ਸਿੱਖਿਆ ਮੰਤਰੀ ਦਾ ਫੂਕਿਆ ਪੁਤਲਾ ,ਸੁਸਾਈਡ ਨੋਟ ਮੁਤਾਬਿਕ ਮੰਗੀ ਕਾਰਵਾਈ

Advertisement
Spread information
ਰਘਬੀਰ ਹੈਪੀ, ਬਰਨਾਲਾ 27 ਅਕਤੂਬਰ 2023
      1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬਰੇਰੀਅਨਾਂ ਦੀ ਭਰਤੀ ਮੁਕੰਮਲ ਕਰਵਾਉਣ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰਾਂ ਵਿੱਚੋਂ ਇੱਕ ਅਧਿਆਪਕਾ ਬਲਵਿੰਦਰ ਕੌਰ ਦੀ ਆਤਮ ਹੱਤਿਆ ਦੇ ਦੋਸ਼ੀਆ ਨੂੰ ਸ਼ਜਾ ਦਿਵਾਉਣ ਅਤੇ ਬਲਵਿੰਦਰ ਕੌਰ ਦੇ ਪਰਿਵਾਰ ਨੂੰ  ਇਨਸਾਫ ਦਿਵਾਉਣ ਲਈ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਵੱਲੋਂ ਸਿੱਖਿਆ ਮੰਤਰੀ ਦੀਆਂ ਅਰਥੀਆ ਫੂਕਣ ਦੇ ਦਿੱਤੇ ਸੱਦੇ ਤਹਿਤ ਡੀ.ਟੀ.ਐੱਫ. ਬਰਨਾਲਾ ਵੱਲੋਂ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਰਥੀ ਫੂਕੀ ਗਈ ਅਤੇ ਜੀ.ਏ.ਟੂ. ਡਿਪਟੀ ਕਮਿਸ਼ਨਰ ਸ੍ਰੀ ਸੁਖਪਾਲ ਸਿੰਘ ਰਾਹੀਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ।
        ਡੀ.ਟੀ.ਐੱਫ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਤੇ ਸਕੱਤਰ ਨਿਰਮਲ ਚੁਹਾਣਕੇ ਨੇ ਕਿਹਾ ਕਿ ਮ੍ਰਿਤਕਾ ਵੱਲੋਂ ਲਿਖੇ ਆਤਮ ਹੱਤਿਆ ਨੋਟ ਮੁਤਾਬਿਕ ਦੋਸ਼ੀਆਂ ਖਿਲਾਫ਼ ਫੌਰੀ ਐੱਫ.ਆਈ.ਆਰ. ਦਰਜ਼ ਕਰਨ ਤੇ ਸਮੁੱਚੀ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਧਰਨੇ ਪ੍ਰਦਰਸ਼ਨਾਂ ਰਾਹੀਂ ਸੱਤਾ ਪ੍ਰਾਪਤ ਕਰਨ ਵਾਲੀ ਸਰਕਾਰ ਦਾ ਹਰੇਕ ਹੱਕੀ ਸੰਘਰਸ਼ ਪ੍ਰਤੀ ਨਾ-ਪੱਖੀ ਅਤੇ ਹੰਕਾਰੀ ਰਵੱਈਆ ਲਗਾਤਾਰ ਉਜਾਗਰ ਹੋ ਰਿਹਾ ਹੈ।ਡੀ.ਟੀ.ਐੱਫ. ਆਗੂਆਂ ਗੁਰਮੇਲ ਭੁਟਾਲ,ਸੁਖਦੀਪ ਤਪਾ,ਲਖਵੀਰ ਠੁੱਲੀਵਾਲ,ਮਾਲਵਿੰਦਰ ਸਿੰਘ,ਅੰਮ੍ਰਿਤਪਾਲ ਕੋਟਦੁੰਨਾ,ਦਰਸ਼ਨ ਸਿੰਘ ਬਦਰਾ,ਰਘਵੀਰ ਕਰਮਗੜ੍ਹ ਨੇ ਕਿਹਾ ਕਿ ਪਿਛਲੇ ਪੰਜਾਹ ਦਿਨ ਤੋਂ ਉਚੇਰੀ ਅਤੇ ਸਕੂਲ ਸਿੱਖਿਆ ਮੰਤਰੀ ਦੇ ਜੱਦੀ ਪਿੰਡ ਗੰਭੀਰਪੁਰ ਵਿਖੇ ਪੱਕੇ ਧਰਨੇ ‘ਤੇ ਬੈਠੇ ਸਹਾਇਕ ਪ੍ਰੋਫੈਸਰਾਂ ਦੇ ਮਾਮਲੇ ਵਿੱਚ ਵੀ ਕੋਈ ਵਾਜਿਬ ਹੱਲ ਕੱਢਣ ਦੀ ਥਾਂ ਮੰਤਰੀ ਅਤੇ ਸਰਕਾਰ ਦੇ ਹੋਰ ਨੁਮਾਇੰਦੇ ਗੱਲਬਾਤ ਕਰਨ ਤੋਂ ਵੀ ਇਨਕਾਰੀ ਰਹੇ ਹਨ।
        ਇਸ ਕਰਕੇ ਅਜਿਹੇ ਗੈਰ ਜਮਹੂਰੀ ਸਰਕਾਰੀ ਰਵੱਈਏ ਅਤੇ ਬੇਰੁਜ਼ਗਾਰੀ ਦੀ ਸਤਾਈ ਇੱਕ ਸਹਾਇਕ ਪ੍ਰੋਫੈਸਰ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ ਹੈ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਅੱਤ ਦਰਜ਼ੇ ਦੀ ਸੰਵੇਦਨਹੀਣਤਾ ਤੋਂ ਕੰਮ ਲੈਣ ਵਾਲੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੁੱਖ ਮੰਤਰੀ ਨੂੰ ਅਸਤੀਫਾ ਲੈਣਾ ਚਾਹੀਦਾ ਹੈ ਤਾਂ ਕਿ ਉਹ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕਣ। ਖ਼ੁਦਕੁਸ਼ੀ ਕਰਨ ਵਾਲੀ ਸਹਾਇਕ ਪ੍ਰੋਫੈਸਰ ਦੇ ਪਰਿਵਾਰ ਲਈ ਬਣਦਾ ਇਨਸਾਫ ਅਤੇ ਸੰਘਰਸ਼ੀ 1158 ਸਹਾਇਕ ਪ੍ਰੋਫੈਸਰਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਵਾਜਿਬ ਹੱਲ ਕੱਢਣ ਦੀ ਮੰਗ ਵੀ ਕੀਤੀ ਹੈ। ਇਸ ਦੇ ਨਾਲ ਬੇਰੁਜ਼ਗਾਰਾਂ ਨੂੰ ਖ਼ੁਦਕੁਸ਼ੀ ਦੀ ਥਾਂ ਸੰਘਰਸ਼ ਨੂੰ ਵਿਸ਼ਾਲ ਅਤੇ ਤਿੱਖਾ ਕਰਨ ਦਾ ਸੱਦਾ ਦਿੱਤਾ ਹੈ।
        ਇਸ ਸਮੇਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸਕੱਤਰ ਬਲਜਿੰਦਰ ਪ੍ਰਭੂ, ਕੰਪਿਊਟਰ ਅਧਿਆਪਕ ਯੂਨੀਅਨ ਦੇ ਸਿਕੰਦਰ ਸਿੰਘ, ਪ੍ਰਦੀਪ ਕੁਮਾਰ,ਬੀ.ਐੱਡ. ਅਧਿਆਪਕ ਫਰੰਟ ਦੇ ਪਰਮਿੰਦਰ ਸਿੰਘ,ਬੇਰੁਜਗਾਰ ਅਧਿਆਪਕ ਯੂਨੀਅਨ ਦੇ ਸੁਖਵਿੰਦਰ ਸਿੰਘ ਢਿੱਲਵਾਂ,ਪੀਪੀਪੀਐੱਫ ਦੇ ਰਮਨਦੀਪ ਸਿੰਗਲਾ ਤੋਂ ਇਲਾਵਾ ਜਗਜੀਤ ਕੌਰ ਢਿੱਲਵਾਂ,ਪਲਵਿੰਦਰ ਸਿੰਘ ਠੀਕਰੀਵਾਲਾ, ਪ੍ਰਿੰਸੀਪਲ ਮੇਜਰ ਸਿੰਘ, ਸੁਖਪ੍ਰੀਤ ਬੜੀ,ਜਸਵੀਰ ਭੋਤਨਾ,ਰਜਿੰਦਰ ਕੁਮਾਰ, ਜਤਿੰਦਰ ਕਪਿਲ,ਜਗਸੀਰ ਸਿੰਘ, ਅਮਨਦੀਪ ਸਿੰਘ,ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ, ਸੁਖਚਰਨਪ੍ਰੀਤ ਸਿੰਘ,ਹਰਬੰਸ ਭੋਤਨਾ, ਧਰਮਪਾਲ, ਜਗਦੀਪ ਕੁਮਾਰ, ਵਿਕਰਮਜੀਤ, ਲਖਵੰਤ ਕੁਤਬਾ ਤੇ ਲੈਕਚਰਾਰ ਜਸਵਿੰਦਰ ਕੱਟੂ ਤੇ ਜਸਵਿੰਦਰ ਜੋਗਾ ਆਦਿ ਆਗੂ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!