ਬਿੱਟੂ ਜਲਾਲਾਬਾਦੀ, ਫਾਜ਼ਿਲਕਾ 15 ਨਵੰਬਰ 2023
ਵਿਧਾਇਕ ਫਾਜ਼ਿਲਕਾ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਪਿੰਡ ਲੱਖੇਵਾਲੀ ਢਾਬ ਵਿਖੇ ਪਿੰਡ ਦੇ ਨੌਜਵਾਨਾਂ ਅਤੇ ਸਮੂਹ ਪਿੰਡ ਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਕਰਵਾਏ ਵਾਲੀਵਾਲ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ।
ਇਸ ਮੌਕੇ ਬੋਲਦਿਆਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਪਿੰਡ ਦੇ ਨੌਜਵਾਨਾਂ ਵੱਲੋਂ ਜੋ ਇਹ ਟੂਰਨਾਮੈਂਟ ਕਰਵਾਇਆ ਗਿਆ ਹੈ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਤੇ ਇਸ ਨੇਕ ਕਾਰਜ ਲਈ ਜੇਕਰ ਉਨ੍ਹਾਂ ਦੀ ਸਹਾਇਤਾ ਦੀ ਲੋੜ ਹੈ ਤਾਂ ਉਹ ਬੇਝਿਜਕ ਹੋ ਕੇ ਦੱਸਣ ਉਹ ਉਨ੍ਹਾਂ ਦੀ ਹਰ ਪ੍ਰਕਾਰ ਦੀ ਮਦਦ ਕਰਨ ਲਈ ਤਿਆਰ ਹਨ।
ਉਨ੍ਹਾਂ ਕਿਹਾ ਕਿ ਖੇਡਾਂ, ਆਪਸੀ ਭਾਈਚਾਰਾ, ਪ੍ਰੇਮ ਪਿਆਰ ਅਤੇ ਸਦਭਾਵਨਾ ਦਾ ਮੁਜੱਸਮਾ ਹੋਇਆ ਕਰਦੀਆਂ ਹਨ, ਜਿਨ੍ਹਾਂ ਦੁਆਰਾ ਇਨਸਾਨ ਰਿਸ਼ਟ ਪੁਸ਼ਟ ਜੀਵਨ ਬਤੀਤ ਕਰਦਾ ਹੈ। ਖੇਡਾਂ ਨੌਜਾਵਾਨਾਂ ਨੂੰ ਸਿਹਤ ਮਾਰੂ ਨਸ਼ਿਆ ਤੋ ਦੂਰ ਰੱਖਣ ਲਈ ਕਾਰਗਰ ਜਰੀਆ ਵੀ ਸਾਬਤ ਹੁੰਦੀਆਂ ਹਨ ਤੇ ਖੇਡਾਂ ਦੀ ਪ੍ਰਫੁੱਲਤਾ ਲਈ ਪੰਜਾਬ ਸਰਕਾਰ ਸਿਰਤੋੜ ਯਤਨਾ ਨਾਲ ਖੇਡ ਨੀਤੀ ਅਪਣਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਖੇਡਾਂ ਦੁਆਰਾ ਨੌਜਵਾਨਾਂ ਨੂੰ ਨਸ਼ਿਆ ਤੋ ਦੂਰ ਕਰਨ ਲਈ ਵਚਨਵੱਧ ਹੈ ਤੇ ਇਹ ਪਾਰਟੀਬਾਜੀ ਤੋ ਉੱਪਰ ਉਠ ਕੇ ਖੇਡਾਂ ਨੂੰ ਪੁਰਾਤਨ ਦਿੱਖ ਦੇਣ ਲਈ ਨਿਰਪੱਖਤਾ ਨਾਲ ਵਿਚਰ ਰਹੀ ਹੈ। ਇਸ ਉਪਰੰਤ ਉਨ੍ਹਾਂ ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਪ੍ਰਧਾਨ ਟਰੱਕ ਯੂਨੀਅਨ ਮਨਜੋਤ ਸਿੰਘ ਖੇੜਾ, ਬਲਾਕ ਪ੍ਰਧਾਨ ਦਲੀਪ ਸਹਾਰਨ, ਓਮ ਪ੍ਰਕਾਸ਼, ਵਿਪਨ ਚਾਵਲਾ, ਹਰਜਿੰਦਰ ਸਿੰਘ ਸਰਪੰਚ ਬਕੈਣਵਾਲਾ ਅਤੇ ਰਮੇਸ਼ ਮਾਕੜ ਸਮੇਤ ਪਿੰਡ ਵਾਸੀ ਹਾਜ਼ਰ ਸਨ।