ਰਘਬੀਰ ਹੈਪੀ, ਬਰਨਾਲਾ 5 ਅਪ੍ਰੈਲ 2024
ਭਾਰਤੀ ਜਨਤਾ ਪਾਰਟੀ ਵੱਲੋਂ ਚੰਦਰ ਬਾਂਸਲ ਐਡਵੋਕੇਟ (ਧਨੌਲਾ), ਨੂੰ ਜਿਲ੍ਹਾ ਬਰਨਾਲਾ ਦੇ ਲੀਗਲ ਸੈਲ ਦੀ ਜੁੰਮੇਵਾਰੀ ਦਿੱਤੀ ਹੈ। ਇਹ ਜਾਣਕਾਰੀ ਭਾਜਪਾ ਦੇ ਮੀਡੀਆ ਵਿੰਗ ਵੱਲੋਂ ਦਿੱਤੀ ਗਈ। ਵਰਨਣਯੋਗ ਹੈ ਕਿ ਸ੍ਰੀ ਐਡਵੋਕੇਟ ਚੰਦਰ ਬਾਂਸਲ ਅਤੇ ਉਹਨਾਂ ਦਾ ਪਰਿਵਾਰ ਲੰਬੇ ਅਰਸੇ ਤੋਂ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਹਨ। ਉਨ੍ਹਾਂ ਪਾਰਟੀ ਦੇ ਹਰ ਕੰਮ ਵਿੱਚ ਮੋਹਰੀ ਰੂਪ ਵਿੱਚ ਆਪਣਾ ਯੋਗਦਾਨ ਪਾਇਆ ਹੈ।ਐਡਵੋਕੇਟ ਚੰਦਰ ਬਾਂਸਲ ਦੇ ਪਿਤਾ ਸ੍ਰੀ ਧਰਮਪਾਲ ਬਾਂਸਲ ਵੱਲੋਂ ਸਾਲ 1975 ਐਮਰਜੈਂਸੀ ਵਾਲੇ ਦਿਨਾਂ ਵਿੱਚ ਵੀ 6 ਮਹੀਨੇ ਦੀ ਜੇਲ ਵੀ ਪਾਰਟੀ ਦੇ ਹਿੱਤਾਂ ਵਿੱਚ ਕੱਟੀ ਸੀ। ਸ੍ਰੀ ਚੰਦਰ ਬਾਂਸਲ ਨੇ ਮੌਕਾ ਪਰ ਇਹ ਵੀ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਸ੍ਰੀ ਚੰਦਰ ਬਾਂਸਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ, ਸਰਦਾਰ ਕੇਵਲ ਸਿੰਘ ਢਿੱਲੋਂ ਕੋਰ ਕਮੇਟੀ ਮੈਂਬਰ ਪੰਜਾਬ, ਬੀ.ਜੇ.ਪੀ., ਯਾਦਵਿੰਦਰ ਸ਼ੰਟੀ ਜਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਅਤੇ ਵਿਸ਼ਾਲ ਸ਼ਰਮਾਂ ਜਿਲ੍ਹਾ ਸੈਕਟਰੀ ਬਰਨਾਲਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ। ਸ੍ਰੀ ਚੰਦਰ ਬਾਂਸਲ ਨੇ ਦੱਸਿਆ ਕਿ ਸ੍ਰੀ ਗੌਰਵ ਬਾਂਸਲ ਐਡਵੋਕੇਟ ਬਰਨਾਲਾ ਨੂੰ ਵੀ ਜਿਲ੍ਹਾ ਬਰਨਾਲਾ ਲੀਗਲ ਸੈਲ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।