ਰਘਬੀਰ ਹੈਪੀ, ਬਰਨਾਲਾ, 5 ਸਤੰਬਰ 2023
ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿਚ “ਟੀਚਰ ਡੇ ” ਮਨਾਇਆ ਗਿਆ । ਸਕੂਲ ਵਿਚ ਇਸ ਮੌਕੇ ਸਪੈਸਲ ਐਸੰਬਲੀ ਕਰਵਾਈ ਗਈ। ਜਿਸ ਵਿੱਚ ਬੱਚਿਆਂ ਨੇ ਅਧਿਆਪਕਾਂ ਉੱਪਰ ਕਵਿਤਾ , ਭਾਸ਼ਣ ਅਤੇ ਅਪਣੇ ਪਸੰਦੀਦਾ ਅਧਿਆਪਕ ਬਾਰੇ ਵਿਚਾਰ ਅਤੇ ਉਹਨਾਂ ਦੀਆਂ ਖੂਬੀਆਂ ਬਾਰੇ ਦੱਸਿਆ। ਬੱਚਿਆਂ ਨੇ ਅਪਣੇ ਪਸੰਦ ਦੇ ਅਧਿਆਪਕ ਦੀ ਤਰਾਂ ਘਰੋਂ ਤਿਆਰ ਹੋ ਕੇ ਸਕੂਲ ਆਏ। ਬੱਚਿਆਂ ਨੇ ਅਧਿਆਪਕਾਂ ਨੂੰ ਗਿਫ਼੍ਟ ਵੀ ਦਿੱਤੇ ਅਤੇ ਟੀਚਰ ਡੇ ਦੀ ਬਧਾਈ ਦਿਤੀ।
ਪ੍ਰਿਸੀਪਲ ਡਾ ਸ਼ਰੂਤੀ ਸ਼ਰਮਾ ਜੀ , ਵਾਈਸ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਜੀ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ”ਗੁਰੂ ਬਿਨ ਗਿਆਨ ਨਹੀਂ’ ਮਤਲਬ ਜੇ ਗੁਰੂ ਨਹੀਂ ਹੈ ਤਾਂ ਤੁਸੀਂ ਕਦੇ ਵੀ ਗਿਆਨੀ ਨਹੀਂ ਬਣ ਸਕਦੇ। ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਦਾ ਮਾਰਗ ਦਰਸ਼ਕ ਹੁੰਦਾ ਹੈ। ਸਮਾਜ ਦੇ ਭਵਿੱਖ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਉਸ ਦੇ ਮੋਢਿਆਂ ਉੱਤੇ ਹੁੰਦੀ ਹੈ।
ਇਸ ਲਈ ਇੰਨੀ ਵੱਡੀ ਭੂਮਿਕਾ ਨਿਭਾਉਣ ਵਾਲਿਆਂ ਨੂੰ ਇੱਕ ਦਿਨ ਸਮਰਪਿਤ ਕਰਨਾ ਜ਼ਰੂਰੀ ਹੈ। ਜ਼ਿੰਦਗੀ ਵਿੱਚ ਅਧਿਆਪਕ ਦੀ ਮਹੱਤਤਾ ਨੂੰ ਯਾਦ ਦਿਵਾਉਣ ਲਈ ਹਰ ਸਾਲ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਅਧਿਆਪਕ ਦਿਵਸ 5 ਸਤੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ। ਕਿਓਂਕਿ 5 ਸਤੰਬਰ ਨੂੰ ਦੇਸ਼ ਦੇ ਦੂਜੇ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਦਾ ਜਨਮ ਦਿਨ ਹੁੰਦਾ ਹੈ। ਉਹ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਵੀ ਸਨ। ਉਨ੍ਹਾਂ ਪੜ੍ਹਾਈ ਨੂੰ ਬਹੁਤ ਅਹਿਮੀਅਤ ਦਿੱਤੀ ਅਤੇ ਪਰਿਵਾਰ ਵਿਰੁੱਧ ਜਾ ਕੇ ਪੜ੍ਹਾਈ ਕੀਤੀ। ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਜੀ ਨੂੰ ਬ੍ਰਿਟਿਸ਼ ਸਰਕਾਰ ਨੇ ‘ਸਰ’ ਦੀ ਉਪਾਧੀ ਨਾਲ ਸਨਮਾਨਤ ਕੀਤਾ। 1954 ਵਿੱਚ ਉਨ੍ਹਾਂ ਨੂੰ ਭਾਰਤ ਰਤਨ ਨਾਲ ਵੀ ਨਵਾਜਿਆ ਗਿਆ। 1962 ਵਿੱਚ ਭਾਰਤ ਸਰਕਾਰ ਨੇ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਤੌਰ ਉੱਤੇ ਮਨਾਉਣ ਦਾ ਐਲਾਨ ਕਰ ਦਿੱਤਾ। ਅੰਤ ਵਿੱਚ ਸਕੂਲ ਦੇ ਸਾਰੇ ਅਧਿਆਪਕਾਂ ਨੂੰ ਟੀਚਰ ਡੇ ਵਧਾਈ ਦਿੱਤੀ।