ਲੈ ਲਉ ਫਾਇਦਾ- ਹੁਣ ਤੁਹਾਡੀ ਮੁੱਠੀ ‘ਚ ਆ ਗਏ 700 ਤੋਂ ਵੱਧ ਸਰਕਾਰੀ ਸਕੀਮਾਂ ਦੇ ਵੇਰਵੇ …!

Advertisement
Spread information

ਸਰਕਾਰੀ ਸਕੀਮਾਂ ਦੇ ਵੇਰਵਿਆਂ ਦਾ ਖ਼ਜ਼ਾਨਾ “ਪਹੁੰਚ” ਹੁਣ ਮੋਬਾਈਲ ਐਪ ਰੂਪ ‘ਚ ਉਪਲੱਬਧ-ਡੀ.ਸੀ

8400 ਤੋਂ ਵੱਧ ਲੋਕ ਕਰ ਰਹੇ ਹਨ ਪਹੁੰਚ ਮੋਬਾਇਲ ਐਪਲੀਕੇਸ਼ਨ ਦਾ ਇਸਤਮਾਲ

ਰਘਵੀਰ ਹੈਪੀ, ਬਰਨਾਲਾ 22 ਜਨਵਰੀ 2024
      ਸਰਕਾਰੀ ਸਕੀਮਾਂ ਦੇ ਵੇਰਵਿਆਂ ਦਾ ਖਜ਼ਾਨਾ – ਪਹੁੰਚ ਕਿਤਾਬ –  ਮੋਬਾਇਲ ਫੋਨ ਐਪ ‘ਚ ਗੂਗਲ ਪਲੇਅ ਸਟੋਰ ਉੱਤੇ ਉਪਲੱਬਧ ਹੈ ਅਤੇ ਹੁਣ ਤੱਕ 8400 ਤੋਂ ਵੱਧ ਲੋਕਾਂ ਨੇ ਇਸ ਨੂੰ ਡਾਊਨਲੋਡ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰੋਜੈਕਟ ਪਹੁੰਚ ਤਹਿਤ ਆਮ ਲੋਕਾਂ ਨੂੰ ਸਾਰੀਆਂ ਸਰਕਾਰੀ ਸਕੀਮਾਂ ਇੱਕ ਕਿਤਾਬਚੇ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਕੇ ਪਿੰਡ ਪੱਧਰ ਉੱਤੇ ਜਨਤਕ ਕੈਂਪਾਂ ਰਾਹੀਂ ਲੋਕਾਂ ਤੱਕ ਪਹੁੰਚਾਈ ਗਈ ਹੈ।
      ਇਸ ਪ੍ਰੋਜੈਕਟ ਤਹਿਤ ਪਹੁੰਚ ਕਿਤਾਬਾਂ ਆਂਗਨਵਾੜੀ ਵਰਕਰਾਂ, ਆਸ਼ਾ ਵਰਕਰਾਂ, ਪਟਵਾਰੀ, ਸਿਹਤ ਵਿਭਾਗ, ਖੇਤੀਬਾੜੀ ਵਿਭਾਗ ਅਤੇ ਹੋਰਨਾਂ ਰਾਹੀਂ ਆਮ ਲੋਕਾਂ ਤੱਕ ਪਹੁੰਚਾਈ ਗਈ। ਜਿਨ੍ਹਾਂ ਇਲਾਕਿਆਂ ‘ਚ ਲੋਕ ਘੱਟ ਪੜ੍ਹੇ ਲਿਖੇ ਸਨ ਉੱਥੇ ਗੈਰ ਸਰਕਾਰੀ ਸੰਸਥਾਵਾਂ ਦੀ ਮਦਦ ਨਾਲ ਕੀਤਾ ‘ਚ ਮੌਜੂਦ ਸਬੰਧਿਤ ਵਰਗ ਦੀਆਂ ਸਕੀਮਾਂ ਉਨਾਂ ਨੂੰ ਪੜ੍ਹ ਕੇ ਸੁਣਾਈਆਂ ਗਈਆਂ ਤਾਂ ਜੋ ਉਹ ਸਰਕਾਰੀ ਸਕੀਮਾਂ ਦੇ ਲਾਹੇ ਤੋਂ ਵਾਂਝੇ ਨਾ ਰਹਿ ਜਾਣ ।                                                 
       ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਆਮ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਸਟੀਕ ਸੂਚਨਾ ਦੇਣ ਲਈ ਪ੍ਰੋਜੈਕਟ ਪਹੁੰਚ ਸਿਰਜਿਆ ਗਿਆ ਹੈ। ਇਸ ਰਾਹੀਂ ਨਾ ਕੇਵਲ ਲੋਕਾਂ ਨੂੰ ਵੱਖ – ਵੱਖ ਸਕੀਮਾਂ ਬਾਰੇ ਜਾਣਕਾਰੀ ਬਲਕਿ ਸਕੀਮ ਦਾ ਲਾਹਾ ਲੈਣ ਲਈ ਲੋੜੀਂਦੇ ਦਸਤਾਵੇਜ਼, ਕਿੱਥੇ ਜਮ੍ਹਾਂ ਕਰਵਾਉਣੀ ਹੈ ਅਤੇ ਕਿੰਝ ਲਾਹਾ ਮਿਲੇਗਾ ਬਾਰੇ ਪਤਾ ਲੱਗਦਾ ਹੈ।                     
ਆਮ ਲੋਕਾਂ ਤੱਕ ਕਿਤਾਬਾਂ ਪਹੁੰਚਾਉਣ ਦੇ ਨਾਲ ਨਾਲ ਕੀਤਾ ਕਿਤਾਬ ਦੀਆਂ ਕਾਪੀਆਂ ਸਰਕਾਰੀ ਦਫ਼ਤਰਾਂ, ਸੇਵਾ ਕੇਂਦਰਾਂ, ਕਾਮਨ ਸਰਵਿਸ ਕੇਂਦਰਾਂ ਆਦਿ ਨੂੰ ਵੀ ਮੁਹੱਈਆ ਕਰਵਾਈ ਗਈ ਹੈ। ਇਨ੍ਹਾਂ ਜਨਤਕ ਸੇਵਾਵਾਂ ਦੇਣ ਵਾਲੇ ਅਦਾਰਿਆਂ /ਲੋਕਾਂ ਨੂੰ ਇਸ ਪਹੁੰਚ ਰਾਹੀਂ ਸਕੀਮਾਂ ਦਾ ਲਾਭ ਲੈਣ ਲਈ ਲੋੜੀਂਦੇ ਦਸਤਾਵੇਜ਼, ਯੋਗਤਾ, ਸਬੰਧਿਤ ਦਫ਼ਤਰ ਦਾ ਪਤਾ ਆਦਿ ਬਾਰੇ ਜਾਣਕਾਰੀ ਮਿਲਦੀ ਹੈ। ਇਸ ਨਾਲ ਉਹ ਆਮ ਲੋਕਾਂ ਦੀਆਂ ਅਰਜ਼ੀਆਂ ਸਹੀ ਰੂਪ ਵਿੱਚ ਦਾਇਰ ਕਰਦੇ ਹਨ ਤਾਂ ਜੋ ਲੋਕਾਂ ਬਿਨਾਂ ਕਿਸੇ ਖੱਜਲ ਖੁਆਰੀ ਤੋਂ ਸਕੀਮਾਂ ਦਾ ਲਾਭ ਮਿਲ ਸਕੇ।

Advertisement

        ਉਨ੍ਹਾਂ ਕਿਹਾ ਕਿ ਐਨ.ਆਈ.ਸੀ. ਬਰਨਾਲਾ ਵੱਲੋਂ ਵਿਕਸਿਤ ਕੀਤੀ ਗਈ ਪਹੁੰਚ ਮੋਬਾਇਲ ਐਪ ਰਾਹੀਂ ਹੁਣ ਉਨ੍ਹਾਂ ਲੋਕਾਂ ਨੂੰ ਵੀ ਸਟੀਕ ਜਾਣਕਾਰੀ ਮਿਲ ਰਹੀ ਹੈ ਜਿਹੜ ਤਕਨੀਕੀ ਤੌਰ ਉੱਤੇ ਜ਼ਿਆਦਾ ਅਗਾਂਹਵਧੂ ਨੇ। ਪਹੁੰਚ ਮੋਬਾਈਲ ਐਪ ਗੂਗਲ ਪਲੇਅ ਸਟੋਰ ਉੱਤੇ ਐਂਡਰੌਇਡ ਅਤੇ ਐਪਲ ਫੋਨ ਯੂਜ਼ਰ ਦੋਨਾਂ ਲਈ ਉਪਲੱਬਧ ਹੈ। ਹੁਣ ਤੱਕ 8400 ਤੋਂ ਵੱਧ ਲੋਕਾਂ ਨੇ ਇਸ ਐਪ ਨੂੰ ਡਾਊਨਲੋਡ ਕੀਤਾ ਹੈ ਜਿਸ ਵਿੱਚ ਸੂਚਨਾ ਪੰਜਾਬੀ ਅਤੇ ਅੰਗਰੇਜ਼ੀ – ਦੋਨੋਂ ਭਾਸ਼ਾਵਾਂ ‘ਚ ਉਪਲੱਬਧ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਐਪ ਨੂੰ ਇਸਤਮਾਲ ਕਰਨਾ ਬਹੁਤ ਹੀ ਆਸਾਨ ਹੈ।
       ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਇਸ ਨੂੰ ਡਾਊਨਲੋਡ ਕਰਕੇ, ਆਪਣੀ ਲੋੜ ਅਨੁਸਾਰ ਵੇਰਵੇ ਭਰੇ ਅਤੇ ਉਸ ਨੂੰ ਉਸ ਨਾਲ ਸਬੰਧਿਤ ਸਕੀਮਾਂ ਦੇ ਵੇਰਵੇ, ਦਫ਼ਤਰਾਂ ਦੇ ਪਤੇ, ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ ਅਤੇ ਉਸ ਦੀ ਯੋਗਤਾ ਬਾਰੇ ਜਾਣਕਾਰੀ ਮਿਲ ਜਾਵੇਗੀ। ਉਨ੍ਹਾਂ ਬਰਨਾਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਐਪ ਨੂੰ ਡਾਊਨਲੋਡ ਕਰਨ ਅਤੇ ਆਪ ਖੁਦ ਅਤੇ ਆਪਣੇ ਆਲੇ ਦੁਆਲੇ ਲੋਕਾਂ ਨੂੰ ਇਸ ਬਾਰੇ ਦੱਸਣ।

Advertisement
Advertisement
Advertisement
Advertisement
Advertisement
error: Content is protected !!