ਐਡਵੋਕੇਟ ਧੀਰਜ ਨੇ ਅਦਾਲਤ ‘ਚ ਉਧੇੜੀਆਂ ਪੁਲਿਸ ਦੀ ਘੜੀ ਕਹਾਣੀ ਦੀਆਂ ਪਰਤਾਂ

Advertisement
Spread information

ਗੈਰ ਕਾਨੂੰਨੀ ਮਾਈਨਿੰਗ ਦੇ ਦੋਸ਼ ਵਿੱਚੋਂ 3 ਜਣੇ ਬਰੀ

ਰਘਵੀਰ ਹੈਪੀ , ਬਰਨਾਲਾ 18 ਨਵੰਬਰ 2023

    ਪੰਚਾਇਤ ਤੋਂ ਠੇਕੇ ਤੇ ਲਈ ਪੰਚਾਇਤੀ ਜ਼ਮੀਨ ਵਿੱਚੋਂ ਬਿਨਾਂ ਮੰਨਜ਼ੂਰੀ ਮਾਈਨਿੰਗ ਕਰਕੇ ਬਰੇਤੀ ਵੇਚਣ ਦੀ ਭਦੌੜ ਪੁਲਿਸ ਵੱਲੋਂ ਮੁਖਬਰ ਦੀ ਇਤਲਾਹ ਤੇ ਘੜੀ ਕਹਾਣੀ ਦੀਆਂ ਪਰਤਾਂ, ਐਡਵੋਕੇਟ ਧੀਰਜ ਕੁਮਾਰ ਨੇ ਮਾਨਯੋਗ ਅਦਾਲਤ ਸ਼੍ਰੀ ਚੇਤਨ ਸ਼ਰਮਾ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ ਬਰਨਾਲਾ ਦੇ ਸਾਹਮਣੇ ਉਧੇੜ ਕੇ ਅਜਿਹੀਆਂ ਰੱਖੀਆਂ ਕਿ ਮਾਨਯੋਗ ਅਦਾਲਤ ਨੇ ਕੇਸ ਦੇ ਨਾਮਜਦ ਤਿੰਨੋਂ ਦੋਸ਼ੀਆਂ ਬਲਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਤਲਵੰਡੀ, ਰਣਜੀਤ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਤਲਵੰਡੀ ਅਤੇ ਜਗਸੀਰ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਭਦੌੜ ਨੂੰ ਬਰੀ ਕਰ ਦਿੱਤਾ।

Advertisement

     ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਭਦੌੜ ਦੀ ਪੁਲਿਸ ਵੱਲੋਂ ਮੁਖਬਰੀ ਦੇ ਆਧਾਰ ਤੇ ਮਿਤੀ 22-01-2020 ਨੂੰ ਮੱਝੂਕੇ-ਤਲਵੰਡੀ ਰੋਡ ਵਿਖੇ ਪੰਚਾਇਤੀ ਜਮੀਨ ਪਰ ਰੇਡ ਕੀਤੀ ਗਈ ਅਤੇ ਬਲਜਿੰਦਰ ਸਿੰਘ, ਵਗੈਰਾ ਤਿੰਨ ਜਣਿਆਂ ਦੇ ਖਿਲਾਫ ਬਿਨਾਂ ਮੰਨਜ਼ੂਰੀ ਮਾਈਨਿੰਗ ਕਰਕੇ ਬਰੇਤੀ ਵੇਚਣ ਦੇ ਦੋਸ਼ ਹੇਠ ਇੱਕ ਐਫ.ਆਈ.ਆਰ. ਨੰਬਰ 07 ਮਿਤੀ 22-01-2020, ਜੇਰ ਧਾਰਾ 21 ਮਾਈਨਜ਼ ਐਂਡ ਮਿਨਰਲ ਐਕਟ, ਸੈਕਸ਼ਨ 3 ਪ੍ਰੀਵੈਨਸ਼ਨ ਆਫ ਡੈਮੇਜ਼ ਆਫ ਪਬਲਿਕ ਪ੍ਰੋਪਰਟੀ ਐਕਟ ਅਤੇ ਧਾਰਾ 379 ਆਈ.ਪੀ.ਸੀ. ਤਹਿਤ ਥਾਣਾ ਭਦੌੜ ਵਿਖੇ ਦਰਜ਼ ਕੀਤੀ ਗਈ ਸੀ।

      ਪੁਲਿਸ ਨੇ ਤਫਤੀਸ਼ ਮੁਕੰਮਲ ਕਰਕੇ, ਮਾਲਯੋਗ ਅਦਾਲਤ ਵਿੱਚ ਚਲਾਨ ਪੇਸ਼ ਕੀਤਾ। ਬਚਾਅ ਦੀ ਤਰਫੋਂ ਧੀਰਜ ਕੁਮਾਰ ਐਡਵੋਕੇਟ ਪੇਸ਼ ਹੋਏ। ਕੇਸ ਦੀ ਸੁਣਵਾਈ ਕਰੀਬ ਪੌਣੇ ਚਾਰ ਸਾਲ ਚਲਦੀ ਰਹੀ। ਪੁਲਿਸ ਵੱਲੋਂ ਕੇਸ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਕਾਫੀ ਗਵਾਹ ਪੇਸ਼ ਕੀਤੇ। ਮੁਲਜ਼ਮਾਨ ਦੇ ਵਕੀਲ ਸ਼੍ਰੀ ਧੀਰਜ ਕੁਮਾਰ, ਐਡਵੋਕੇਟ ਨੇ ਮਾਨਯੋਗ ਅਦਾਲਤ ਵਿੱਚ ਬਹਿਸ ਦੌਰਾਨ ਦੱਸਿਆ ਕਿ ਕੇਸ ਦੇ ਗਵਾਹਾਂ ਦੇ ਬਿਆਨ ਆਪਸ ਵਿੱਚ ਹੀ ਮੇਲ ਨਹੀਂ ਖਾਂਦੇ, ਪੁਲਿਸ ਨੇ ਆਪਣੀ ਰਿਪੋਰਟ ਵਿੱਚ ਅਤੇ ਪੂਰੀ ਤਫਤੀਸ਼ ਵਿੱਚ ਇਹ ਦਰਜ਼ ਹੀ ਨਹੀਂ ਕੀਤਾ ਕਿ ਮਾਈਨਿੰਗ ਵਾਲਾ ਖੱਡਾ ਕਿੰਨਾਂ ਡੂੰਘਾ ਪੁੱਟਿਆ ਹੋਇਆ ਸੀ ਅਤੇ ਮੌਕਾ ਉਪਰ ਜੇ.ਸੀ.ਬੀ. ਵਗੈਰਾ ਵੀ ਪੁਲਿਸ ਨੂੰ ਬਰਾਮਦ ਨਹੀਂ ਹੋਈ। ਮਾਨਯੋਗ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਧੀਰਜ ਕੁਮਾਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਤਿੰਨੋਂ ਨਾਮਜ਼ਦ ਮੁਲਜ਼ਮਾਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ। 

Advertisement
Advertisement
Advertisement
Advertisement
Advertisement
error: Content is protected !!