ਇੱਕ ਪਾਤਰੀ ਨਾਟਕ ਰਾਹੀਂ ਜੱਜ ਨੇ ਜੁਰਮ ਦੀ ਦੁਨੀਆਂ ਦੇ ਵੱਖ ਵੱਖ ਪਾਜ ਉਧੇੜੇ

Advertisement
Spread information

ਅਸ਼ੋਕ ਵਰਮਾਂ, ਬਠਿੰਡਾ, 2 ਨਵੰਬਰ 2023

      ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸ ਪੀਟੀਯੂ) ਕੈਂਪਸ ਵਿਖੇ ਨਾਟਿਅਮ ਪੰਜਾਬ ਵੱਲੋਂ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਡਰੀਮ ਹਾਈਟਸ ਦੇ ਸਾਂਝੇ ਸਹਿਯੋਗ ਨਾਲ ਰੰਗ ਕਰਮੀ ਕੀਰਤੀ ਕਿਰਪਾਲ ਦੀ ਅਗੁਵਾਈ ਵਿਚ ਜਾਰੀ 15 ਰੋਜ਼ਾ 12ਵੇਂ ਕੌਮੀ ਨਾਟਕ ਮੇਲੇ ਦੀ 11ਵੀਂ ਸ਼ਾਮ ਦਰਸ਼ਕਾਂ ਨੂੰ ਦਸਤਕ ਥੀਏਟਰ, ਅੰਮ੍ਰਿਤਸਰ ਵੱਲੋਂ ਰਾਜਿੰਦਰ ਸਿੰਘ ਦਾ ਲਿਖਿਆ ਅਤੇ ਨਿਰਦੇਸ਼ਿਤ ਇੱਕ ਪਾਤਰੀ ਹਿੰਦੀ ਨਾਟਕ ‘ਹੋਰਲਾ’ ਵੇਖਣ ਨੂੰ ਮਿਲਿਆ। ਨਾਟਕ ਦਾ ਮੁੱਖ-ਪਾਤਰ ਇੱਕ ਨਾਮੀਂ ਜੱਜ ‘ਰਮਾਂਕਾਂਤ ਸਿੰਘ’ ਸੀ, ਜਿਸਦੇ ਦਿੱਤੇ ਫੈਸਲਿਆਂ ਨੂੰ ਮਿਆਰੀ ਮੰਨਿਆ ਜਾਂਦਾ ਹੈ।

Advertisement

       ਪਰ ਇਸ ਸਭ ਦੌਰਾਨ ਉਸ ਜੱਜ ਦੀ ਆਪਣੀ ਮਨੋ ਦਸ਼ਾ ਕੀ ਹੁੰਦੀ ਹੈ ਅਤੇ ਉਹ ਬਹੁਤ ਸਾਰੇ ਸਵਾਲਾਂ ਨਾਲ ਜੂਝ ਰਿਹਾ ਹੁੰਦਾ ਹੈ। ਜਿੰਨਾ ਨੂੰ ਉਹ ਇੱਕ ਡਾਇਰੀ ਵਿਚ ਲਿਖਦਾ ਹੈ। ਇਹ ਸਭ ਨਾਟਕ ਦਾ ਮੁੱਖ ਕੇਂਦਰ ਬਿੰਦੂ ਸੀ। ਨਾਟਕ ਨੇ ਸਮਾਜ ਵਿਚ ਮੁਜਰਿਮ ਪੈਦਾ ਕਿਵੇਂ ਹੁੰਦੇ ਹਨ? ਅਤੇ ਕੀ ਉਨ੍ਹਾਂ ਮੁਜਰਿਮਾਂ ਨੂੰ ਸਜ਼ਾ ਦੇਣ ਵਾਲਾ ਜੱਜ ਸਭ ਤੋਂ ਯੋਗ ਵਿਅਕਤੀ ਹੈ। ਇਨ੍ਹਾਂ ਸਭ ਸਵਾਲਾਂ ਰਾਹੀਂ ਨਾਟਕ ਨੇ ਸਮਾਜ ਦੇ ਬਹੁਤ ਸਾਰੇ ਗੰਭੀਰ ਮੁੱਦਿਆਂ ‘ਤੇ ਤੰਜ ਕੱਸਿਆ।

     ਨਾਟਕ ਮੇਲੇ ਦੀ ਸ਼ਾਮ ਦੌਰਾਨ ਭੁਪਿੰਦਰ ਸਿੰਘ ਢਿੱਲੋਂ, ਬੀਡੀਪੀਓ, ਗੁਰਜੀਵਨ ਸਿੰਘ ਬਰਾੜ, ਪੰਚਾਇਤ ਅਫਸਰ ਫੂਲ, ਸੁਖਦੀਪ ਸਿੰਘ ਜੀਦਾ, ਕੰਪਨੀ ਕਮਾਂਡਰ ਬਠਿੰਡਾ ਨੇ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਨਾਟਕ ਦੀ ਟੀਮ ਅਤੇ ਪ੍ਰਬੰਧਕਾਂ ਦਾ ਹੌਸਲਾ ਵਧਾਇਆ। ਪ੍ਰਬੰਧਕਾਂ ਵਿਚੋਂ ਸਰਪ੍ਰਸਤ ਸੁਧਰਸ਼ਨ ਗੁਪਤਾ ਅਤੇ ਡਾ ਕਸ਼ਿਸ਼ ਗੁਪਤਾ ਨੇ ਖਿੜੇ ਮੱਥੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਸਹਿ-ਸਰਪ੍ਰਸਤ ਡਾ ਪੂਜਾ ਗੁਪਤਾ, ਪ੍ਰਧਾਨ ਸੁਰਿੰਦਰ ਕੌਰ, ਡਾ. ਵਿਤੁਲ ਗੁਪਤਾ, ਅਤੇ ਵਿਕਾਸ ਗਰੋਵਰ ਹਾਜ਼ਿਰ ਸਨ।

Advertisement
Advertisement
Advertisement
Advertisement
Advertisement
error: Content is protected !!