂਵਾਂ ਨੂੰ ਦੇਖਿਆ । ਇਸ ਟੂਰ ਵਿੱਚ ਸ਼ਾਮਲ ਵਿਦਿਆਰਥੀਆਂ ਨੇ ਪੈਰਾਗਲਾਈਡਿੰਗ, ਰਾਫਟਿੰਗ, ਜਿਪਲਾਈਨ ,ਟਿਊਬ ਰਾਇਡ ਸਮੇਤ ਬਹੁਤ ਸਾਰੇ ਐਡਵਾਈਚਰ ਕੀਤੇ ਅਤੇ ਖੂਬ ਮੌਜ ਮਸਤੀ ਤੇ ਆਨੰਦ ਮਾਣਿਆ। ਵਾਪਸੀ ’ਤੇ ਇੱਕ ਰਾਤ ਦਾ ਠਹਿਰਾਓ ਸਾਕੇਤ ਮੰਡੀ ਵਿਖੇ ਕੀਤਾ ਗਿਆ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਦਾ ਇਹ ਟੂਰ ਇੱਕ ਯਾਦਗਾਰੀ ਟੂਰ ਬਣ ਗਿਆ।