ਪੁਲਿਸ ਤੇ ਕੋਰੋਨਾ ਦਾ ਹਮਲਾ- ਪੌਜੇਟਿਵ ਨਸ਼ਾ ਤਸਕਰ ਦੀ ਚਪੇਟ ਚ, ਆਏ 3 ਮੁਲਾਜਿਮ

Advertisement
Spread information

1 ਏ.ਐਸ.ਆਈ, 1 ਸਿਪਾਹੀ ਤੇ 1 ਹੋਮਗਾਰਡ ਦੀ ਰਿਪੋਰਟ ਪੌਜੇਟਿਵ, 114 ਰਿਪੋਰਟਾਂ ਨੈਗੇਟਿਵ


ਹਰਿੰਦਰ ਨਿੱਕਾ ਬਰਨਾਲਾ 7 ਜੂਨ 2020

ਪਿਛਲੇ ਦਿਨੀਂ ਮਹਿਲ ਕਲਾਂ ਪੁਲਿਸ ਦੁਆਰਾ ਗਿਰਫਤਾਰ ਕੀਤੇ ਨਸ਼ਾ ਤਸਕਰ ਜੁਲਫੀ ਗੌਰ ਅਲੀ ਦੀ ਰਿਪੋਰਟ ਪੌਜੇਟਿਵ ਆਉਣ ਤੋਂ ਬਾਅਦ ਇੱਕ ਏਐਸਆਈ ਸਹਿਤ 3 ਪੁਲਿਸ ਕਰਮਚਾਰੀਆਂ ਦੀ ਰਿਪੋਰਟ ਵੀ ਪੌਜੇਟਿਵ ਆਈ ਹੈ। ਜਦੋਂ ਕਿ ਐਤਵਾਰ ਨੂੰ ਪ੍ਰਾਪਤ ਹੋਈਆਂ ਹੋਰ 114 ਰਿਪੋਰਟਾਂ ਨੈਗੇਟਿਵ ਆਈਆਂ ਹਨ। ਇਹ ਜਾਣਕਾਰੀ ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਥਾਣਾ ਟੱਲੇਵਾਲ ਵਿਖੇ ਤਾਇਨਾਤ ਏਐਸਆਈ ਹਰਜੀਤ ਸਿੰਘ, ਮਹਿਲ ਕਲਾਂ ਦੇ ਸਿਪਾਹੀ ਸੁਖਵੀਰ ਸਿੰਘ ਤੇ ਹੋਮਗਾਰਡ ਜਵਾਨ ਬਲਵੀਰ ਸਿੰਘ ਦੀ ਰਿਪੋਰਟ ਪੌਜੇਟਿਵ ਆਈ ਹੈ। ਉਨ੍ਹਾਂ ਕਿਹਾ ਕਿ ਕੋਆਰੰਟੀਨ ਕੀਤੇ ਜਿਨ੍ਹਾਂ ਬੰਦਿਆਂ ਦੀ ਰਿਪੋਰਟ ਨੈਗੇਟਿਵ ਵੀ ਆ ਗਈ ਹੈ। ਉਨ੍ਹਾਂ ਨੂੰ ਵੀ ਹਾਲੇ ਇੱਕ ਹਫਤਾ ਹੋਰ ਕੋਆਰੰਟੀਨ ਰੱਖਿਆ ਜਾਵੇਗਾ।

 

 

Advertisement
Advertisement
Advertisement
Advertisement
error: Content is protected !!