ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 1 ਸਤੰਬਰ 2023
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਗੁਣਾਤਮਕ ਸਿੱਖਿਆ ਨੂੰ ਲੈ ਕੇ ਸੰਜੀਦਾ ਨਜ਼ਰ ਆ ਰਿਹਾ ਹੈ ਜਿਸ ਕਰਕੇ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਪੜ੍ਹਨ ਲਿਖਣ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਗੁਣਾਤਮਕ ਸੁਧਾਰ ਕਰਨ ਲਈ ਅਧਿਆਪਕਾਂ ਨੂੰ ਸਮਰੱਥ ਪ੍ਰੋਜੈਕਟ ਅਧੀਨ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਸੇ ਅਧੀਨ ਹੀ ਜ਼ਿਲ੍ਹਾ ਫਾਜ਼ਿਲਕਾ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਾਜ਼ਿਲਕਾ ਦੌਲਤ ਰਾਮ , ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਅੰਜੂ ਸੇਠੀ ਦੀ ਅਗਵਾਈ ਹੇਠ ਜ਼ਿਲੇ ਦੇ ਬਲਾਕ ਰਿਸੋਰਸ ਸੈਂਟਰ ਵਿੱਚ ਪ੍ਰਾਇਮਰੀ ਸਕੂਲ ਮੁੱਖੀਆ ਤੇ ਅਧਿਆਪਕਾਂ ਦੀ ਸਮਰੱਥ ਪ੍ਰੋਜੈਕਟ ਅਧੀਨ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਜਿਸ ਤਹਿਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪ੍ਰਮੋਦ ਕੁਮਾਰ ਦੀ ਅਗਵਾਈ ਤੇ ਦੇਖ ਰੇਖ ਵਿੱਚ ਬਲਾਕ ਫ਼ਾਜ਼ਿਲਕਾ-2 ਦੇ ਅਧਿਆਪਕਾਂ ਦੀ ਬੈਚ ਅਨੁਸਾਰ ਟ੍ਰੇਨਿੰਗ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨੰਬਰ 3 ਵਿਖੇ ਸਥਾਪਿਤ ਬੀ ਆਰ ਸੀ ਵਿੱਚ ਲਗਾਈ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਟ੍ਰੇਨਿੰਗ ਇੰਚ. ਸੀ ਐਚ ਟੀ ਮਨੋਜ ਕੁਮਾਰ ਧੂੜੀਆ ਨੇ ਕਿਹਾ ਕਿ ਗੁਣਾਤਮਕ ਸਿੱਖਿਆ ਨੂੰ ਲੈ ਕੇ ਪ੍ਰੋਜੈਕਟ ਸਮਰੱਥ ਅਧੀਨ ਮਿਤੀ 28 ਅਗਸਤ ਤੋਂ ਸਮੂਹ ਸਕੂਲ ਮੁੱਖੀ ਅਤੇ ਅਧਿਆਪਕਾਂ ਦੀ 2-2 ਰੋਜ਼ਾ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ ਹੈ। ਅੱਜ ਫਾਜ਼ਿਲਕਾ-2 ਦੇ ਅਧਿਆਪਕਾਂ ਦੀ ਦੂਜੇ ਬੈਚ ਦੀ ਟ੍ਰੇਨਿੰਗ ਦੀ ਸਮਾਪਤੀ ਹੋਈ ਹੈ ਤੇ ਤੀਜੇ ਬੈਚ ਦੀ ਸ਼ੁਰੂਆਤ ਕੀਤੀ ਜਾਏਗੀ ਹਰੇਕ ਗਰੁੱਪ ਚ 47 ਅਧਿਆਪਕਾਂ ਵਲੋਂ ਟ੍ਰੇਨਿੰਗ ਪ੍ਰਾਪਤ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਅੱਜ ਟ੍ਰੇਨਿੰਗ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪ੍ਰਮੋਦ ਕੁਮਾਰ ਅਤੇ ਪ੍ਰੋਜੈਕਟ ਦੇ ਸਟੇਟ ਰਿਸੋਰਸ ਪਰਸਨ ਲਵਜੀਤ ਸਿੰਘ ਗਰੇਵਾਲ ਵੱਲੋਂ ਵਿਜ਼ਿਟ ਕੀਤੀ ਗਈ ਹੈ। ਬੀ ਪੀ ਈ ਓ ਫਾਜ਼ਿਲਕਾ-2 ਪ੍ਰਮੋਦ ਕੁਮਾਰ ਨੇ ਟ੍ਰੇਨਿੰਗ ਚ ਹਾਜਰ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਅਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਗੁਣਾਤਮਕ ਸੁਧਾਰ ਕਰਨ ਲਈ ਅਧਿਆਪਕਾਂ ਨੂੰ ਸਮਰਥ ਪ੍ਰੋਜੈਕਟ ਨੂੰ ਲਾਂਚ ਕੀਤਾ ਗਿਆ ਹੈ।
ਜਿਸਦੇ ਬਲਾਕ ਰਿਸੋਰਸ ਪਰਸਨ ਮੁੱਖ ਦਫਤਰ ਵਿੱਖੇ ਸਟੇਟ ਪੱਧਰ ਦੀ 3 ਦਿਨਾਂ ਟ੍ਰੇਨਿੰਗ ਪ੍ਰਾਪਤ ਕਰਕੇ ਆਏ ਹਨ, ਜੋ ਕਿ ਅਧਿਅਪਕਾਂ ਨੂੰ ਬੜੇ ਹੀ ਸੁਚੱਜੇ ਢੰਗ ਨਾਲ 2-2 ਰੋਜ਼ਾ ਟ੍ਰੇਨਿੰਗ ਦੇ ਰਹੇ ਹਨ। ਇਸ ਟ੍ਰੇਨਿੰਗ ਦੇ ਰਿਸੋਰਸ ਪਰਸਨ ਮੋਹਿਤ ਬਤਰਾ , ਭਰਤ ਸਭਰਵਾਲ ਅਤੇ ਨੀਤੂ ਰਾਣੀ ਹਨ ਬੀ ਪੀ ਈ ਓ ਫਾਜ਼ਿਲਕਾ-2 ਪ੍ਰਮੋਦ ਕੁਮਾਰ ਨੇ ਅਧਿਆਪਕਾਂ ਨੂੰ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਟ੍ਰੇਨਿੰਗ ਵਿੱਚ ਜੋ ਵੀ ਤੁਸੀਂ ਨਵਾਂ ਪ੍ਰਾਪਤ ਕਰੋਗੇ ਉਹੀ ਤੁਸੀਂ ਸਕੂਲ ਜਾ ਕੇ ਅਪਣੇ ਬੱਚਿਆਂ ਨੂੰ ਸਮਰੱਥ ਪ੍ਰੋਜੈਕਟ ਰਾਹੀਂ ਪ੍ਰਦਾਨ ਕਰੋਗੇ ਤੇ ਉਹਨਾਂ ਦੇ ਪੜ੍ਹਾਈ ਅਤੇ ਲਿਖਣ ਦੇ ਪੱਧਰ ਵਿੱਚ ਗੁਣਾਤਮਕ ਸੁਧਾਰ ਕਰੋਗੇ ਤਾਂ ਹੀ ਸਾਡਾ ਬਲਾਕ ਫ਼ਾਜ਼ਿਲਕਾ-2 ਪੂਰੇ ਜ਼ਿਲੇ ਵਿਚ ਮੋਹਰੀ ਸਿੱਖਿਆ ਬਲਾਕ ਬਣਕੇ ਨਿਕਲੇਗਾ। ਇਸ ਦੇ ਨਾਲ ਉਹਨਾਂ ਸਾਰਿਆਂ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ