ਬਿੱਟੂ ਜਲਾਲਾਬਾਦੀ, ਫਾਜਿ਼ਲਕਾ, 3 ਨਵੰਬਰ 2023
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਾਫ ਸੁਥਰੇ ਅਤੇ ਸੁੱਧ ਭੋਜਨ ਪਦਾਰਥਾਂ, ਮਿਠਾਈਆਂ ਆਦਿ ਦੀ ਉਪਲਬੱਧਤਾ ਯਕੀਨੀ ਬਣਾਉਣ ਲਈ ਖਾਣ ਪੀਣ ਦੀਆਂ ਵਸਤਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ।
ਜਿ਼ਲ੍ਹਾ ਸਿਹਤ ਅਫ਼ਸਰ ਡਾ: ਭੁਪਿੰਦਰ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਫੂਡ ਸੇਫਟੀ ਅਫ਼ਸਰ ਸ੍ਰੀ ਇਸ਼ਾਨ ਬਾਂਸਲ ਵੱਲੋਂ 1 ਅਤੇ 2 ਨਵੰਬਰ ਨੂੰ ਮਿਠਾਈਆਂ ਦੇ 19, ਦੁੱਧ ਦੇ 3, ਤਿਆਰ ਦਾਲ ਅਤੇ ਵੈਜ ਗਰੇਵੀ ਦਾ ਇਕ ਇਕ ਸੈਂਪ ਲਏ ਗਏ ਹਨ। ਇਸ ਤਰਾਂ ਦੋ ਦਿਨਾਂ ਵਿਚ ਸਿਹਤ ਵਿਭਾਗ ਨੇ 24 ਸੈਂਪਲ ਲਏ ਹਨ। ਇਸ ਤੋਂ ਬਿਨ੍ਹਾਂ ਸੈਂਪਲਿੰਗ ਅਤੇ ਚੈਕਿੰਗ ਦੌਰਾਨ ਇਕ ਜਾਗਰੂਕਤਾ ਕੈਂਪ ਵੀ ਆਯੋਜਿਤ ਕੀਤਾ ਗਿਆ ਹੈ। ਜਿਸ ਦੌਰਾਨ ਫੂਡ ਬਿਜਨੈਸ ਓਪਰੇਟਰਾਂ ਨੂੰ ਸਾਫ ਸਫਾਈ ਦੇ ਨਾਲ ਨਾਲ ਸਾਫ ਸੁਥਰੀਆਂ ਮਿਠਾਈਆਂ ਤਿਆਰ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਸੰਬਧੀ ਇਕ ਸੁਧਾਰ ਨੋਟਿਸ ਵੀ ਸਾਰੇ ਫੂਡ ਬਿਜਨੈਸ ਆਪਰੇਟਰਾਂ ਨੂੰ ਜਾਰੀ ਕੀਤਾ ਗਿਆ।