ਭਾਕਿਯੂ (ਏਕਤਾ) ਡਕੌਂਦਾ ਦਾ ਬਲਾਕ ਬਰਨਾਲਾ ਦਾ ਜਥੇਬੰਦਕ ਇਜਲਾਸ 

Advertisement
Spread information
ਜ਼ਮੀਨੀ ਘੋਲ ਦੇ ਪਹਿਲੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੇ 13ਵੇਂ ਸ਼ਰਧਾਂਜਲੀ ਸਮਾਗਮ ਵਿੱਚ ਕਾਫ਼ਲੇ ਬੰਨ੍ਹ ਕੇ ਸ਼ਾਮਿਲ ਹੋਣ ਦਾ ਫ਼ੈਸਲਾ 
ਗਗਨ ਹਰਗੁਣ,ਬਰਨਾਲਾ 30 ਸਤੰਬਰ 2023
   ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਬਲਾਕ ਬਰਨਾਲਾ ਦਾ ਡੈਲੀਗੇਟ  ਇਜਲਾਸ ਰਸੂਲਪੁਰ ਕੋਠੇ ਬਰਨਾਲਾ ਵਿੱਚ ਕੀਤਾ ਗਿਆ। ਬਰਨਾਲਾ ਬਲਾਕ ਦੇ ਇਸ ਜਥੇਬੰਦਕ ਇਜਲਾਸ ਵਿੱਚ ਆਬਜ਼ਰਵਰ ਵਜੋਂ ਕੁਲਵੰਤ ਸਿੰਘ ਭਦੌੜ ਜਿਲ੍ਹਾ ਪ੍ਰਧਾਨ, ਸਾਹਿਬ ਸਿੰਘ ਬਡਬਰ ਸਕੱਤਰ, ਗੁਰਦੇਵ ਸਿੰਘ ਮਾਂਗੇਵਾਲ ਖਜ਼ਾਨਚੀ, ਜਗਰਾਜ ਸਿੰਘ ਹਰਦਾਸਪੁਰਾ ਮੀਤ ਪ੍ਰਧਾਨ ਅਤੇ ਅਮਰਜੀਤ ਕੌਰ ਹਾਜ਼ਰ ਰਹੇ। ਜਿਸ ਵਿੱਚ ਸਰਬ ਸੰਮਤੀ ਨਾਲ 15 ਮੈਂਬਰੀ ਬਲਾਕ ਕਮੇਟੀ ਅਤੇ ਆਹੁਦੇਦਰਾਂ ਦੀ ਚੋਣ ਕੀਤੀ ਗਈ। ਇਸ ਸਮੇਂ ਹਾਜ਼ਰ ਡੈਲੀਗੇਟ ਅਤੇ ਦਰਸ਼ਕ ਕਿਸਾਨ, ਮਰਦ ਔਰਤਾਂ ਅਤੇ ਨੌਜਵਾਨਾਂ ਨੇ ਹਿੱਸਾ ਲੈਂਦੇ ਹੋਏ ਪਿਛਲੇ ਸਮੇਂ ਦੀ ਕਾਰਗੁਜ਼ਾਰੀ ‘ਤੇ ਵਿਚਾਰ ਚਰਚਾ ਕਰਦੇ ਹੋਏ ਅਗਲੇ ਕਾਰਜ ਵੀ ਉਲੀਕੇ ਗਏ। ਕਿਸਾਨ ਡੈਲੀਗੇਟਾਂ ਵੱਲੋਂ ਕਿਸਾਨੀ ਸੰਕਟ ਅਤੇ ਇਸਦੇ ਹੱਲ ਲਈ ਠੋਸ ਸੁਝਾਅ ਵੀ ਪੇਸ਼ ਕੀਤੇ।             
         ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਸੂਬਾ ਖਜ਼ਾਨਚੀ ਬਲਵੰਤ ਸਿੰਘ ਉੱਪਲੀ ਨੇ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਦੀ ਲੜਾਈ ਨੂੰ ਪ੍ਰਮੁੱਖਤਾ ਨਾਲ ਲੜਨ ਦਾ ਅਹਿਦ ਕਰਦਿਆਂ ਕਿਸਾਨੀ ਦੇ ਨਾਲ ਜਵਾਨੀ ਬਚਾਉਣ ਅਤੇ ਉਸਨੂੰ ਸੰਘਰਸ਼ਾਂ ਵਿੱਚ ਸ਼ਾਮਿਲ ਕਰਨ ਲਈ ਵੀ ਗੰਭੀਰਤਾ ਨਾਲ ਵਿਚਾਰ ਚਰਚਾ ਹੋਈ। ਇਸ ਸਮੇਂ ਬੁਲਾਰਿਆਂ ਨੇ ਚੁਣੀ ਗਈ ਨਵੀਂ ਬਲਾਕ ਕਮੇਟੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਉਣ ਵਾਲਾ ਸਮਾਂ ਕਿਸਾਨਾਂ ਸਮੇਤ ਹੋਰ ਤਬਕਿਆਂ ਦੀ ਇੱਕਜੁੱਟਤਾ ਨਾਲ ਲੜੇ ਜਾਣ ਵਾਲੇ ਸੰਘਰਸ਼ਾਂ ਦਾ ਹੋਵੇਗਾ ਅਤੇ ਸਮੁੱਚੇ ਕਿਰਤੀ ਵਰਗ ਨੂੰ ਲੁਟੇਰੀ ਜਮਾਤ ਦੇ ਲੁਟੇਰੇ ਹੱਥ ਕੰਡਿਆਂ ਤੋਂ ਬਚਾਉਣ ਲਈ ਅਹਿਮ ਭੂਮਿਕਾ ਨਿਭਾਵੇਗਾ। ਇਸ ਸਮੇਂ ਮਤੇ ਪਾਸ ਕਰਦਿਆਂ ਮੰਗ ਕੀਤੀ ਗਈ ਕਿ ਕੁਦਰਤੀ ਕਰੋਪੀ, ਹੜਾਂ ਅਤੇ ਸੋਕੇ ਨਾਲ ਹੋਏ ਫ਼ਸਲਾਂ, ਘਰਾਂ ਅਤੇ ਜਾਨੀ ਨੁਕਸਾਨ ਦੀ ਪੂਰਤੀ ਲਈ ਕੇਂਦਰ ਸਰਕਾਰ ਵਿਸ਼ੇਸ਼ ਪੈਕਜ ਦਾ ਐਲਾਨ ਕਰੇ ਅਤੇ ਪੰਜਾਬ ਸਰਕਾਰ ਹੋਏ ਨੁਕਸਾਨ ਦੀ ਭਰਪਾਈ ਪੂਰਾ ਮੁਆਵਜ਼ਾ ਦੇ ਕੇ ਕਰੇ । ਨਾਲ ਹੀ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਹਮਲੇ ਕਰਨੇ ਬੰਦ ਕਰੇ, ਕਿਸਾਨਾਂ ਮਜ਼ਦੂਰਾਂ ‘ਤੇ ਪਾਏ ਝੂਠੇ ਕੇਸ ਰੱਦ ਕੀਤੇ ਜਾਣ, ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਦਿੱਤਾ ਜਾਵੇ, ਸਾਰੀਆਂ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਿਸਾਂ ਅਨੁਸਾਰ ਦੇ ਕੇ ਸਰਕਾਰੀ ਖਰੀਦ ਦੀ ਗਾਰੰਟੀ ਕੀਤੀ ਜਾਵੇ, ਕਿਸਾਨਾਂ-ਮਜ਼ਦੂਰਾਂ ਸਿਰ ਚੜਿਆ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ੇ ‘ਤੇ ਲੀਕ ਮਾਰੀ ਜਾਵੇ, ਕਿਸਾਨਾਂ ਅਤੇ ਮਜ਼ਦੂਰਾਂ ਦੀ ਬੁਢਾਪਾ ਸੁਰੱਖਿਆ ਲਈ ਦਸ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਲਾਗੂ ਕੀਤੀ ਜਾਵੇ ਆਦਿ ਮੰਗਾਂ ਸੰਬੰਧੀ ਮਤੇ ਪਾਸ ਕੀਤੇ ਗਏ ।       
       ਇਸ ਸਮੇਂ ਪੁਲਿਸ, ਸਮਗਲਰ ਅਤੇ ਗੁੰਡਾ ਗੰਠਜੋੜ ਦੇ ਖ਼ਿਲਾਫ਼ ਨਸ਼ਾ ਬੰਦੀ ਮੁਹਿੰਮ ਵੀ ਚਲਾਉਣ ਦਾ ਐਲਾਨ ਕੀਤਾ ਗਿਆ। ਇਸ ਸਮੇਂ ਹੋਈ ਬਲਾਕ ਕਮੇਟੀ ਦੀ ਚੋਣ ਵਿੱਚ ਪ੍ਰਧਾਨ ਬਾਬੂ ਸਿੰਘ ਖੁੱਡੀਕਲਾਂ, ਜਨਰਲ ਸਕੱਤਰ ਕੁਲਵਿੰਦਰ ਸਿੰਘ ਉੱਪਲੀ ਅਤੇ ਖਜ਼ਾਨਚੀ ਗੋਪਾਲ ਕ੍ਰਿਸ਼ਨ ਹਮੀਦੀ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਹੰਢਿਆਇਆ,ਮੀਤ ਪ੍ਰਧਾਨ ਸਤਨਾਮ ਸਿੰਘ ਬਰਨਾਲਾ, ਬਲਵੰਤ ਸਿੰਘ ਠੀਕਰੀਵਾਲਾ,ਬੂਟਾ ਸਿੰਘ ਫਰਵਾਹੀ, ਜਗਜੀਤ ਸਿੰਘ ਖੁੱਡੀਕਲਾਂ, ਵਾਹਿਗੁਰੂ ਸਿੰਘ, ਬਲਦੇਵ ਕੌਰ, ਮਨਜੀਤ ਕੌਰ ਖੁੱਡੀਕਲਾਂ, ਅਜੈਬ ਸਿੰਘ, ਪ੍ਰੈੱਸ ਸਕੱਤਰ ਰਣ ਸਿੰਘ ਉੱਪਲੀ, ਜਥੇਬੰਦਕ ਸਕੱਤਰ ਗੁਰਮੀਤ ਸਿੰਘ ਬਰਨਾਲਾ, ਸਹਾਇਕ ਖਜ਼ਾਨਚੀ ਜਰਨੈਲ ਸਿੰਘ ਖੁੱਡੀਕਲਾਂ ਆਦਿ ਕਮੇਟੀ ਮੈਂਬਰ ਸਰਬਸੰਮਤੀ ਨਾਲ ਚੁਣੇ ਗਏ।                     
       ਇਸ ਸਮੇਂ  ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂਆਂ ਨੇ ਹਾਜ਼ਰੀ ਭਰੀ। ਜਥੇਬੰਦਕ ਇਜਲਾਸ ਨੇ ਅਬਾਦਕਾਰ ਕਿਸਾਨਾਂ ਦੀ ਜ਼ਮੀਨ ਦੀ ਰਾਖੀ ਲਈ ਚੱਲ ਰਹੇ ਸੰਘਰਸ਼ ਵਿੱਚ ਪੂਰੀ ਤਨਦੇਹੀ ਨਾਲ ਜੁੱਟ ਜਾਣਾ ਅਤੇ ਜ਼ਮੀਨੀ ਘੋਲ ਦੇ ਪਹਿਲੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੇ 11 ਅਕਤੂਬਰ ਨੂੰ ਮਨਾਏ ਜਾ ਰਹੇ 13 ਵੇਂ ਸ਼ਰਧਾਂਜਲੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨ ਦਾ ਫੈਸਲਾ ਕੀਤਾ। ਔਰਤ ਕਾਰਕੁੰਨਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਇਸ ਸਮੇਂ ਨਾਨਕ ਸਿੰਘ ਅਮਲਾ ਸਿੰਘ ਵਾਲਾ, ਅਮਨਦੀਪ ਸਿੰਘ ਟਿੰਕੂ, ਸਤਨਾਮ ਸਿੰਘ ਮੂੰਮ, ਗੁਰਮੀਤ ਸਿੰਘ ਸੁਖਪੁਰਾ,ਜਗਰਾਜ ਸਿੰਘ ਹਮੀਦੀ, ਹਰਪਾਲ ਸਿੰਘ ਹੰਢਿਆਇਆ ਆਦਿ ਆਗੂ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!