ਹਰਜੋਤ ਬੈਂਸ ਖਿਲਾਫ ਰੋਸ ਮਾਰਚ ਲਈ ਤਿਆਰੀਆਂ ਨੇ ਫੜ੍ਹਿਆ ਜ਼ੋਰ

Advertisement
Spread information
ਰਘਵੀਰ ਹੈਪੀ , ਬਰਨਾਲਾ 28 ਨਵੰਬਰ 2023 
     ਸਾਂਝਾ ਅਧਿਆਪਕ ਮੋਰਚਾ ਪੰਜਾਬ ਜਿਲ੍ਹਾ ਬਰਨਾਲਾ ਇਕਾਈ ਦੀ ਮੀਟਿੰਗ ਕਨਵੀਨਰਾਂ ਅਧਿਆਪਕ ਦਲ ਦੇ ਨਰਿੰਦਰ ਸਹਿਣਾ, ਗੌਰਮਿੰਟ  ਟੀਚਰ ਯੂਨੀਅਨ ਦੇ ਹਰਿੰਦਰ ਮੱਲੀਆਂ , ਬੀ. ਐਡ .ਫਰੰਟ ਦੇ ਪਰਮਿੰਦਰ ਸਿੰਘ , ਐਸ.ਸੀ. ਬੀ .ਸੀ ਯੂਨੀਅਨ ਦੇ ਜਸਵੀਰ ਸਿੰਘ ਬੀਹਲਾ, ਅਧਿਆਪਕ ਦਲ ਜਹਾਂਗੀਰ ਦੇ ਅਮਰਜੀਤ ਸਿੰਘ ਰਾਏਪੁਰ , ਸਰਕਾਰੀ ਸਕੂਲ ਲੈਬਾਰਟਰੀ ਯੂਨੀਅਨ ਦੇ ਸੁਖਦੇਵ ਸਿੰਘ ਬਰਨਾਲਾ ਦੀ ਪ੍ਰਧਾਨਗੀ ਹੇਠ ਹੋਈ।                             
      ਇਸ ਮੀਟਿੰਗ ਵਿੱਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾ ਕਨਵੀਨਰ ਗੁਰਜੰਟ ਸਿੰਘ ਵਾਲੀਆ ਵਿਸੇਸ਼ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਵਿੱਚ ਜਿਲ੍ਹੇ  ਦੇ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਨਾਲ ਨਿੱਜੀ ਰਾਬਤਾ ਬਣਾ ਕੇ  9 ਦਸੰਬਰ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਅਧਿਆਪਕਾਂ ਨੂੰ ਲਾਮਬੰਦ ਕਰਨ ਸਬੰਧੀ ਵਿਚਾਰ ਚਰਚਾ ਹੋਈ। ਮੀਟਿੰਗ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਤੋਂ ਸਰਟੀਫਿਕੇਟ ਅਤੇ ਪ੍ਰੈਕਟੀਕਲ ਫੀਸਾਂ ਵਸੂਲਣ ਦੀ ਨਿਖੇਧੀ ਕੀਤੀ ਗਈ।
       ਬੋਰਡ ਨਾਲ ਸਬੰਧਤ ਮਸਲੇ ਅਤੇ ਅਧਿਆਪਕਾਂ ਨਾਲ ਸਬੰਧਿਤ ਮਸਲੇ ਹੱਲ ਨਾ ਕਰਨ ਤੇ 9 ਦਸੰਬਰ ਨੂੰ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਿਰੁੱਧ ਰੋਸ ਮਾਰਚ ਵਿੱਚ ਵੱਧ ਚੜ ਕੇ ਜਾਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਸੂਬਾ ਕਨਵੀਨਰ  ਗੁਰਜੰਟ ਸਿੰਘ ਵਾਲੀਆ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ  ਦੱਸਿਆ ਗਿਆ ਕਿ                            ਰਾਸ਼ਟਰੀ ਸਿੱਖਿਆ ਨੀਤੀ ਰੱਦ ਕਰਨ, ਕੱਚੇ ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲ ਵਿੱਚ ਪੱਕੇ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਿਫਟ ਕਰਨ, 228 ਪੀ ਟੀ ਆਈਜ਼ ਸਮੇਤ ਹਰ ਵਰਗ ਦੀਆਂ ਖਤਮ ਕੀਤੀਆਂ ਪੋਸਟਾਂ ਬਹਾਲ ਕਰਨ, ਖਾਲੀ ਅਸਾਮੀਆਂ ਪੂਰੇ ਤਨਖਾਹ ਸਕੇਲ ਵਿੱਚ ਭਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਹਰ ਵਰਗ ਦੀਆਂ ਪ੍ਰਮੋਸ਼ਨਾਂ ਸਾਲ ਵਿੱਚ ਦੋ ਵਾਰ ਕਰਨ, ਪੰਜਵੇਂ ਤਨਖਾਹ ਕਮਿਸ਼ਨ ਵੱਲੋਂ ਸਿਫਾਰਸ਼ ਕੀਤੀ ਅਤੇ 2011 ਤੋਂ ਲਾਗੂ ਉਚੇਰੀ ਗਰੇਡ ਪੇਅ ਬਹਾਲ ਕਰਨ, 125% ਮਹਿੰਗਾਈ ਭੱਤੇ ‘ਤੇ ਛੇਵੇਂ ਤਨਖਾਹ ਕਮਿਸ਼ਨ ਵੱਲੋਂ ਸਿਫਾਰਸ਼ ਕੀਤਾ 2.59 ਦਾ ਗੁਣਾਂਕ ਦੇਣ, ਪੇਂਡੂ ਭੱਤੇ ਸਮੇਤ ਸੋਧਣ ਦੇ ਨਾਂ ਤੇ ਬੰਦ ਕੀਤੇ ਸਮੁੱਚੇ ਭੱਤੇ ਬਹਾਲ ਕਰਨ, 2018 ਦੇ ਅਧਿਆਪਕ ਵਿਰੋਧੀ ਨਿਯਮ ਰੱਦ ਕਰਨ ਸਮੇਤ ਅਧਿਆਪਕਾਂ ਦੀਆਂ ਭਖ਼ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਨਾਂਹ ਪੱਖੀ ਰਵੱਈਏ ਵਿਰੁੱਧ ਸਮੁੱਚੇ ਪੰਜਾਬ ਵਿੱਚ ਲਾਮਬੰਦੀ ਕੀਤੀ ਜਾਵੇਗੀ।          ਸਮੂਹ ਅਧਿਆਪਕਾਂ ਨੂੰ ਆਪਣੀਆਂ ਜਾਇਜ ਅਤੇ ਹੱਕੀ ਮੰਗਾਂ ਦੀ ਪ੍ਰਾਪਤੀ ਲਈ 9 ਦਸੰਬਰ ਨੂੰ ਸਿੱਖਿਆ ਮੰਤਰੀ ਦੇ ਜੱਦੀ ਪਿੰਡ ਵਿੱਚ ਹੁਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ  ਹੋਰਨਾਂ ਤੋਂ ਇਲਾਵਾ ਸ਼੍ਰੀ ਚੰਦ ਵਰਮਾ, ਸੁਖਵੀਰ ਸਿੰਘ ਸੰਘੇੜਾ,ਹਰਬੰਸ ਸਿੰਘ ਬਰਨਾਲਾ,ਰਮਨਦੀਪ ਸਿੰਘ ਠੀਕਰੀਵਾਲਾ, ਅਮਰੀਕ ਸਿੰਘ ਭੱਦਲਵੱਡ, ਰਾਣਾ ਸਿੰਘ, ਲਖਵੀਰ ਸਿੰਘ ਭਦੌੜ, ਮਨਜੀਤ ਸਿੰਘ ਬਖਤਗੜ੍ਹ , ਤੇਜਿੰਦਰ ਸਿੰਘ ਤੇਜੀ, ਕੇਵਲ ਸਿੰਘ, ਵਰਿੰਦਰਜੀਤ ਸਿੰਘ ਬਜਾਜ , ਚਮਕੌਰ ਸਿੰਘ, ਗੁਰਵਿੰਦਰ ਸਿੰਘ ਜੁਲਾਣ ,ਜਗਤਾਰ ਸਿੰਘ ਚੱਠੇ ਸੇਖਵਾਂ ਆਦਿ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!