ਗਗਨ ਹਰਗੁਣ, ਬਰਨਾਲਾ, 22 ਜੁਲਾਈ 2023
ਇਲਾਕੇ ਦੀ ਪ੍ਰਸਿਧ ਨਾਮਵਰ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਵਾਤਾਵਰਣ ਬਚਾਉਣ ਲਈ ਓ.ਐਸ.ਡੀ ਹਸਨਪ੍ਰੀਤ ਭਾਰਦਵਾਜ ਦੁਆਰਾ 50 ਦੇ ਕਰੀਬ ਵਿਰਾਸਤੀ ਰੁੱਖ ਮੋਲ ਸ਼੍ਰੀ,ਕਦਮ,ਪਿੱਪਲ,ਨੀਮ,ਰੁਦਰਕਸ਼,ਬਿੱਲ ਪੱਤਰ,ਤ੍ਰਿਵੇਣੀ ਆਦਿ ਲਗਾਏ ਗਏ।ਇਸ ਨਾਲ ਸਮੁਚਾ ਵਾਤਾਵਰਣ ਖੁਸ਼ਹਾਲ ਰਹਿੰਦਾ ਹੈ ਅਤੇ ਆਬੋ ਹਵਾ ਵੀ ਸ਼ੁੱਧ ਰਹਿੰਦੀ ਹੈ।ਉਹਨਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡਾਂ ਦੇ ਸੁੰਦਰੀਕਰਨ ਲਈ ਯਤਨਸ਼ੀਲ ਉਪਰਾਲੇ ਕੀਤੇ ਜਾ ਰਹੇ ਹਨ।ਬਰਨਾਲੇ ਸ਼ਹਿਰ ਲਈ ਸਿਹਤ,ਸਿੱਖਿਆ ਕੂੜਾ ਪ੍ਰਬੰਧਨ/ਜਲ ਸਪਲਾਈ/ਸੜਕਾਂ ਨੂੰ ਚੌੜਾ ਕਰਨ ਆਦਿ ਪ੍ਰਾਜੈਕਟਾਂ ਤਹਿਤ ਜੋਰ ਸ਼ੋਰ ਨਾਲ ਕੰਮ ਚੱਲ ਰਿਹਾ ਹੈ।ਤਕਨਾਲੋਜੀ ਪੱਖੋਂ ਸ਼ਹਿਰ ਨੂੰ ਬਿਹਤਰ ਬਣਾਉਣ ਲਈ ਕੋਸ਼ਿਸ਼ ਕਰਾਂਗੇ ਤਾਂ ਜੋ ਸਾਡੇ ਮਾਨਯੋਗ ਕੈਬਿਨਟ ਮੰਤਰੀ ਮੀਤ ਹੇਅਰ ਜੀ ਦਾ ਸੁਪਨਾ ਜਲਦ ਪੂਰਾ ਹੋਵੇਗਾ।
ਟੰਡਨ ਇੰਟਰਨੈਸ਼ਨਲ ਸਕੂਲ ਵਿੱਖੇ ਪਹੁੰਚਣ ’ਤੇ ਓ.ਐਸ.ਡੀ ਹਸਨਪ੍ਰੀਤ ਭਾਰਦਵਾਜ ਦਾ ਐੱਮ.ਡੀ ਸ਼੍ਰੀ ਸ਼ਿਵ ਸਿੰਗਲਾ ਵੱਲੋਂ ਭਰਵਾ ਸੁਆਗਤ ਕੀਤਾ ਗਿਆ ਅਤੇ ਦੱਸਿਆ ਕਿ ਹਸਨਪ੍ਰੀਤ ਭਾਰਦਵਾਜ ਦੀ ਦੂਰ ਅੰਦੇਸ਼ੀ ਸੋਚ ਸਦਕਾ ਇਲਾਕੇ ਦਾ ਵਿਕਾਸ ਅਤੇ ਤਰੱਕੀ ਹੋ ਰਹੀ ਹੈ ਜਿਸ ਕੜੀ ਨੂੰ ਅੱਗੇ ਤੋਰ ਦਿਆ ਸਕੂਲ ਵਿੱਖੇ ਬੂਟੇ ਲਗਾਏ ਗਏ ਹਨ ਅਤੇ ਤਾਂ ਜੋ ਚੌਗਿਰਦੇ ਨੂੰ ਸਾਂਭ ਸਕੀਏ।ਸਕੂਲ ਦੀ ਪ੍ਰਿੰਸੀਪਲ ਡਾ. ਸ਼ਰੂਤੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸੂਨ ਦੇ ਮਹੀਨੇ ਵਿਚ ਲਗਾਏ ਗਏ ਬੂਟਿਆਂ ਨੂੰ ਵੱਧਣ ਫੁੱਲਣ ਵਿਚ ਬਹੁਤ ਘੱਟ ਸਮਾਂ ਲੱਗਦਾ ਹੈ, ਕਿਉਕਿ ਕੁਦਰਤੀ ਤੌਰ ’ਤੇ ਇਨ੍ਹਾਂ ਬੂਟਿਆਂ ਨੂੰ ਪਾਣੀ ਦੀ ਪੂਰਤੀ ਹੁੰਦੀ ਰਹਿੰਦੀ ਹੈ।ਵਾਇਸ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਦੱਸਿਆ ਵਾਤਾਵਰਣ ਦੀ ਸਾਂਭ ਸੰਭਾਲ ਲਈ ਰੁਖ ਲਗਾੳ ਵਾਤਾਵਰਣ ਬਚਾਓ ਮੰਹਿਮ ਦੇ ਕੰਮ ਜਾਰੀ ਰਹਿਣਗੇ ਅਤੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਕਿਰਤੀ ਨੂੰ ਖੁਸ਼ਹਾਲ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਾਗਾਏ ਜਾਣ।