ਗਗਨ ਹਰਗੁਣ, ਬਰਨਾਲਾ, 5 ਨਵੰਬਰ 2023
ਸਿਹਤ ਵਿਭਾਗ ਵੱਲੋਂ ਹਵਾ ਪ੍ਰਦੂਸਣ ਸਮੇਂ ਸਿਹਤ ਦੀ ਰੱਖਿਆ ਸਬੰਧੀ ਇਕ ਸਿਹਤ ਐਡਵਾਇਜਰੀ ਜਾਰੀ ਕੀਤੀ ਗਈ ਹੈ ਤਾਂ ਜੋ ਆਮ ਲੋਕ ਆਪਣੀ ਸਿਹਤ ਦਾ ਖਿਆਲ ਰੱਖ ਸਕਣ। ਮਾਣਯੋਗ ਡਾ.ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ ਅਧੀਨ ਜਾਰੀ ਕੀਤੀ ਗਈ।
ਇਸ ਐਡਾਵਇਜਰੀ ਸਬੰਧੀ ਜਾਣਕਾਰੀ ਦਿੰਦਿਆ ਡਾ. ਜਸਬੀਰ ਸਿੰਘ ਔਲਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਹਵਾ ਪ੍ਰਦੂਸ਼ਣ ਸਮੇਂ ਛੋਟੇ ਬੱਚੇ, ਬਜ਼ੁਰਗ ,ਸ਼ੂਗਰ , ਦਿਲ ਦੀਆਂ ਬਿਮਾਰੀਆਂ, ਦਮਾਂ ਜਾਂ ਸਾਹ ਨਾਲੀ ਦੀਆਂ ਪੁਰਾਣੀਆਂ ਰੁਕਾਵਟਾਂ ਵਾਲੀਆਂ ਬਿਮਾਰੀਆਂ ਦੇ ਪੀੜਤ ਲੋਕ ਇਸ ਸਮੇਂ ਖ਼ਤਰੇ ਵਿੱਚ ਆ ਜਾਂਦੇ ਹਨ ।
ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਇਸ ਹਵਾ ਪ੍ਰਦੂਸ਼ਣ ਨਾਲ ਖੰਘ,ਸਾਹ ਚੜਣਾ, ਪਾਣੀ ਭਰਿਆ ਨੱਕ , ਖ਼ਾਰਸ਼ ਵਾਲੀਆਂ ਅੱਖਾਂ, ਭਾਰੀ ਸਿਰ ਹੋਣਾ ਆਮ ਗੱਲ ਹੈ । ਇਸ ਲਈ ਆਪਣੇ ਆਪ ਨੂੰ ਬਚਾਓ ਬਾਹਰੀ ਗਤੀਵਿਧੀਆਂ ਤੋਂ ਬਚੋ, ਡਾਕਟਰੀ ਸਲਾਹ ਤੇ ਮੁਆਇਨਾ ਸਮੇਂ ਸਿਰ ਕਰਵਾਓ , ਸਿਹਤਮੰਦ ਖੁਰਾਕ ਦੀ ਵਰਤੋਂ ਯਕੀਨੀ ਬਣਾਓ ,ਅਸਥਮਾਂ ਦੇ ਮਰੀਜ਼ਾਂ ਨੂੰ ਸਿਫਾਰਸ਼ ਅਨੁਸਾਰ ਇਨਹੇਲਰ ਦੀ ਵਰਤੋਂ ਕਰਨੀ ਚਾਹੀਦੀ ਹੈ, ਧੂੰਏਂ ਵਿੱਚ ਸਵੇਰ ਦੀ ਸੈਰ ਤੋਂ ਬਚੋ , ਬਾਹਰ ਜਾਣ ਸਮੇਂ ਹਮੇਸ਼ਾ ਸਾਫ ਅਤੇ ਚੰਗੀ ਤਰਾਂ ਫਿੱਟ ਮਾਸਕ ਦੀ ਵਰਤੋਂ ਕਰੋ ਅਤੇ ਗਰਭਵਤੀ ਔਰਤਾਂ ਨੂੰ ਵਿਸ਼ੇਸ਼ ਤੌਰ ਤੇ ਇਸ ਪ੍ਰਦੂਸ਼ਣ ਤੋਂ ਬਚਾਅ ਰੱਖਿਆ ਜਾਣਾ ਚਾਹੀਦਾ ਹੈ ।
ਡਾ. ਔਲ਼ਖ ਨੇ ਦੱਸਿਆ ਕਿ ਸਾਡੀ ਸਿਹਤ ਅਤੇ ਆਉਣ ਵਾਲੀਆਂ ਪੀੜੀਆਂ ਲਈ ਹਵਾ ਪ੍ਰਦੂਸ਼ਣ ਦੇ ਇਸ ਮੁੱਦੇ ਤੋਂ ਬਚਾਉਣਾ ਸਾਡੀ ਸਭ ਦੀ ਜਿੰਮੇਵਾਰੀ ਹੈ । ਇਸ ਲਈ ਪ੍ਰਦੂਸ਼ਣ ਘਟਾਉਣ ਲਈ ਕਾਰ ਪੂਲਿੰਗ , ਪਰਾਲੀ ਨੂੰ ਅੱਗ ਨਾ ਲਾਉਣਾ , ਰੁੱਖ ਲਗਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਨਾ ਦੇ ਉੱਦਮ ਕੀਤੇ ਜਾ ਸਕਦੇ ਹਨ ।