ਗਗਨ ਹਰਗੁਣ, ਬਰਨਾਲਾ, 30 ਸਤੰਬਰ 2023
ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ “ਰਾਈਫਲ ਸ਼ੂਟਿੰਗ ” ਦੇ ਮੁਕਾਬਲੇ ਟੰਡਨ ਇੰਟਰਨੈਸ਼ਨਲ ਸਕੂਲ ਵਿੱਖੇ ਸਕੂਲ ਦੀ ਰਾਈਫਲ ਸ਼ੂਟਿੰਗ ਰੇਂਜ ਵਿੱਚ ਕਰਵਾਈ ਗਈ। ਰਾਈਫਲ ਸ਼ੂਟਿੰਗ ਚੈਂਪੀਅਨ ਸ਼ਿਪ ਪੰਜਾਬ ਸਰਕਾਰ ਖੇਡ ਵਤਨ ਪੰਜਾਬ ਦੀਆਂ 2023 ਜ਼ਿਲਾ ਪੱਧਰੀ ਚੈਂਪੀਅਨ ਸ਼ਿਪ ਕਰਵਾਈ ਗਈ। ਚੈਂਪੀਅਨ ਸ਼ਿਪ ਜਿਲ੍ਹਾ ਸਪੋਰਟਸ ਅਫਸਰ ਅਮੇਸ਼ਵਰੀ ਸ਼ਰਮਾ , ਮਲਕੀਤ ਸਿੰਘ ਭੁੱਲਰ ਕੈਨਵਿਨਿਰ , ਦਲਜੀਤ ਸਿੰਘ ਸਹਾਇਕ, ਪਰਮਿੰਦਰ ਕੌਰ ਸਹਾਇਕ , ਉਪਿੰਦਰ ਸਿੰਘ ਸਹਾਇਕ ਦੀ ਦੇਖ ਰੇਖ ਵਿੱਚ ਹੋਈ। ਇਸ ਚੈਂਪੀਅਨ ਸ਼ਿਪ ਵਿਚ ਵੱਖ- ਵੱਖ ਸਕੂਲ ਦੇ ਬੱਚਿਆਂ ਨੇ ਭਾਗ ਲਿਆ।
ਟੰਡਨ ਸਕੂਲ ਵਲੋਂ ਇਸ ਚੈਂਪੀਅਨ ਸ਼ਿਪ ਵਿੱਚ ਚੈਤੰਯਾ , ਖੁਸਪਿੰਦਰ ,ਚੰਨਨਪ੍ਰੀਤ ਨੇ ਭਾਗ ਲਿਆ। ਸਾਰੇ ਖਿਡਾਰੀਆਂ ਨੇ ਉਮਰ ਦੇ ਹਿਸਾਬ ਨਾਲ ਇਸ ਚੈਂਪੀਅਨ ਸ਼ਿਪ ਭਾਗ ਲਿਆ । ਜੋ ਵਿਦਿਆਰਥੀ ਇਸ ਚੈਂਪੀਅਨ ਸ਼ਿਪ ਵਿੱਚ ਜਿੱਤਣਗੇ ਉਹ ਸਟੇਟ ਲਈ ਖੇਡਣਗੇ। ਜਿਸਦੀ ਜਾਣਕਾਰੀ ਸਕੂਲ ਦੇ ਰਾਈਫਲ ਸ਼ੂਟਿੰਗ ਕੇ ਕੋਚ ਸ਼੍ਰੀ ਰਾਹੁਲ ਗਰਗ ਜੀ ਨੇ ਦਿੱਤੀ। ਸਕੂਲ ਦੇ ਡਰੈਕਟਰ ਸ਼੍ਰੀ ਸ਼ਿਵ ਸਿੰਗਲਾ ਜੀ ਨੇ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਇਲਾਕੇ ਵਿਚ ਅਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ।
ਉਹਨਾਂ ਦੱਸਿਆ ਕਿ ਸਕੂਲ ਵਿੱਚ ਸਪੋਰਟਸ ਦਾ ਇਹੋ – ਜਿਹਾ ਮਾਹੌਲ ਬਣਿਆ ਹੋਇਆ ਹੈ। ਜਿਸ ਵਿੱਚ ਬਾਹਰਲੇ ਬੱਚੇ ਵੀ ਖੇਡਣ ਲਈ ਆਓਂਦੇ ਹਨ। ਸਕੂਲ ਵਿੱਚ ਵੱਖਰਾ ਸਪੋਰਟਸ ਕੰਪਲੈਕ੍ਸ ਬਣਿਆ ਹੋਇਆ ਹੈ। ਜਿਸ ਵਿਚ ਰਾਈਫਲ ਸ਼ੂਟਿੰਗ ਰੇਂਜ , ਕਰਾਟੇ ,ਟੇਬਲ ਟੈਨਿਸ਼ , ਚੈਸ, ਕੈਰਮ ਅਤੇ ਕ੍ਰਿਕੇਟ ਦੇ ਗਰਾਉਂਡ ਹਨ। ਟੰਡਨ ਸਕੂਲ ਬੱਚਿਆਂ ਦੇ ਭਵਿੱਖ ਲਈ ਸਮੇਂ -ਸਮੇਂ ਉੱਪਰ ਚੰਗੇ ਉਪਰਾਲੇ ਕਰ ਰਿਹਾ ਹੈ ਚਾਹੇ ਵੱਖ- ਵੱਖ ਖੇਡਾਂ ਹੋਣ ਜਾਂ ਫਿਰ ਆਧੁਨਿਕ ਟੈਕਨੋਲੋਗੀ ਨਾਲ ਬੱਚਿਆਂ ਨੂੰ ਪੜਾਉਣਾ। ਸਿੰਗਲਾ ਜੀ ਨੇ ਕਿਹਾ ਕਿ ਸਕੂਲ ਦੇ “ਰਾਈਫਲ ਸ਼ੂਟਿੰਗ ” ਕੋਚ ਸ਼੍ਰੀ ਰਾਹੁਲ ਗਰਗ ਅਤੇ ਦੀਪਿਕਾ ਗਰਗ ਦੀ ਹੌਸ਼ਲਾ ਅਫਜਾਈ ਕੀਤੀ ਅਤੇ ਕਿਹਾ ਕਿ ਉਹਨਾਂ ਮਿਹਨਤ ਸਦਕਾ ਬੱਚੇ ਅਪਣੇ ਲਕਸ਼ ਵੱਲ ਨਿਰੰਤਰ ਵੱਧ ਰਹੇ ਹਨ ।