ਮੌਤ ਨੇ ਡੋਲੀ ਵਾਲੀ ਕਾਰ ਨੂੰ ਪਾਲਿਆ ਘੇਰਾ,,,,

Advertisement
Spread information

ਰਘਬੀਰ ਹੈਪੀ, ਮੋਗਾ 5 ਨਵੰਬਰ 2023

    ਮੋਗਾ ਵਿੱਚ ਐਤਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਹਾਦਸੇ ਦਾ ਸ਼ਿਕਾਰ ਹੋਈ  ਕਾਰ ‘ਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਸੜਕ ’ਤੇ ਅਜੀਤਵਾਲ ਨੇੜੇ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੋਗਾ ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਸਾਰੀਆਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਘਟਨਾ ਦੀ ਜਾਣਕਾਰੀ ਪਰਿਵਾਰ ਨੂੰ ਵੀ ਦੇ ਦਿੱਤੀ ਗਈ ਹੈ। ਭਿਆਨਕ ਸੜਕ ਹਾਦਸੇ ਵਿਚ ਸ਼ਿਕਾਰ ਹੋਈ ਜੋ ਡੌਲੀ ਵਾਲੀ ਕਾਰ ਸੀ ਜਿਸ  ਵਿਚ ਚਾਰ ਜਾਣੇ ਸਵਾਰ ਸਨ । ਡੌਲੀ ਵਾਲੀ ਕਾਰ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਸੜਕ ’ਤੇ ਜਾ ਰਹੀ ਸੀ ਤਾਂ ਅਚਾਨਕ ਹੀ ਕਾਰ ਰੋਡ ਦੇ ਸਾਇਡ ਤੇ ਖੜ੍ਹੇ ਟਰਾਲੇ ਨਾਲ ਟਕਰਾ ਗਈ । ਜਿਸ ਕਾਰਨ ਤਿੰਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਵਿਚ ਵਿਆਹ ਵਾਲਾ ਲਾੜਾ ਵੀ ਮੋਜੂਦ ਸੀ  ਜਿਨ੍ਹਾਂ ਵਿਚੋ ਇੱਕ ਨੂੰ ਇਲਾਜ ਲਈ ਫਰੀਦਕੋਟ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਹੈ । ਦੱਸ ਦੇਈਏ ਕਿ ਡੋਲੀ ਵਾਲੀ ਕਾਰ ਅਬੋਹਰ ਤੋਂ ਆ ਰਹੀ ਸੀ। ਕਾਰ ਵਿਚ ਸਵਾਰ ਲੋਕਾਂ ਨੇ ਲੁਧਿਆਣਾ ਨੇੜੇ ਬੱਦੋਵਾਲ ਪਹੁੰਚ ਕੇ ਵਿਆਹ ਵਿਚ ਸ਼ਾਮਲ ਹੋਣਾ ਸੀ। ਪਰ ਅੱਜ ਐਤਵਾਰ ਸਵੇਰੇ 5 ਵਜੇ ਹਾਦਸਾ ਵਾਪਰ ਗਿਆ।

 

 

Advertisement
Advertisement
Advertisement
Advertisement
error: Content is protected !!