ਸਿੱਧੂ ਮੂਸੇਵਾਲਾ ਫਾਇਰਿੰਗ ਕੇਸ- ਕਰਮ ਸਿੰਘ ਲਹਿਲ ਅਤੇ ਇੰਦਰ ਸਿੰਘ ਗਰੇਵਾਲ ਦੀ ਐਂਟੀਸਪੇਟਰੀ ਜਮਾਨਤ ਤੇ ਅੱਜ ਹੋਊਗੀ ਸੁਣਵਾਈ

Advertisement
Spread information

ਬਰਨਾਲਾ ਅਦਾਲਤ ਪਹਿਲਾਂ ਇਸ ਕੇਸ ਦੇ 6 ਦੋਸ਼ੀਆਂ ਦੀ ਜਮਾਨਤ ਕਰ ਚੁੱਕੀ ਹੈ ਰੱਦ  


ਹਰਿੰਦਰ ਨਿੱਕਾ ਬਰਨਾਲਾ 23 ਜੂਨ 2020

             ਗਾਇਕ ਸਿੱਧੂ ਮੂਸੇਵਾਲਾ ਵੱਲੋਂ ਬਡਬਰ ਦੀ ਰਾਈਫਲ ਰੇਂਜ ਚ, ਲੌਕਡਾਉਨ ਦੌਰਾਨ ਏ.ਕੇ. 47 ਅਸਾਲਟ ਨਾਲ ਕੀਤੀ ਫਾਇਰਿੰਗ ਦੇ ਕੇਸ ਚ, ਨਾਮਜਦ 2 ਹੋਰ ਦੋਸ਼ੀਆਂ ਦੀ ਅਗਾਊਂ ਜਮਾਨਤ ਦੀ ਅਰਜੀ ਤੇ ਅੱਜ ਬਰਨਾਲਾ ਅਦਾਲਤ ਚ, ਸੁਣਵਾਈ ਹੋਵੇਗੀ। ਪ੍ਰਾਪਤ ਜਾਣਕਾਰੀ ਥਾਣਾ ਧਨੌਲਾ ਚ, ਦਰਜ ਐਫਆਈਆਰ ਚ, ਨਾਮਜਦ ਦੋਸ਼ੀਆਂ ਕਰਮ ਸੁਖਵੀਰ ਸਿੰਘ ਲਹਿਲ ਅਤੇ ਇੰਦਰਵੀਰ ਸਿੰਘ ਗਰੇਵਾਲ ਨੇ ਕ੍ਰਮਾਨੁਸਾਰ ਐਡਵੋਕੇਟ ਗੁਰਤੇਜ਼ ਸਿੰਘ ਗਰੇਵਾਲ ਅਤੇ ਐਡਵੋਕੇਟ ਯੋਗੇਸ਼ ਗੁਪਤਾ ਰਾਹੀਂ 17 ਜੂਨ ਨੂੰ ਐਡੀਸ਼ਨਲ ਸ਼ੈਸ਼ਨ ਜੱਜ਼ ਬਰਜਿੰਦਰ ਪਾਲ ਸਿੰਘ ਦੀ ਅਦਾਲਤ ਚ, ਐਂਟੀਸਪੇਟਰੀ ਜਮਾਨਤ ਲਈ ਅਰਜੀਆਂ ਦਾਇਰ ਕੀਤੀਆ ਸਨ। ਜਿਨ੍ਹਾਂ ਤੇ ਸੁਣਵਾਈ ਲਈ ਅਦਾਲਤ ਨੇ 23 ਜੂਨ ਦੀ ਤਾਰੀਖ ਪੇਸ਼ੀ ਮੁਕਰਰ ਕਰਕੇ ਪੁਲਿਸ ਨੂੰ ਅਦਾਲਤ ਚ, ਰਿਕਾਰਡ ਲੈ ਕੇ ਆਉਣ ਲਈ ਤਲਬ ਕੀਤਾ ਗਿਆ ਸੀ। ਉੱਧਰ ਹਾਈਕੋਰਟ ਚ, ਪੀਆਈਐਲ ਦਾਇਰ ਕਰਨ ਵਾਲੇ ਐਡਵੋਕੇਟ ਰਵੀ ਜੋਸ਼ੀ  ਦੀ ਤਰਫੋਂ ਐਡਵੋਕੇਟ ਆਰ ਐਸ ਰੰਧਾਵਾ ਅਤੇ ਐਡਵੋਕੇਟ ਹਰਿੰਦਰ ਸਿੰਪ ਰਾਣੂ ਵੀ ਬਹਿਸ ਚ, ਹਿੱਸਾ ਲੈਣਗੇ। ਵਰਨਣਯੋਗ ਹੈ ਕਿ ਇਸੇ ਕੇਸ ਚ, ਐਡੀਸ਼ਨਲ ਸ਼ੈਸ਼ਨ ਜੱਜ਼ ਅਰੁਣ ਗੁਪਤਾ ਦੀ ਅਦਾਲਤ ਨੇ ਨੈਸ਼ਨਲ ਸ਼ੂਟਰ ਜੰਗਸ਼ੇਰ ਸਿੰਘ ਅਤੇ ਪੰਜ ਪੁਲਿਸ ਮੁਲਾਜਿਮਾਂ ਦੀਆਂ ਅਗਾਊਂ ਜਮਾਨਤਾਂ ਦੀਆਂ ਅਰਜੀਆਂ 2 ਜੂਨ ਨੂੰ ਰੱਦ ਕਰ ਦਿੱਤੀਆਂ ਸਨ। ਜਿਕਰਯੋਗ ਹੈ ਕਿ ਕੇਸ ਦੀ ਪਹਿਲਾਂ ਵਾਲੀ ਹਾਲਤ ਚ, ਹੁਣ ਸਿਰਫ ਇੱਨ੍ਹਾਂ ਫਰਕ ਪਿਆ ਹੈ ਕਿ ਉਦੋਂ ਕੇਸ ਦੀ ਜਾਂਚ ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ਼ ਕੋਲ ਸੀ, ਜਦੋਂ ਕਿ ਹੁਣ ਜਮਾਨਤ ਤੇ ਸੁਣਵਾਈ ਤੋਂ ਐਨ ਪਹਿਲਾਂ ਆਈਜੀ ਜਤਿੰਦਰ ਸਿੰਘ ਔਲਖ ਨੇ ਕੇਸ ਦੀ ਜਾਂਚ ਐਸਪੀ ਡੀ ਸੁਖਦੇਵ ਸਿੰਘ ਵਿਰਕ ਦੀ ਅਗਵਾਈ ਚ, ਐਸਆਈਟੀ ਨੂੰ ਸੌਂਪ ਦਿੱਤੀ ਹੈ। ਜਿਸ ਵਿੱਚ ਡੀਐਸਪੀ ਡੀ ਰਮਨਿੰਦਰ ਸਿੰਘ ਤੇ ਐਸਐਚਉ ਧਨੌਲਾ ਕੁਲਦੀਪ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ।

Advertisement

Advertisement
Advertisement
Advertisement
Advertisement
Advertisement
error: Content is protected !!