News Update -ਪ੍ਰਧਾਨ ਦੀ ਚੋਣ ਤੇ ਲਟਕੀ ਹਾਈਕੋਰਟ ਦੇ ਹੁਕਮ ਦੀ ਤਲਵਾਰ…!

Advertisement
Spread information

ਹਰਿੰਦਰ ਨਿੱਕਾ , ਬਰਨਾਲਾ 17 ਅਕਤੂਬਰ 2023 

    ਨਗਰ ਕੌਂਸਲ ਦਾ ਅਹੁਦਿਓਂ ਲਾਹਿਆ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਆਪਣੇ ਸਾਥੀ ਕੌਂਸਲਰਾਂ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਪਹੁੰਚ ਚੁੱਕਿਆ ਹੈ। ਮਾਨਯੋਗ ਹਾਈਕੋਰਟ ਵਿੱਚ ਅੱਜ ਦੀ ਚੋਣ ਹੋਣ ਜਾਂ ਨਾ ਹੋਣ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਸੈਕਟਰੀ ਵੱਲੋਂ ਪ੍ਰਧਾਨ ਰਾਮਣਵਾਸੀਆ ਨੂੰ ਅਹੁਦਿਓਂ ਲਾਹੇ ਜਾਣ ਦੇ ਹੁਕਮਾਂ ਤੇ ਅੱਜ ਸੁਣਵਾਈ ਹੋਣੀ ਸ਼ੁਰੂ ਹੋ ਗਈ ਹੈ। ਪਤਾ ਇਹ ਵੀ ਲੱਗਿਆ ਹੈ ਕਿ ਹਾਈਕੋਰਟ ਦੇ ਡਬਲ ਬੈਂਚ ਨੇ ਕੇਸ , ਸਿੰਗਲ ਬੈਂਚ ਕੋਲ ਭੇਜ ਦਿੱਤਾ ਹੈ,ਹੁਣ ਸੁਣਵਾਈ ਬਾਅਦ ਦੁਪਿਹਰ 2 ਵਜੇ ਹੋਵੇਗੀ। ਉਦੋਂ ਤੱਕ ਸਭ ਦੀਆਂ ਨਜ਼ਰਾਂ ਹਾਈਕੋਰਟ ਦੇ ਫੈਸਲੇ ਤੇ ਟਿਕੀਆਂ ਹੋਈਆਂ ਹਨ। ਕਾਨੂੰਨੀ ਮਾਹਿਰਾਂ ਅਨੁਸਾਰ, ਜੇ ਓਦੋਂ ਤੱਕ ਨਗਰ ਕੌਂਸਲ ਦੀ ਮੀਟਿੰਗ ਵਿੱਚ ਨਵੇਂ ਪ੍ਰਧਾਨ ਦੀ ਚੋਣ ਪ੍ਰੀਕਿਰਿਆ ਮੁਕੰਮਲ ਹੋ ਜਾਂਦੀ ਹੈ ਤਾਂ ਉਸ ਦੇ ਨੋਟੀਫਿਕੇਸ਼ਨ ਤੇ ਰੋਕ ਲੱਗ ਸਕਦੀ ਹੈ।                                                      ਜ਼ਾਰੀ ਅਜੰਡੇ ਅਨੁਸਾਰ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਲਈ ਸਮਾਂ 11 ਵਜੇ ,ਲਾਇਬਰੇਰੀ ਹਾਲ ਵਿੱਚ ਨਿਸਚਿਤ ਕੀਤਾ ਹੋਇਆ ਹੈ। ਸੂਤਰਾਂ ਦੀ ਮੰਨੀਏ ਤਾਂ ਜਿਵੇਂ ਕਿਵੇਂ ਸੱਤਾ ਤੇ ਕਾਬਿਜ ਹੋਣ ਲਈ ਤਰਲੋਮੱਛੀ ਹੋ ਰਹੀ ਆਮ ਆਦਮੀ ਪਾਰਟੀ ਕੋਲ ਹਲਕਾ ਵਿਧਾਇਕ ਤੇ ਮੰਤਰੀ ਗੁਰਮੀਤ ਸਿੰੰਘ ਮੀਤ ਹੇਅਰ ਸਣੇ ਵੀ,17 ਮੈਂਬਰਾਂ ਦਾ ਜੁਗਾੜ ਖਬਰ ਲਿਖੇ ਜਾਣ ਤੱਕ ਕਰ ਲਿਆ ਗਿਆ ਹੈ। ਜਦੋਂਕਿ ਭਾਜਪਾ ਦੇ ਪੰਜ ਕੌਂਸਲਰਾਂ ਨੂੰ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਹੰਡਿਆਇਆ ਵੱਲੋਂ ਅੱਜ ਦੀ ਮੀਟਿੰਗ ਵਿੱਚ ਸ਼ਾਮਿਲ ਨਾ ਹੋਣ ਲਈ ਪੱਤਰ ਜ਼ਾਰੀ ਕੀਤਾ ਗਿਆ ਹੈ। ਪਰੰਤੂ ਭਾਜਪਾ ਦੇ ਇੱਕ ਕੌਂਸਲਰ ਨਰਿੰਦਰ ਗਰਗ ਨੀਟਾ ਦੇ ਪਾਰਟੀ ਦੇ ਬਾਗੀ ਹੋਣ ਦੀ ਸੰਭਾਵਨਾ ਬਣੀ ਹੋਈ ਹੈ।                                                        ਇਸ ਤਰਾਂ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਤਿੰਨ ਕੌਂਸਲਰਾਂ ਦੀ ਮੀਟਿੰਗ ਵੀ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਬੁਲਾਈ ਹੋਈ ਹੈ। ਪਤਾ ਇਹ ਵੀ ਲੱਗਿਆ ਹੈ ਕਿ ਅਕਾਲੀ ਦਲ ਦੇ ਕੌਂਸਲਰ ਵੀ ਝਾੜੂ ਨਾਲ ਸਾਫ ਕਰ ਦਿੱਤੇ ਹਨ। ਨਗਰ ਕੌਸਲ ਦੇ ਕੁੱਲ 31 ਕੌਂਸਲਰ ਹਨ। ਜਿੰਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਚੋਣ ਚਿੰਨ੍ਹ ਤੇ ਜਿੱਤੇ ਹੋਏ ਸਿਰਫ ਦੋ ਕੌਂਸਲਰ ਰੁਪਿੰਦਰ ਸਿੰਘ ਸ਼ੀਤਲ ਅਤੇ ਮਲਕੀਤ ਸਿੰਘ ਹੀ ਹਨ। ਰੁਪਿੰਦਰ ਸਿੰਘ ਸ਼ੀਤਲ ਬੰਟੀ ਹੀ ਪ੍ਰਧਾਨਗੀ ਦਾ ਮਜਬੂਤ ਦਾਵੇਦਾਰ ਹੈ। ਜਦੋਂਕਿ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ ਕੁੱਝ ਮੈਂਬਰ ,ਸਰਕਾਰ ਬਦਲਣ ਤੋਂ ਬਾਅਦ ਆਪ ਵਿੱਚ ਸ਼ਾਮਿਲ ਹੋ ਗਏ ਸਨ। ਆਪ ਉਮੀਦਵਾਰ ਨੂੰ ਅਜਾਦ ਕੌਂਸਲਰ ਹੇਮ ਰਾਜ ਗਰਗ ਅਤੇ ਜੀਵਨ ਕੁਮਾਰ ਦਾ ਸਮੱਰਥਨ ਵੀ ਦੱਸਿਆ ਜਾ ਰਿਹਾ ਹੈ। ਜਦੋਂਕਿ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਿਲ ਹੋਣ ਵਾਲੇ ਪਰਮਜੀਤ ਸਿੰਘ ਜ਼ੌਂਟੀ ਮਾਨ ਦੀ ਹਾਲਤ ਫਿਲਹਾਲ ਦੁਚਿੱਤੀ ਵਾਲੀ ਹੀ ਬਣੀ ਹੋਈ ਹੈ। ਅਹੁਦਿਓਂ ਲਾਹੇ ਪ੍ਰਧਾਨ ਦੇ ਧੜੇ ਦੇ ਕੌਂਸਲਰਾਂ ਨੇ ਅੱਜ ਦੀ ਚੋਣ ਮੀਟਿੰਗ ਵਿੱਚ ਨਾ ਜਾਣ ਦਾ ਫੈਸਲਾ ਪਹਿਲਾਂ ਹੀ ਕਰ ਰੱਖਿਆ ਹੈ।      ਓਧਰ ਨਗਰ ਕੌਂਸਲ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਵੀ ਪ੍ਰਸ਼ਾਸ਼ਨ ਨੇ ਕਮਰ ਕਸ ਲਈ ਹੈ। ਪੁਲਿਸ ਪ੍ਰਸ਼ਾਸ਼ਨ ਵੱਲੋਂ ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਲਈ ਅਧਿਕਾਰੀਆਂ ਨੂੰ ਤਾਇਨਾਤ ਕਰ ਦਿੱਤਾ ਹੈ। ਪੁਲਿਸ ਪ੍ਰਸ਼ਾਸ਼ਨ ਵੱਲੋਂ ਡੀਐਸਪੀ ਬਰਨਾਲਾ ਸਬ ਡਿਵੀਜਨ ਸਤਵੀਰ ਸਿੰਘ ਬੈਂਸ ਅਤੇ ਡੀਐਸਪੀ ਡੀ ਗਮਦੂਰ ਸਿੰਘ ਦੀ ਸੁਪਰਵੀਜਨ ਵਿੱਚ ਅਤੇ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਓ ਬਲਜੀਤ ਸਿੰਘ ਢਿੱਲੋਂ ਤੇ ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਦੀ ਅਗਵਾਈ ਵਿੱਚ ਪੁਲਿਸ ਤਾਇਨਾਤ ਕਰਨ ਦਾ ਹੁਕਮ ਆ ਚੁੱਕਾ ਹੈ। ਪੁਲਿਸ ਕੋਲ ਇਹ ਵੀ ਖੁਫੀਆ ਇਤਲਾਹ ਹੈ ਕਿ ਕਾਂਗਰਸ ਪਾਰਟੀ ਵੱਲੋਂ ਬਲਾਕ ਪ੍ਰਧਾਨ ਮਹੇਸ਼ ਕੋਮਾਰ ਲੋਟਾ ਦੀ ਅਗਵਾਈ ਵਿੱਚ ਨਗਰ ਕੌਂਸਲ ਦਫਤਰ ਨੇੜੇ 25/30 ਵਰਕਰ ਰੋਸ ਪ੍ਰਦਰਸ਼ਨ ਕਰ ਸਕਦੇ ਹਨ। ਅਜਿਹੀ ਸਥਿਤੀ ਨਾਲ ਨਿਪਟਣ ਲਈ ਵੀ ਪਹਿਲਾਂ ਤੋਂ ਹੀ ਇੰਤਜ਼ਾਮ ਕੀਤੇ ਜਾ ਰਹੇ ਹਨ। ਜਦੋਂਕਿ ਪਤਾ ਇਹ ਵੀ ਲੱਗਿਆ ਹੈ ਕਿ

Advertisement
Advertisement
Advertisement
Advertisement
Advertisement
Advertisement
error: Content is protected !!