ਰਘਬੀਰ ਹੈਪੀ,ਬਰਨਾਲਾ, 26 ਸਤੰਬਰ 2023
ਪੰਜਾਬ ਗਊ ਸੇਵਾ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਸ਼ੂ ਪਾਲਣ ਵਿਭਾਗ ਬਰਨਾਲਾ ਵੱਲੋਂ ਬਾਬਾ ਮੋਤੀ ਰਾਮ ਗਊਸ਼ਾਲਾ ਛਾਪਾ ਵਿਖੇ ਗਊ ਭਲਾਈ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ ਅਧਿਕਾਰ ਕਮੇਟੀ ਦੇ ਚੇਅਰਮੈਨ ਅਤੇ ਐਮ.ਐਲ.ਏ ਮਹਿਲ ਕਲਾਂ ਸ੍ਰੀ ਕੁਲਵੰਤ ਸਿੰਘ ਪੰਡੋਰੀ ਨੇ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਗਊਧਨ ਦੀ ਸਾਂਭ-ਸੰਭਾਲ ਬਾਰੇ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਚਾਨਣਾ ਪਾਇਆ।
ਇਸ ਮੌਕੇ ਪਸ਼ੂ ਪਾਲਣ ਵਿਭਾਗ ਬਰਨਾਲਾ ਦੇ ਡਿਪਟੀ ਡਾਇਰੈਕਟਰ ਡਾ. ਲਖਬੀਰ ਸਿੰਘ ਨੇ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦਿਆਂ ਪਸ਼ੂ ਪਾਲਣ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ 25000 ਰੁਪਏ ਦੀਆਂ ਖਰੀਦੀਆਂ ਦਵਾਈਆਂ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਸੌਂਪੀਆਂ।
ਡਾ. ਜਤਿੰਦਰਪਾਲ ਸਿੰਘ ਸੀਨੀਅਰ ਵੈਟਰਨਰੀ ਅਫ਼ਸਰ ਬਰਨਾਲਾ ਦੀ ਨਿਗਰਾਨੀ ਹੇਠ ਡਾ.ਚਰਨਜੀਤ ਸਿੰਘ ਵੈਟਰਨਰੀ ਅਫਸਰ ਮਹਿਲ ਕਲਾਂ, ਡਾ. ਬਰਿੰਦਰ ਸਿੰਘ ਵੈਟਰਨਰੀ ਅਫਸਰ ਕੁਰੜ ਅਤੇ ਉਨ੍ਹਾਂ ਦੀ ਟੀਮ ਵੱਲੋਂ ਗਊਆਂ ਦਾ ਚੈਕਅਪ ਕੀਤਾ ਗਿਆ ਅਤੇ ਦਵਾਈਆਂ ਦਿੱਤੀਆਂ ਗਈਆ।
ਕੈਂਪ ਦੌਰਾਨ ਸਟੇਜ ਦੀ ਭੁਮਿਕਾ ਡਾ. ਰਮਨਦੀਪ ਕੌਰ ਵੱਲੋਂ ਨਿਭਾਈ ਗਈ। ਇਸ ਮੌਕੇ ਸ੍ਰੀ ਬਿੰਦਰ ਸਿੰਘ ਨਿੱਜੀ ਸਹਾਇਕ, ਸ੍ਰੀ ਗੁਰਦੀਪ ਸਿੰਘ ਬਾਬਾ ਸਰਕਲ, ਸ੍ਰੀ ਸੁਖਵਿੰਦਰ ਦਾਸ ਮੁੱਖ ਸਲਾਹਕਾਰ, ਸ੍ਰੀ ਦਵਿੰਦਰ ਸਿੰਘ ਧਨੋਆ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸ੍ਰੀ ਨਾਜਰ ਸਿੰਘ, ਸ੍ਰੀ ਬਲਰਾਜ ਸਿੰਘ ਫੌਜੀ, ਸ੍ਰੀ ਵਿਸ਼ਾਲ ਜੈਨ, ਸ੍ਰੀਮਤੀ ਸਰਬਜੀਤ ਕੌਰ ਸਰਪੰਚ ਛਾਪਾ, ਵੀ.ਆਈ ਕ੍ਰਿਸ਼ਨ ਸਿੰਘ, ਪ੍ਰਮੋਲਪ੍ਰੀਤ ਸਿੰਘ ਤੇ ਗੁਰਪਿੰਦਰ ਸਿੰਘ ਆਦਿ ਹਾਜ਼ਰ ਸਨ।