ਗਗਨ ਹਰਗੁਣ, ਬਰਨਾਲਾ, 5 ਸਤੰਬਰ 2023
ਅੱਜ ਮਿਤੀ 5-9-2023 ਨੂੰ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ (ਸੱਜਣ ਸਿੰਘ) ਵੱਲੋ ਦਿੱਤੇ ਸੱਦੇ ਤੇ ਅੱਜ ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ਵਿੱਚ ਜ਼ਿਲ੍ਹਾ ਬ੍ਰਾਂਚ ਬਰਨਾਲਾ ਵੱਲੋਂ ਕਾਮਰੇਡ ਖੁਸ਼ੀਆ ਸਿੰਘ, ਸੁਖਜੰਟ ਸਿਘ ਪ੍ਰਧਾਨ ਬਿਜਲੀ ਬੋਰਡ, ਰਾਮੇਸ਼ ਕੁਮਾਰ ਹਮਦਰਦ ਜਿਲ੍ਹਾ ਪ੍ਰਧਾਨ ਦੀ ਕਲਾਸ ਫ਼ੋਰ ਯੂਨੀਅਨ ਦੀ ਪ੍ਰਧਾਨਗੀ ਹੇਠ ਸੂਬਾ ਸਰਕਾਰ ਵੱਲੋਂ ਮੁਲਜ਼ਮਾਂ ਤੇ ਐਸਮਾ ਕਾਨੂੰਨ ਲਾਗੂ ਕਰਨ ਦੇ ਵਿਰੋਧ ਵਿਚ ਭਰਮੀਂ ਰੋਸ ਰੈਲੀ ਕੀਤੀ ਗਈ। ਜਿਸ ਵਿਚ ਵੱਡੀ ਗਿਣਤੀ ਵਿਚ ਵੱਖ ਵੱਖ ਵਿਭਾਗਾਂ ਦੇ ਠੇਕਾ ਮੁਲਾਜਮਾਂ ਸਕਿਉਰਿਟੀ ਗਾਰਡਾਂ , ਸਫ਼ਾਈ ਸੇਵਕਾਂ ਅਤੇ ਪੈਨਸ਼ਨਰਾਂ ਨੇ ਸਮੂਲੀਅਤ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਪਸ਼ੂ ਪਾਲਣ ਵਿਭਾਗ ਦੇ ਸੂਬਾ ਪ੍ਰਧਾਨ ਜਗਦੀਸ਼ ਸਿੰਘ ਅਤੇ ਫੂਡ ਸਪਲਾਈ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਨੇ ਕਿਹਾ ਕਿ ਸਰਕਾਰ ਨੇ ਮੁਲਜ਼ਮਾਂ ਦੀਆ ਜਾਇਜ਼ ਮੰਗਾਂ ਜਿਵੇਂ ਕਿ ਵੱਖ ਵੱਖ ਵਿਭਾਗਾਂ, ਫੂਡ ਏਜੰਸੀਆਂ , ਸਿਵਲ ਹਸਪਤਾਲ ਵਿਚ ਪਿਛਲੇ 20-25 ਸਾਲਾਂ ਤੋਂ ਕੰਮ ਕਰਦੇ ਆ ਰਹੇ ਕੱਚੇ ਮੁਲਜ਼ਮਾਂ ਨੂੰ ਪੱਕਾ ਨਹੀਂ ਕੀਤਾ ਅਤੇ ਨਾਹੀਂ ਓਹਨਾਂ ਦਾ ਕੋਰਟ ਦਾ ਫੈਸਲਾ ਕਿ ਘਟੋ ਘੱਟ 26000 ਰੁਪਏ ਮਹੀਨੇ ਤਨਖਾਹ ਦਿੱਤੀ ਜਾਵੇ ਲਾਗੂ ਕੀਤਾ ਹੈ। ਜਗਤਾਰ ਸਿੰਘ ਪ੍ਰਧਾਨ ਬਿਜਲੀ ਬੋਰਡ ਅਤੇ ਗ਼ੁਲਾਬ ਸਿੰਘ ਪ੍ਰਧਾਨ ਪਨਸਪ ਨੇ ਕਿਹਾ ਕਿ ਹੁਣ ਤੱਕ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ।
ਉਲਟਾ ਪੰਜਾਬ ਦੇ ਮੁਲਜ਼ਮਾਂ ਤੇ ਆਪਣੇ ਹੱਕਾਂ ਲਈ ਸੰਗਰਸ਼ ਕਰਨ ਤੇ ਐਸਮਾਂ ਕਾਨੂੰਨ ਲਾ ਦਿੱਤਾ ਹੈ ਜਿਸ ਦਾ ਅਸੀ ਸਖ਼ਤ ਵਿਰੋਧ ਕਰਦੇ ਹਾਂ । ਸਰਕਾਰ ਦਿਨ ਨੂੰ ਵਾਪਿਸ ਲੇ ਕੇ ਮੁਲਜ਼ਮਾਂ ਦੀਆ ਜਾਇਜ਼ ਮੰਗਾਂ ਦਾ ਹੱਲ ਕਰੇ। ਰੋਸ ਰੈਲੀ ਤੋ ਬਾਅਦ ਮਾਰਚ ਕਰਦੇ ਹੋਏ ਬਜਾਰਾ ਵਿਚ ਦੀ ਸਹੀਦ ਭਗਤ ਸਿੰਘ ਦੇ ਬੁੱਤ ਕੋਲ ਜਾ ਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਮਹਿਲਾ ਮੁਲਜ਼ਮਾਂ ਵਲੋਂ ਸਰਕਾਰ ਦਾ ਪਿਟ ਸਿਆਪਾ ਕੀਤਾ ਗਿਆ। ਅੱਜ ਦੀ ਇਸ ਰੋਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਮੋਹਨ ਸਿੰਘ ਵੇਅਰ ਹਾਊਸ , ਅਜੈ ਕੁਮਾਰ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ , ਮੇਵਾ ਸਿੰਘ ਜਿਲ੍ਹਾ ਪ੍ਰਧਾਨ ਪਸ਼ੂ ਪਾਲਣ ਵਿਭਾਗ, ਭੋਲ਼ਾ ਸਿੰਘ pwd, ਅਰਮਜੀਤ ਸਿੰਘ, ਸੁਖਦੇਵ ਸਿੰਘ ਪ੍ਰਧਾਨ ਸਕੋਟੀ ਗਾਰਡ, ਸੁਖਦੇਵ ਸਿੰਘ, ਮੇਘ ਰਾਜ, ਰਾਣੀ ਕੌਰ, ਕਮਲ, ਕਿਰਨਾਂ, ਗੁਰਪ੍ਰੀਤ, ਜਸਵੀਰ ਕੌਰ, ਓਮ ਪ੍ਰਕਾਸ਼, ਗਗਨ, ਰਾਹੁਲ, ਮੋਹਿਤ, ਦੀਪਕ, ਪ੍ਰੇਮ ਚੰਦ, ਜਗਰਾਜ ਸਿੰਘ ਰਾਮਾ ਪ੍ਰਧਾਨ ਨਰੇਗਾ ਮਜ਼ਦੂਰ , ਅਮਰਜੀਤ ਸਿੰਘ ਫੂਡ ਸਪਲਾਈ, ਸਾਧੂ ਸਿੰਘ, ਸੁਖਦੇਵ ਸਿੰਘ, ਜਗਤਾਰ ਸਿੰਘ ਬਿਜਲੀ ਬੋਰਡ ਦਿਹਾਤੀ ਪ੍ਰਧਾਨ ਹਾਜ਼ਰ ਸਨ।