ਬਿੱਟੂ ਜਲਾਲਾਬਾਦੀ, ਫ਼ਿਰੋਜ਼ਪੁਰ 21 ਨਵੰਬਰ 2023
ਹਰੀਕੇ ਪੱਤਣ (ਵੈਟਲੈਂਡ) ਦਾ ਦੌਰਾ ਕਰਨ ਅਤੇ ਵਾਤਾਵਰਣ ਦੀ ਸਥਿਤੀ ਨੂੰ ਸਮਝਣ ਲਈ, ਸਤਲੁਜ ਅਤੇ ਮੁੱਖ ਸਹਾਇਕ ਨਦੀਆਂ ਅਤੇ ਵੈਟਲੈਂਡਜ਼ ਦੀ ਸੰਭਾਲ ਲਈ ਮਲਟੀ ਸਟੇਕਹੋਲਡਰ ਬੇਸਿਨ ਪ੍ਰੋਗਰਾਮ ਦੇ ਦ੍ਰਿਸ਼ਟੀਕੋਣ ਅਤੇ ਉਦੇਸ਼ਾਂ ‘ਤੇ ਵਿਚਾਰ-ਵਟਾਂਦਰੇ ਅਤੇ ਸਲਾਹ ਮਸ਼ਵਰੇ ਲਈ ਵਰਲਡ ਵਾਈਲਡ ਫੰਡ (ਡਬਲਯੂ.ਡਬਲਯੂ.ਐਫ.) ਦੀ ਟੀਮ ਅਤੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਵਿਧੀ ਬਾਰੇ ਚਰਚਾ ਕਰਨ ਲਈ ਸੀਨੀਅਰ ਐਡਵਾਈਜ਼ਰ ਸ੍ਰੀ ਸੁਰੇਸ਼ ਕੁਮਾਰ ਆਈ.ਏ.ਐਸ (ਰਿਟਾ.) ਦੀ ਪ੍ਰਧਾਨਗੀ ਹੇਠ ‘ਲਿਵਿੰਗ ਰਿਵਰਜ਼ ਐਂਡ ਵੈਟ ਲੈਂਡਜ਼ ਇਨ ਸਤਲੁਜ ਬੇਸਿਨ’ ਪ੍ਰੋਗਰਾਮ ਤਹਿਤ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ, ਐਸ.ਡੀ.ਐਮ. ਜ਼ੀਰਾ ਸ੍ਰੀ ਸੂਰਜ, ਡਾਇਰੈਕਟਰ ਡਬਲਯੂਡਬਲਯੂਐਫ ਸ੍ਰੀ ਸੁਰੇਸ਼ ਬਾਬੂ, ਵਣਪਾਲ ਸ੍ਰੀ ਪੀ. ਗਨਾਨਾਪ੍ਰਕਾਸ਼ ਆਈ.ਐਫ.ਐਸ., ਸੀਨੀਅਰ ਕੌਆਰਡੀਨੇਟਰ ਗੀਤਾਂਜਲੀ ਕੰਵਰ ਵੀ ਹਾਜ਼ਰ ਸਨ।
ਇਸ ਮੌਕੇ ਸੀਨੀਅਰ ਐਡਵਾਈਜ਼ਰ ਡਬਲਯੂਡਬਲਯੂਐਫ ਸ੍ਰੀ ਸੁਰੇਸ਼ ਕੁਮਾਰ ਆਈ.ਏ.ਐਸ (ਰਿਟਾ.) ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਡਬਲਯੂ.ਡਬਲਯੂ.ਐਫ. ਭਾਰਤ ਦੀਆਂ ਪ੍ਰਮੁੱਖ ਸੰਭਾਲ ਸੰਸਥਾਵਾਂ ਵਿੱਚੋਂ ਇੱਕ ਹੈ, ਜੋ ਕਈ ਸਾਲਾਂ ਤੋਂ ਧਰਤੀ ਦੇ ਕੁਦਰਤੀ ਵਾਤਾਵਰਨ ਦੇ ਵਿਗਾੜ ਨੂੰ ਰੋਕਣ ਅਤੇ ਅਜਿਹਾ ਭਵਿੱਖ ਬਣਾਉਣ ਦੇ ਮਿਸ਼ਨ ਨਾਲ ਕੰਮ ਕਰ ਰਹੀ ਹੈ, ਜਿਸ ਵਿੱਚ ਮਨੁੱਖ ਕੁਦਰਤ ਦੇ ਨਾਲ ਇਕਸੁਰਤਾ ਵਿੱਚ ਰਹਿੰਦੇ ਹਨ। ਵਾਤਾਵਰਣ ਸੁਰੱਖਿਆ ਦੇ ਏਜੰਡੇ ਨੂੰ ਅੱਗੇ ਲਿਜਾਣ ਦੇ ਆਪਣੇ ਮਿਸ਼ਨ ਵਿੱਚ, ਡਬਲਯੂ.ਡਬਲਯੂ.ਐਫ. ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਵਿਅਕਤੀਆਂ ਅਤੇ ਸੰਸਥਾਵਾਂ ਦੇ ਵੱਖ-ਵੱਖ ਸਮੂਹਾਂ ਨਾਲ ਕੰਮ ਕਰਦਾ ਹੈ। ਇਹ ਗੱਠਜੋੜ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ, ਕੁਦਰਤੀ ਸਰੋਤਾਂ ਦੀ ਨਿਰੰਤਰ ਵਰਤੋਂ ਅਤੇ ਜੰਗਲੀ ਜੀਵਾਂ ਅਤੇ ਉਨ੍ਹਾਂ ‘ਤੇ ਨਿਰਭਰ ਲੋਕਾਂ ਦੇ ਬਚਾਅ ਲਈ ਵਾਤਾਵਰਣ ਨੂੰ ਕਾਇਮ ਰੱਖਣ ਦੇ ਸਾਂਝੇ ਟੀਚੇ ਨੂੰ ਸੰਬੋਧਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਤਾਜ਼ੇ ਪਾਣੀ ਦੇ ਵਾਤਾਵਰਣ ਪ੍ਰਣਾਲੀਆਂ (ਨਦੀਆਂ, ਵੈਟਲੈਂਡਜ਼, ਨਮ ਧਰਤੀ, ਪੱਤਣ, ਕੰਢੇ) ਦੀ ਸੰਭਾਲ ਅਤੇ ਟਿਕਾਊ ਪ੍ਰਬੰਧਨ ਡਬਲਯੂਡਬਲਯੂਐਫ-ਭਾਰਤ ਦੇ ਫੋਕਸ ਦੇ ਮੁੱਖ ਖੇਤਰ ਦਾ ਅਨਿੱਖੜਵਾਂ ਅੰਗ ਹਨ।
ਇਸ ਮੌਕੇ ਸੀਨੀਅਰ ਐਡਵਾਈਜ਼ਰ ਡਬਲਯੂਡਬਲਯੂਐਫ ਸ੍ਰੀ ਸੁਰੇਸ਼ ਕੁਮਾਰ ਆਈ.ਏ.ਐਸ (ਰਿਟਾ.) ਡਾਇਰੈਕਟਰ ਡਬਲਯੂਡਬਲਯੂਐਫ ਸ੍ਰੀ ਸੁਰੇਸ਼ ਬਾਬੂ, ਵਣਪਾਲ ਸ੍ਰੀ ਪੀ. ਗਨਾਨਾਪ੍ਰਕਾਸ਼ ਆਈ.ਐਫ.ਐਸ. ਵੱਲੋਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਤੋਂ ਜਲ ਸਰੋਤ ਪ੍ਰਦੂਸ਼ਣ, ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ, ਕੁਦਰਤੀ ਸਰੋਤਾਂ ਦੀ ਨਿਰੰਤਰ ਵਰਤੋਂ ਅਤੇ ਜੰਗਲੀ ਜੀਵਾਂ ਅਤੇ ਇਨ੍ਹਾਂ ਸਰੋਤਾਂ ਤੇ ਨਿਰਭਰ ਲੋਕਾਂ ਦੇ ਬਚਾਅ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਦੇ ਕੀਮਤੀ ਸੁਝਾਅ ਲਏ। ਉਨ੍ਹਾਂ ਸਮੂਹ ਵਿਭਾਗਾਂ ਤੋਂ ਉਨ੍ਹਾਂ ਦੀ ਭਾਗੀਦਾਰੀ ਅਤੇ ਸਹਿਯੋਗ ਦੀ ਵੀ ਮੰਗ ਕੀਤੀ, ਜਿਸ ‘ਤੇ ਸਮੂਹ ਵਿਭਾਗਾਂ ਵੱਲੋਂ ਸੰਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਾਲ ਵੈੱਟਲੈਂਡ ਫੈਸਟੀਵਲ ਵੀ ਮਣਾਇਆ ਜਾਵੇਗਾ। ਇਸ ਮੌਕੇ ਡਾਇਰੈਕਟਰ ਡਬਲਯੂਡਬਲਯੂਐਫ ਸ੍ਰੀ ਸੁਰੇਸ਼ ਬਾਬੂ ਨੇ ਦੱਸਿਆ ਕਿ ਡਬਲਯੂਡਬਲਯੂਐਫ ਵੱਲੋਂ ਜਲ ਸਰੋਤ ਬੇਸਿਨ ਵਿੱਚ ਜਲ ਸਰੋਤਾਂ ਦੀ ਸਮੁੱਚੀ ਸਥਿਤੀ ‘ਤੇ ਧਿਆਨ ਕੇਂਦਰਤ ਕਰਦੇ ਹੋਏ, ਸਤਲੁਜ ਦਰਿਆ ਵਿੱਚ ਮੁੱਖ ਦਰਿਆਵਾਂ ਲਈ ਪਾਣੀ ਦੀ ਵੰਡ, ਵਾਤਾਵਰਣ ਦੇ ਪ੍ਰਵਾਹ ਦੀਆਂ ਜ਼ਰੂਰਤਾਂ, ਮੌਜੂਦਾ ਪਾਣੀ ਦੀ ਵਰਤੋਂ ਅਤੇ ਸਤਲੁਜ ਅਤੇ ਇਸ ਦੀਆਂ ਸਹਾਇਕ ਨਦੀਆਂ ਵਿੱਚ ਵਹਾਅ ਨੂੰ ਵਧਾਉਣ ਵਿੱਚ ਖੇਤੀਬਾੜੀ ਅਤੇ ਸਿੰਚਾਈ ਪ੍ਰਬੰਧਨ ਦੀ ਭੂਮਿਕਾ ਅਤੇ ਏਕੀਕ੍ਰਿਤ ਭਾਗੀਦਾਰ ਬੇਸਿਨ ਪ੍ਰਬੰਧਨ ਵੈਟਲੈਂਡਜ਼, ਵੈਟਲੈਂਡ-ਗਰਾਊਂਡ ਵਾਟਰ, ਵੈਟਲੈਂਡ-ਰਿਵਰ ਤੋਂ ਛੋਟੇ ਅਤੇ ਨਾਜ਼ੁਕ ਵੈਟਲੈਂਡਜ਼ ਦੀ ਪਛਾਣ ਕਰਨ ‘ਤੇ ਧਿਆਨ ਕੇਂਦਰਤ ਕਰਨ ਅਤੇ ਵੈਟਲੈਂਡ-ਸਪੀਸੀਜ਼ ਕਨੈਕਟੀਵਿਟੀ ਦ੍ਰਿਸ਼ਟੀਕੋਣ, ਰਾਮਸਰ ਸਾਈਟਾਂ ਦੀ ਪ੍ਰਬੰਧਨ ਪ੍ਰਭਾਵਸ਼ੀਲਤਾ ਆਦਿ ਤੇ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਵਾਤਾਵਰਣ ਦੀ ਸੰਭਾਲ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ ਅਤੇ ਵਰਲਡ ਵਾਈਡ ਫੰਡ ਦੀ ਟੀਮ ਨੂੰ ਰਾਮਸਰ ਸਾਈਟਾਂ ਸਮੇਤ ਨਦੀਆਂ ਅਤੇ ਵੈਟਲੈਂਡਜ਼ ਦੀ ਸੰਭਾਲ ‘ਤੇ ਕੀਤੇ ਜਾਂਦੇ ਕੰਮਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਅਤੇ ਸਮੂਹ ਵਿਭਾਗਾਂ ਵੱਲੋਂ ਸੰਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਫ਼ਿਰੋਜ਼ਪੁਰ ਵੱਲੋਂ ਪਰਾਲੀ ਨੂੰ ਸਾੜਣ ਤੋਂ ਰੋਕਣ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਉਪਰਾਲਿਆ ਬਾਰੇ ਵੀ ਚਾਨਣਾ ਪਾਇਆ। ਵਰਲਡ ਵਾਈਡ ਫੰਡ ਦੀ ਟੀਮ ਵੱਲੋਂ ਵਾਤਾਵਰਣ ਦੀ ਸੰਭਾਲ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਮੀਟਿੰਗ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਜੰਗੀਰ ਸਿੰਘ, ਐਕਸੀਐਨ ਡਰੇਨੇਜ਼ ਗਿਤੇਸ਼ ਉਪਵੇਜਾ, ਐਕਸੀਐਨ ਰਮਨਪ੍ਰੀਤ ਸਿੰਘ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।