ਅਸ਼ੋਕ ਧੀਮਾਨ, ਫਤਹਿਗੜ੍ਹ ਸਾਹਿਬ 25 ਅਕਤੂਬਰ 2023
ਸਿਵਲ ਸਰਜਨ ਡਾ:ਦਵਿੰਦਰਜੀਤ ਕੌਰ ਨੇ ਅਰਬਨ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਵਿਖੇ ਮਮਤਾ ਦਿਵਸ ਦੀ ਚੈਕਿੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਤੇ ਬੱਚਿਆਂ ਦੀ ਸਿਹਤ ਸੁਰੱਖਿਆ ਅਤੇ ਉਨ੍ਹਾਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਮੁਕੰਮਲ ਟੀਕਾਕਰਨ ਕਰਵਾਉਣਾ ਜ਼ਰੂਰੀ ਹੁੰਦਾ ਹੈ, ਇਹ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਨੂੰ ਮਾਰੂ ਬਿਮਾਰੀਆਂ ਜਿਵੇਂ ਕਿ ਪੋਲੀਓ, ਤਪਦਿਕ,ਕਾਲਾ ਪੀਲੀਆ , ਗਲਘੋਟੁ,ਕਾਲੀ ਖੰਘ, ਟੈਟਨਸ, ਖਸਰਾ ,ਦਿਮਾਗੀ ਬੁਖਾਰ, ਨਮੂਨੀਆ ਵਰਗੀਆਂ ਮਾਰੂ ਬੀਮਾਰੀਆਂ ਤੋਂ ਬਚਾਉਣ ਲਈ ਸੰਪੂਰਨ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਤਾਂ ਜੋ ਬੱਚੇ ਇਹਨਾਂ ਭਿਆਨਕ ਬੀਮਾਰੀਆਂ ਤੋਂ ਦੂਰ ਰਹਿਣ।
ਇਸ ਮੌਕੇ ਉਨ੍ਹਾਂ ਮਮਤਾ ਦਿਵਸ ਤੇ ਵਰਤੀ ਜਾ ਰਹੀ ਵੈਕਸੀਨ ਤੇ ਟੀਕੇ ਲਗਾਉਣ ਲਈ ਵਰਤੀਆਂ ਜਾ ਰਹੀਆਂ ਸਰਿੰਜਾਂ ਦੀ ਵੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਚੰਗੀ ਸਿਹਤ ਲਈ ਵਧੀਆ ਖੁਰਾਕ ਦੀ ਲੋੜ ਹੁੰਦੀ ਹੈ ,ਇਸ ਦੇ ਤਹਿਤ ਵਿਸ਼ੇਸ਼ ਤੌਰ ਤੇ ਗਰਭਵਤੀ ਮਾਵਾਂ ਨੂੰ ਹਰੀਆਂ ਸਬਜ਼ੀਆਂ ਦੁੱਧ ਅਤੇ ਫ਼ਲ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ, ਪੋਸ਼ਣ ਚੰਗੀ ਸਿਹਤ ਤੇ ਤੰਦਰੁਸਤੀ ਦਾ ਕੇਂਦਰ ਬਿੰਦੂ ਹੈ, ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰਕੇ ਇਸ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਮੌਕੇ ਡਾਕਟਰ ਹਰਮਨਪ੍ਰੀਤ ਕੌਰ, ਸਟਾਫ਼ ਨਰਸ ਪ੍ਰਿੰਅਕਾ, ਐਲ. ਟੀ ਪਰਮਿਤਾ, ਏ ਐਨ ਐੱਮ ਭੁਪਿੰਦਰ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਜਸਵਿੰਦਰ ਕੌਰ, ਜਿਲ੍ਹਾ ਬੀ.ਸੀ.ਸੀ. ਕੁਆਰਡੀਨੇਟਰ ਅਮਰਜੀਤ ਸਿੰਘ, ਬੀ ਈ ਈ ਮਹਾਵੀਰ ਸਿੰਘ ਅਤੇ ਆਸ਼ਾ ਹਾਜ਼ਰ ਸਨ।