ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਯੂਥ ਵੀਰਾਂਗਣਾਂ ਨੇ ਵੰਡਿਆ ਲੋਹੜੀ ਦਾ ਸਮਾਨ

Advertisement
Spread information

ਅਸ਼ੋਕ ਵਰਮਾ , ਬਠਿੰਡਾ 13 ਜਨਵਰੀ 2024

         ਯੂਥ ਵੀਰਾਂਗਣਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਅੱਜ ਲੋਹੜੀ ਦਾ ਤਿਉਹਾਰ ਸਥਾਨਕ ਕੱਚਾ ਧੋਬੀਆਣਾ ਬਸਤੀ ਵਿਖੇ ਵਸਦੇ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਗੱਚਕ, ਮੂੰਗਫਲੀ ਅਤੇ  ਰੇਵੜੀਆਂ ਆਦਿ ਸਮਾਨ ਵੰਡ ਕੇ ਮਨਾਇਆ  ਗਿਆ। ਇਸ ਮੌਕੇ ਸੰਸਥਾ ਵਲੰਟੀਅਰ ਵੀਨਾ ਗਰਗ ਨੇ ਕਿਹਾ ਕਿ ਅੱਜ ਸਾਡੀ ਸੰਸਥਾ ਦੇ ਮੈਂਬਰਾਂ ਨੇ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨਾਲ  ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਸਮਾਨ ਵੰਡਿਆ ਜਿਸ ਨੂੰ ਲੈਕੇ ਬੱਚੇ ਖਾਣ ਬਹੁਤ ਹੀ ਖੁਸ਼ ਨਜ਼ਰ ਆਏ। ਯੂਥ ਵਲੰਟੀਅਰਾਂ ਨੇ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ ਸੁਥਰਾ ਰੱਖਣ ਦੀ ਅਪੀਲ ਵੀ ਕੀਤੀ । ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵੱਲੋਂ ਬੱਚਿਆਂ ਲਈ ਮੁਫ਼ਤ ਟਿਊਸ਼ਨ ਸੈਂਟਰ ਵੀ ਖੋਲ੍ਹੇ ਜਾਂਦੇ ਹਨ। ਇਸ ਤੋਂ ਇਲਾਵਾ ਜੇਕਰ ਕੋਈ ਬੱਚਾ ਆਰਥਿਕ ਤੰਗੀ ਕਾਰਨ ਪੜ੍ਹ ਨਹੀਂ ਸਕਦਾ ਤਾਂ ਸਾਡੀ ਸੰਸਥਾ ਉਸ ਬੱਚੇ ਨੂੰ ਪੜ੍ਹਨ ’ਚ ਵੀ ਮੱਦਦ ਕਰਦੀ ਹੈ। ਇਸ ਲਈ ਜਿੰਨ੍ਹਾਂ ਪਰਿਵਾਰਾਂ ਦੇ ਬੱਚੇ ਪੜ੍ਹਨਾ ਚਾਹੁੰਦੇ ਹਨ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਯੂਥ ਵਲੰਟੀਅਰਾਂ ਸਪਨਾ, ਸੁਨੀਤਾ, ਅੰਕਿਤਾ, ਤਨੀਸ਼ਾ, ਆਰਤੀ, ਚੀਨੂੰ, ਭਾਵਿਆ, ਕਿਰਨ, ਪੂਨਮ ਅਤੇ ਹੋਰ ਮੈਂਬਰਾਂ ਹਾਜ਼ਰ ਸਨ।

Advertisement
Advertisement
Advertisement
Advertisement
Advertisement
Advertisement
error: Content is protected !!