ਜੋਨ ਪੱਖੋ ਕਲਾਂ ਦੇ ਖਿਡਾਰੀਆਂ ਨੇ ਜਿੱਤੀ ਅਥਲੈਟਿਕ ਮੀਟ ਦੀ ਓਵਰਆਲ ਟਰਾਫੀ

Advertisement
Spread information

ਜ਼ਿਲ੍ਹਾ  ਅਥਲੈਟਿਕ ਮੀਟ ਅੰਡਰ 17 ਸਾਲ ਸ਼ਾਨੋ–ਸ਼ੌਕਤ ਨਾਲ ਸੰਪੰਨ

ਗਗਨ ਹਰਗੁਣ , ਬਰਨਾਲਾ, 18 ਨਵੰਬਰ 2023 

     ਸਰਦ ਰੁੱਤ ਸਕੂਲ ਖੇਡਾਂ ਤਹਿਤ ਜ਼ਿਲ੍ਹਾ  ਬਰਨਾਲਾ ਦੀ 2 ਰੋਜਾ ਅਥਲੈਟਿਕ ਮੀਟ ਅੱਜ ਇੱਥੇ ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ਸ਼ਾਨੋ–ਸ਼ੌਕਤ ਨਾਲ ਸੰਪੰਨ ਹੋ ਗਈ ਹੈ। ਇਸ ਅਥਲੈਟਿਕ ਮੀਟ ਦੀ ਓਵਰਆਲ ਟਰਾਫੀ ਜੋਨ ਪੱਖੋ ਕਲਾਂ ਦੇ ਖਿਡਾਰੀਆਂ ਨੇ ਜਿੱਤੀ ਹੈ। ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅਖੀਰਲੇ ਦਿਨ ਹੋਏ ਲੜਕਿਆਂ ਦੇ ਟ੍ਰਿਪਲ ਜੰਪ ਵਿੱਚ ਲਾਭਵੀਰ ਸਿੰਘ ਸਸਸ ਸਕੂਲ ਸੰਧੂ ਪੱਤੀ, ਕਰਨਵੀਰ ਸਿੰਘ ਸਹਸ ਠੂਲੇਵਾਲ ਤੇ ਜਸਕਰਨ ਸਿੰਘ ਸਹਸ ਭੱਠਲਾਂ, ਲੜਕੀਆਂ ਵਿੱਚੋਂ ਮਨਜੋਤ ਕੌਰ ਸਸਸ ਸਕੂਲ ਧੌਲਾ, ਸਿੱਧ ਭੋਇ ਸਕੂਲ ਰੂੜੇਕੇ ਕਲਾਂ ਤੇ ਕਿਰਨਦੀਪ ਕੌਰ ਸਹਸ ਜੰਗੀਆਣਾ, ਲੜਕਿਆਂ ਦੀ 5000 ਮੀਟਰ ਵਾਕ ਵਿੱਚੋਂ ਹਰਮਨਪ੍ਰੀਤ ਸਿੰਘ ਸਸਸ ਸਕੂਲ ਕੱਟੂ, ਗੁਰਦੀਪ ਸਿੰਘ ਸਸਸ ਸਕੂਲ ਬਡਬਰ ਤੇ ਹਰਮਨਜੋਤ ਸਿੰਘ ਸਸਸ ਸਕੂਲ ਭਦੌੜ, ਲੜਕੀਆਂ ਦੇ 3000 ਮੀਟਰ ਵਾਕ ਵਿੱਚੋਂ ਵਿਜੇ ਕੌਰ ਸਸਸ ਸਕੂਲ ਭਦੌੜ, ਜਸਮੀਤ ਕੌਰ ਸਸਸ ਸਕੂਲ ਢਿੱਲਵਾਂ ਤੇ ਰਮਨਪ੍ਰੀਤ ਕੌਰ ਸਹਸ ਭੈਣੀ ਜੱਸਾ, ਲੜਕਿਆਂ ਦੀ 800 ਮੀਟਰ ਦੌੜ ਵਿੱਚੋਂ ਬਲਰਾਜ ਸਿੰਘ ਸਸਸ ਸਕੂਲ ਖੁਡੀ ਕਲਾਂ, ਜਸ਼ਨਪ੍ਰੀਤ ਸਿੰਘ ਸਸਸ ਸਕੂਲ ਚੀਮਾਂ ਜੋਧਪੁਰ ਤੇ ਅਕਾਸ਼ਦੀਪ ਸਿੰਘ ਸਸਸ ਸਕੂਲ ਸ਼ਹਿਣਾ, ਲੜਕੀਆਂ ਵਿੱਚੋਂ ਨਵਜੋਤ ਕੌਰ ਲੌਂਗਪੁਰੀ ਸਕੂਲ ਪੱਖੋ ਕਲਾਂ, ਖੁਸ਼ਪ੍ਰੀਤ ਸਿੰਘ ਲੌਂਗਪੁਰੀ ਪੱਖੋ ਕਲਾਂ ਤੇ ਜੱਸੀ ਕੌਰ ਸਸਸ ਸਕੂਲ ਹਮੀਦੀ, ਲੜਕਿਆਂ ਦੀ 200 ਮੀਟਰ ਦੌੜ ਵਿੱਚੋਂ ਹਰਦੀਪ ਸਿੰਘ ਸਸਸ ਸ਼ਹਿਣਾ, ਲਾਭਵੀਰ ਸਿੰਘ ਸਸਸ ਸਕੂਲ ਸੰਧੂ ਪੱਤੀ ਤੇ ਗੁਰਕੀਰਤ ਸਿੰਘ ਗਰੀਨ ਫੀਲਡ ਦਾਨਗੜ੍ਹ, ਲੜਕੀਆਂ ਸੁਮਨ ਕੁਮਾਰੀ ਸਸਸ ਸਕੂਲ ਬਰਨਾਲਾ, ਹਰਮਨ ਕੌਰ ਸਹਸ ਦੀਵਾਨਾ ਤੇ ਸੁਖਪ੍ਰੀਤ ਕੌਰ ਸਸਸ ਸਕੂਲ ਪੱਖੋਕਲਾਂ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਮਲਕੀਤ ਸਿੰਘ ਭੁੱਲਰ, ਮੱਲ ਸਿੰਘ, ਬਲਜਿੰਦਰ ਸਿੰਘ, ਅਵਤਾਰ ਸਿੰਘ, ਪਰਮਜੀਤ ਕੌਰ, ਮਨਦੀਪ ਕੌਰ, ਰਵਿੰਦਰ ਕੌਰ, ਭੁਪਿੰਦਰ ਸਿੰਘ, ਲਖਵੀਰ ਸਿੰਘ, ਗੁਰਜੀਤ ਸਿੰਘ, ਹਰਭਜਨ ਸਿੰਘ, ਬਲਕਾਰ ਸਿੰਘ, ਮਨਦੀਪ ਸਿੰਘ, ਰਮਨਦੀਪ ਸਿੰਘ, ਕੁਲਵਿੰਦਰ ਕੌਰ, ਗੁਰਚਰਨ ਸਿੰਘ, ਲਿਵਲੀਨ ਸਿੰਘ, ਅਮਨਦੀਪ ਕੌਰ, ਵਿਕਾਸ ਗੋਇਲ, ਕਮਲਪ੍ਰੀਤ ਕੌਰ, ਸਤਨਾਮ ਸਿੰਘ, ਰਾਜਵਿੰਦਰ ਕੌਰ, ਜਤਿੰਦਰ ਕੁਮਾਰ, ਮਨਜੀਤ ਸਿੰਘ, ਹਰਦੇਵ ਸਿੰਘ, ਅਮਰਜੀਤ ਸਿੰਘ, ਹਰਪਾਲ ਸਿੰਘ, ਰੁਪਿੰਦਰ ਕੌਰ, ਦਲਜੀਤ ਕੌਰ, ਰੇਸ਼ਮ ਸਿੰਘ, ਨਵਜੋਤ ਸਿੰਘ ਚਹਿਲ, ਪਰਮਜੀਤ ਕੌਰ, ਸੁਖਦੀਪ ਸਿੰਘ, ਸੱਤਪਾਲ ਸ਼ਰਮਾ, ਬਲਜਿੰਦਰ ਕੌਰ, ਕਮਲਦੀਪ ਸ਼ਰਮਾ, ਜਸਪ੍ਰੀਤ ਸਿੰਘ, ਦਿਨੇਸ਼ ਕੁਮਾਰ, ਦਲਜੀਤ ਸਿੰਘ, ਜਸਮੇਲ ਸਿੰਘ, ਗੁਰਪ੍ਰੀਤ ਸਿੰਘ, ਰਜਿੰਦਰ ਸਿੰਘ, ਰਮਨਦੀਪ, ਅਮਰਜੀਤ ਸਿੰਘ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਮੌਜੂਦ ਸਨ।

Advertisement
Advertisement
Advertisement
Advertisement
Advertisement
Advertisement
error: Content is protected !!