ਸਿੱਖਿਆ ਵਿਭਾਗ ‘ਚ ਭਰਤੀ ਹੋਏ 12 ਜਣਿਆਂ ਖਿਲਾਫ ਬਰਨਾਲਾ ਵਿਖੇ ਦਰਜ ਹੋ ਗਿਆ ਪਰਚਾ,
ਹਰਿੰਦਰ ਨਿੱਕਾ, ਬਰਨਾਲਾ 18 ਨਵੰਬਰ 2023
ਜਾਲ੍ਹੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਲੈਣ ਵਾਲੇ 12 ਜਣਿਆਂ ਖਿਲਾਫ ਬਰਨਾਲਾ ਪੁਲਿਸ ਨੇ ਕੇਸ ਦਰਜ ਕਰਕੇ, ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਿੰਨ੍ਹਾਂ ਖਿਲਾਫ ਪਰਚਾ ਦਰਜ ਹੋਇਆ ਹੈ, ਉਨ੍ਹਾਂ ਵਿੱਚ ਗਿਆਰਾਂ ਲੜਕੀਆਂ ਅਤੇ ਇੱਕ ਲੜਕਾ ਸ਼ਾਮਿਲ ਹੈ। ਨਾਮਜ਼ਦ ਦੋਸ਼ੀਆਂ ਵਿੱਚ 10 ਜਣੇ ਬਰਨਾਲਾ ਜਿਲ੍ਹੇ ਨਾਲ ਸਬੰਧਿਤ ਹਨ, ਜਦੋਂਕਿ ਦੋ ਜਣੇ ਮੋਗਾ ਅਤੇ ਬਠਿੰਡਾ ਜਿਲ੍ਹੇ ਦੇ ਹਨ। ਇਹ ਕੇਸ ਡਿਪਟੀ ਇੰਸਪੈਕਟਰ ਜਰਨਲ (ਡੀ.ਆਈ.ਜੀ.) ਪੁਲਿਸ ਕ੍ਰਾਈਮ ਪੰਜਾਬ ਦੀ ਕਰੀਬ ਦੋ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਥਾਣਾ ਸਿਟੀ 2 ਬਰਨਾਲਾ ਵਿਖੇ ਦਰਜ ਕੀਤਾ ਗਿਆ ਹੈ। ਐਫ.ਆਈ.ਆਰ. ਅਨਸੁਾਰ ਇਹ ਮੁਕੱਦਮਾ ਦਰਖਾਸਤ ਨੰਬਰੀ 3642-60/ INV/6 ਮਿਤੀ 19-09-2023 ਦੀ ਪੜਤਾਲ ਕਰਨ ਪਰ ਦਰਜ ਰਜਿਸਟਰ ਹੋਇਆ ਹੈ । ਦਰਜ ਐਫ.ਆਈ.ਆਰ. ਮੁਤਾਬਿਕ ਨਾਮਜ਼ਦ ਦੋਸੀਆਂ ਪੂਨਮ ਗੁਪਤਾ ਪੁੱਤਰੀ ਓਮ ਪ੍ਰਕਾਸ ਗੁਪਤਾ ਵਾਸੀ ਗਲੀ ਨੰ: 05 ਬਰਨਾਲਾ, ਅਮਨਦੀਪ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਠੀਕਰੀਵਾਲਾ , ਅਮਰਜੀਤ ਕੌਰ ਪੁੱਤਰੀ ਜਗਨ ਸਿੰਘ ਵਾਸੀ ਰਾਹੀ ਬਸਤੀ ਬਰਨਾਲਾ, ਜਸਵੀਰ ਕੌਰ ਪੁੱਤਰੀ ਮਲਕੀਤ ਸਿੰਘ ਵਾਸੀ ਪੱਤੀ ਭਾਪੂ ਪਿੰਡ ਬੱਧਨੀ ਕਲਾ ਜਿਲਾ ਮੋਗਾ, ਜਸਦੀਪ ਕੌਰ ਪੁੱਤਰੀ ਬਾਲਮ ਸਿੰਘ ਵਾਸੀ ਜੀ.ਐਚ.ਪੀ.ਟੀ. ਕਲੋਨੀ ਲਹਿਰਾ ਮੁਹੱਬਤ ਸਿਟੀ ਰਾਮਪੁਰਾ ਬਠਿੰਡਾ, ਕਮਲਜੀਤ ਕੌਰ ਪੁੱਤਰੀ ਅਮਰ ਸਿੰਘ ਵਾਸੀ ਨੇੜੇ ਮਿੰਨੀ ਬੱਸ ਸਟੈਂਡ ਧਨੌਲਾ, ਗੁਰਵਿੰਦਰ ਕੌਰ ਪੁੱਤਰੀ ਅੰਗਰੇਜ ਸਿੰਘ ਵਾਸੀ ਧਨੌਲਾ , ਗੁਰਪ੍ਰੀਤ ਕੌਰ ਪੁੱਤਰੀ ਛੋਟਾ ਸਿੰਘ ਵਾਸੀ ਗਲੀ ਨੰ:02, ਹੰਡਿਆਇਆ ਰੋਡ ਬਰਨਾਲਾ , ਮਨਪ੍ਰੀਤ ਕੌਰ ਪੁੱਤਰੀ ਦਿਲਵਾਰਾ ਸਿੰਘ ਵਾਸੀ ਗਲੀ ਨੰ:02 ਹੰਡਿਆਇਆ ਰੋਡ ਬਰਨਾਲਾ, ਸੁਖਪਾਲ ਕੌਰ ਪੁੱਤਰੀ ਸਰੂਪ ਸਿੰਘ ਵਾਸੀ ਬਾਜਵਾ ਪੱਤੀ ਬਰਨਾਲਾ ,ਹਰਪ੍ਰੀਤ ਕੌਰ ਪੁੱਤਰੀ ਜੰਗ ਸਿੰਘ ਪੱਤੀ ਗਿੱਲ ਖੋਟਾ ਸਹਿਣਾ ਅਤੇ ਕੁਲਦੀਪ ਕੌਰ ਪੁੱਤਰੀ ਜਸਵੀਰ ਸਿੰਘ ਵਾਸੀ ਬਰਨਾਲਾ ਵੱਲੋਂ,,,ਜਾਅਲੀ ਤਜਰਬਾ ਸਰਟੀਫਿਕੇਟ ਅਤੇ ਜਾਅਲੀ ਰੂਰਲ ਏਰੀਆ ਸਰਟੀਫਿਕੇਟ ਬਣਾ ਕੇ ਮਹਿਕਮਾ ਪੰਜਾਬ ਰਾਜ ਸਿੱਖਿਆ ਵਿਭਾਗ ਵਿੱਚ ਸਰਕਾਰੀ ਨੌਕਰੀ ਹਾਸਿਲ ਕਰਕੇ ਧੋਖਾਧੜੀ ਕੀਤੀ ਗਈ ਹੈ। ਪੁਲਿਸ ਦੁਆਰਾ ਉਕਤ ਸਾਰੇ ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜ਼ੁਰਮ 465,467,468,471 ਤਹਿਤ ਥਾਣਾ ਸਿਟੀ 2 ਬਰਨਾਲਾ ਵਿਖੇ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੇ ਤਫਤੀਸ਼ ਏ.ਐਸ.ਆਈ. ਸੱਤਪਾਲ ਸਿੰਘ ਨੂੰ ਸੌਂਪੀ ਗਈ ਹੈ। ਹਾਲੇ ਤੱਕ ਕਿਸੇ ਵੀ ਦੋਸ਼ੀ ਦੀ ਗਿਰਫਤਾਰੀ ਨਹੀਂ ਹੋਈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰਕੇ,ਅਗਲੀ ਤਫਤੀਸ਼ ਸ਼ੁਰੂ ਕੀਤੀ ਜਾਵੇਗੀ।