ਬਿੱਟੂ ਜਲਾਲਾਬਾਦੀ , ਫਾਜ਼ਿਲਕਾ, 17 ਜੁਲਾਈ 2023
ਦਿਵਿਆਂਗਜਨ ਸੋਸ਼ਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੰਜੈ ਕੁਮਾਰ ਅਤੇ ਜਨਰਲ ਸਕੱਤਰ ਹਰਚਰਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਵਿਆਂਗਜਨਾਂ ਪ੍ਰਤੀ ਹਾਂ ਪੱਖੀ ਨੀਤੀਆਂ ਨੂੰ ਵੇਖਦੇ ਹੋਏ ਦਿਵਿਆਂਗਜਨ ਸੋਸ਼ਨ ਵੈਲਫੇਅਰ ਸੋਸਾਇਟੀ ਪੰਜਾਬ ਸਰਕਾਰ ਦਾ ਤਹਿ ਦਿਲੋ ਧੰਨਵਾਦ ਕਰਦੀ ਹੈ।
ਉਹ ਆਖਦੇ ਹਨ ਕਿ ਪੰਜਾਬ ਸਰਕਾਰ ਨੇ ਦਿਵਿਆਂਗ ਕਰਮਚਾਰੀਆਂ ਦੀ ਬਦਲੀਆਂ ਦੀ ਪਾਲਿਸੀ ਵਿਚ 40 ਫੀਸਦੀ ਤੋਂ 59 ਫੀਸਦੀ ਦਿਵਿਆਂਗਤਾ ਵਾਲੇ ਦਿਵਿਆਂਗ ਕਰਮਚਾਰੀਆਂ ਨੂੰ ਸ਼ਾਮਿਲ ਕਰਕੇ, ਦਿਵਿਆਂਗ ਕਰਮਚਾਰੀਆਂ ਦਾ ਦਿਵਿਆਂਗਤਾ ਭੱਤਾ ਬਹਾਲ ਕਰਕੇ ਅਤੇ ਹੁਣ ਬੈਕਲਾਗ ਦੀਆਂ ਪੋਸਟਾਂ ਭਰਨ ਲਈ ਵਿਸ਼ੇਸ਼ ਦਿਲਚਸਪੀ ਦਿਖਾ ਕੇ ਦਿਵਿਆਂਗ ਵਰਗ ਦੀਆਂ ਮੁਸ਼ਕਿਲਾਂ ਦਾ ਹਲ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ ਜ਼ੋ ਕਾਬੀਲੇ ਤਾਰੀਫ ਹੈ।
ਪੰਜਾਬ ਸਰਕਾਰ ਦੀਆਂ ਇਨ੍ਹਾ ਕੋਸ਼ਿਸ਼ਾ ਲਈ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਬਾਕੀ ਰਹਿੰਦੇ ਮਸਲਿਆਂ ਤੇ ਵੀ ਸਰਕਾਰ ਸਾਡੇ ਪ੍ਰਤੀ ਹਮਦਰਦੀ ਭਰਿਆ ਰਵਈਆ ਅਪਣਾ ਕੇ ਦਿਵਿਆਂਗ ਵਰਗ ਨੂੰ ਰਾਹਤ ਦੇਣ ਦਾ ਕੰਮ ਕਰੇਗੀ।