ਹਰਿੰਦਰ ਨਿੱਕਾ , ਪਟਿਆਲਾ 5 ਦਸੰਬਰ 2023
ਸ਼ਾਹੀ ਸ਼ਹਿਰ ਦੇ ਲੀਲਾ ਭਵਨ ਖੇਤਰ ‘ਚ ਚੱਲ ਰਹੀ ਜੂਸ/ਸ਼ੇਕ ਦੀ ਇੱਕ ਫਰਮ ਦੀ ਵੈਬਸਾਈਟ ਡੁਮੇਨ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਪੁਲਿਸ ਨੇ ਫਰਮ ਦੇ ਪੁਰਾਣੇ ਪਾਰਟਨਰਾਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਹ ਕੇਸ ਕਰੀਬ ਸਾਢੇ ਤਿੰਨ ਮਹੀਨੇ ਪਹਿਲਾਂ ਦਿੱਤੀ ਸ਼ਕਾਇਤ ਦੇ ਅਧਾਰ ਉੱਤੇ ਦਰਜ਼ ਕੀਤਾ ਹੈ। ਕੇਸ ਦੇ ਮੁਦਈ ਸੰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਮਕਾਨ ਨੰ. 04 ਸੁਖਰਾਮ ਕਲੋਨੀ ਨੇੜੇ ਗੁਰੂ ਨਾਨਕ ਆਸ਼ਰਮ ਪਟਿਆਲਾ ਨੇ ਪੁਲਿਸ ਨੂੰ ਦਿੱਤੀ ਸ਼ਕਾਇਤ ‘ਚ ਕਿਹਾ ਹੈ ਕਿ ਉਸ ਦੀ Cool & Fire ਦੇ ਨਾਮ ਪਰ ਲੀਲਾ ਭਵਨ ਪਟਿਆਲਾ ਵਿਖੇ ਫਰਮ ਹੈ। ਜਿਸ ਵਿੱਚ ਜੂਸ, ਸ਼ੇਕ ਵਗੈਰਾ ਦਾ ਕੰਮ ਚਲ ਰਿਹਾ ਹੈ। ਉਨਾਂ ਦੱਸਿਆ ਕਿ ਉਕਤ ਫਰਮ ਦੇ ਪਹਿਲਾ 4 ਮੈਬਰ ਸਨ । ਜਿਨ੍ਹਾਂ ਵਿੱਚ ਅਮਨਦੀਪ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਮਕਾਨ ਨੰ. 50 ਗਿੱਲ ਇੰਨਕਲੇਵ ਅਲੀਪੁਰ ਰੋਡ ਪਟਿਆਲਾ ਅਤੇ ਗੁਰਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਟਿਆਲਾ ਵੀ ਬਤੌਰ ਪਾਰਟਨਰ ਮੈਂਬਰ ਸ਼ਾਮਿਲ ਸਨ ।
ਮੁਦਈ ਅਨੁਸਾਰ ਫਰਮ ਦੇ ਨਾਮ ਪਰ CoolnFire.com ਨਾਮ ਦੀ ਇੱਕ Website ਵੀ ਬਣੀ ਹੋਈ ਸੀ। ਕੁੱਝ ਸਮੇ ਬਾਅਦ ਦੋਵੇਂ ਨਾਮਜ਼ਦ ਦੋਸ਼ੀ ਫਰਮ ਤੋਂ ਅਲੱਗ ਹੋ ਗਏ ਸਨ। ਉਨ੍ਹਾਂ ਨੇ ਮਿਲੀ ਭੁਗਤ ਕਰਕੇ Website ਦੀ Domain ਨਾਲ ਛੇੜਛਾੜ ਕਰਕੇ ਸਾਇਟ ਪਰ ਸੇਲ/ਵਿਕਰੀ ਲਗਾ ਦਿੱਤੀ। ਨਾਮਜ਼ਦ ਦੋਸ਼ੀਆਂ ਵੱਲੋਂ ਅਜਿਹਾ ਕੀਤੇ ਜਾਣ ਨਾਲ ਮੁਦਈ ਨੂੰ ਕਾਫੀ ਨੁਕਸਾਨ ਹੋ ਗਿਆ । ਮਾਮਲੇ ਦੀ ਤਫਤੀਸ਼ ਉਪਰੰਤ ਪੁਲਿਸ ਨੇ ਥਾਣਾ ਅਨਾਜ ਮੰਡੀ ਵਿਖੇ ਫਰਮ ਤੋਂ ਵੱਖ ਹੋਏ ਅਮਨਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਦੇ ਖਿਲਾਫ U/S 406 IPC ਦਰਜ ਕਰਕੇ,ਨਾਮਜ਼ਦ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।