ਰਘਬੀਰ ਹੈਪੀ, ਬਰਨਾਲਾ, 1 ਸਤੰਬਰ 2023
ਮਾਨਯੋਗ ਅਦਾਲਤ ਸ਼੍ਰੀ ਕਪਿਲ ਦੇਵ ਸਿੰਗਲਾ, ਐਡੀਸ਼ਨਲ ਸ਼ੈਸ਼ਨਜ਼ ਜੱਜ ਸਾਹਿਬ, ਬਰਨਾਲਾ ਵੱਲੋਂ ਵਿੰਦਰ ਕੌਰ ਵਿਧਵਾ ਸੋਂਤੂ ਖਾਨ ਵਾਸੀ ਗਲੀ ਨੰਬਰ 5, ਸੇਖਾ ਰੋਡ, ਬਰਨਾਲਾ ਨੂੰ ਚੈਕ ਦੇ ਕੇਸ ਵਿੱਚ 1 ਸਾਲ ਦੀ ਸਖਤ ਸਜ਼ਾ ਅਤੇ 1,50,000/- ਰੁਪਏ ਹਰਜ਼ਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਧੀਰਜ ਕੁਮਾਰ ਐਡਵੋਕੇਟ ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਦਨ ਲਾਲ ਪੁੱਤਰ ਦੁਰਗਾ ਦਾਸ ਵਾਸੀ ਬਰਨਾਲਾ ਨੇ ਮਿਤੀ 26-07-2016 ਨੂੰ 3,00,000/- ਰੁਪਏ ਵਿੰਦਰ ਕੌਰ ਨੂੰ ਉਧਾਰ ਦਿੱਤੇ ਸਨ ਅਤੇ ਰਕਮ ਵਾਪਸ ਕਰਨ ਦੀ ਇਵਜ਼ ਵਿੱਚ ਵਿੰਦਰ ਕੌਰ ਨੇ ਇੱਕ ਚੈਕ ਨੰਬਰੀ 392221 ਮਿਤੀ 20-09-2016 ਨੂੰ 1,50,000/- ਰੁਪਏ ਦਾ ਜਾਰੀ ਕਰ ਦਿੱਤਾ ਜੋ ਖਾਤੇ ਵਿੱਚ ਰਕਮ ਘੱਟ ਹੋਣ ਕਾਰਨ ਚੈਕ ਡਿਸਆਨਰ ਹੋ ਗਿਆ।
ਜੋ ਉਕਤ ਚੈਕ ਦੇ ਡਿਸਆਨਰ ਹੋਣ ਤੇ ਮਦਨ ਲਾਲ ਵੱਲੋਂ ਆਪਣੇ ਵਕੀਲ ਸ਼੍ਰੀ ਧੀਰਜ ਕੁਮਾਰ ਐਡਵੋਕੇਟ, ਬਰਨਾਲਾ ਰਾਹੀਂ ਵਿੰਦਰ ਕੌਰ ਦੇ ਖਿਲਾਫ ਇੱਕ ਕੰਪਲੇਂਟ ਜੋਰ ਦਵਾ 138 ਐਨ.ਆਈ. ਐਕਟ ਤਹਿਤ ਮਾਨਯੋਗ ਅਦਾਲਤ ਮੈਡਮ ਸੁਰੇਖਾ ਡਡਵਾਲ, ਜੇ.ਐਮ.ਆਈ.ਸੀ. ਬਰਨਾਲਾ ਪਾਸ ਦਾਇਰ ਕੀਤੀ ਗਈ ਜੋ ਮਾਨਯੋਗ ਅਦਾਲਤ ਵੱਲੋਂ ਮਿਤੀ 01-03-2021 ਨੂੰ ਵਿੰਦਰ ਕੌਰ ਨੂੰ ਇੱਕ ਸਾਲ ਦੀ ਸਜ਼ਾ ਅਤੇ 1,50,000/- ਰੁਪਏ ਹਰਜ਼ਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ ਜਿਸਦੀ ਅਪੀਲ ਵਿੰਦਰ ਕੌਰ ਵੱਲੋਂ ਮਾਨਯੋਗ ਅਦਾਲਤ ਸ਼੍ਰੀ ਕਪਿਲ ਦੇਵ ਸਿੰਗਲਾ, ਐਡੀਸ਼ਨਲ ਸ਼ੈਸ਼ਨਜ਼ ਜੱਜ ਸਾਹਿਬ, ਬਰਨਾਲਾ ਪਾਸ ਦਾਇਰ ਕੀਤੀ ਗਈ। ਜੋ ਅੱਜ ਮਾਨਯੋਗ ਅਦਾਲਤ ਵੱਲੋਂ ਮੁਦਈ ਧਿਰ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਕਿ ਵਿੰਦਰ ਕੌਰ ਨੇ ਜਾਣਬੁੱਝ ਕੇ ਖਾਤੇ ਵਿੱਚ ਰਕਮ ਘੱਟ ਹੋਣ ਦੇ ਬਾਵਜੂਦ ਚੈਕ ਜਾਰੀ ਕਰਕੇ ਜ਼ੁਰਮ ਕੀਤਾ ਹੈ ਅਤੇ ਚੈਕ ਡਿਸਆਨਰ ਹੋਣ ਤੋਂ ਬਾਦ ਕਾਨੂੰਨੀ ਨੋਟਿਸ ਦਾ ਵੀ ਗਲਤ ਜਵਾਬ ਦਿੱਤਾ, ਮੁਲਜ਼ਮ ਵਿੰਦਰ ਕੌਰ ਨੂੰ ਉਕਤ ਕੇਸ ਵਿੱਚ 1 ਸਾਲ ਦੀ ਸਜ਼ਾ ਅਤੇ 1,50,000/- ਰੁਪਏ ਹਰਜ਼ਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ ਅਤੇ ਤੁਰੰਤ ਜੇਲ ਵਿੱਚ ਭੇਜ ਦਿੱਤਾ ਗਿਆ।