ਡੇਵਿਡ ਭੁੱਲਰ ਨੇ ਸੀਆਈਐੱਸੀਈ ਬੋਰਡ ਚੋਂ 91.8 ਫ਼ੀਸਦੀ ਅੰਕ ਲੈਕੇ ਚਮਕਾਇਆ ਮਾਪਿਆਂ ਦਾ ਨਾਮ
ਰਘਵੀਰ ਹੈਪੀ , ਬਰਨਾਲਾ,16 ਮਈ 2023
ਡੇਵਿਡ ਭੁੱਲਰ ਨੇ ਆਪਣੀ ਸਖਤ ਮਿਹਨਤ ਅਤੇ ਪੜ੍ਹਾਈ ਦੇ ਜਨੂੰਨ ਨਾਲ ਸੀ.ਆਈ.ਐੱਸ.ਸੀ.ਈ. ਬੋਰਡ ਵਲੋਂ 10 ਵੀਂ ਕਲਾਸ ਦੇ ਐਲਾਨੇ ਨਤੀਜਿਆਂ ਵਿੱਚੋਂ ਮਾਣਮੱਤੀ ਪ੍ਰਾਪਤੀ ਕਰਕੇ ਆਪਣੇ ਮਾਪਿਆਂ ਦਾ ਤੇ ਇਲਾਕੇ ਦਾ ਨਾਮ ਚਮਕਾਇਆ ਹੈ । ਡੇਵਿਡ ਭੁੱਲਰ ਦੀ ਇਸ ਉਪਲੱਭਧੀ ਨਾਲ ਮਾਪਿਆਂ ਤੇ ਸਕੂਲ ਅਧਿਆਪਕਾਂ ’ਚ ਖੁਸ਼ੀ ਦਾ ਮਹੌਲ ਹੈ। ਜਿਲ੍ਹੇ ਦੇ ਕਸਬਾ ਪੱਖੋ ਕਲਾਂ ਦੀ ਇੱਕ ਸੰਸਥਾ ਨਾਲ ਸਬੰਧਿਤ ਸਕੂਲ ਵਿਖੇ ਪੜ੍ਹ ਰਹੇ 10 ਵੀਂ ਜਮਾਤ ਦੇ ਵਿਦਿਆਰਥੀ ਡੇਵਿਡ ਭੁੱਲਰ ਦੇ 91.8 ਫ਼ੀਸਦੀ ਅੰਕ ਪ੍ਰਾਪਤ ਕਰਨ ’ਤੇ ਸੰਸਥਾ ਦੇ ਮੁੱਖੀ ਅਤੇ ਸਟਾਫ਼ ਵਲੋਂ ਵਿਦਿਆਰਥੀ ਦਾ ਮੂੰਹ ਮਿੱਠਾ ਕਰਵਾਇਆ ਗਿਆ । ਉਨ੍ਹਾਂ ਡੇਵਿਡ ਦੀ ਪ੍ਰਾਪਤੀ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਸ਼ਾਨਦਾਰ ਨਤੀਜੇ ਆਉਣ ’ਤੇ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਦੱਸਿਆ ਕਿ ਸੰਸਥਾ ਦਾ ਦਸਵੀਂ ਕਲਾਸ ਦੇ 105 ਵਿਦਿਆਰਥੀਆਂ ਦਾ ਪਹਿਲਾ ਬੈਂਚ ਸੀ। ਸੰਸਥਾ ਲਈ ਫਖਰ ਵਾਲੀ ਗੱਲ ਹੈ ਕਿ ਸਾਰੇ ਵਿਦਿਆਰਥੀ ਪਹਿਲੇ ਦਰਜੇ ’ਚ ਹੀ ਪਾਸ ਹੋਏ ਹਨ। ਦਸਵੀਂ ਕਲਾਸ ਦੇ ਕੁੱਲ 105 ਵਿਦਿਆਰਥੀਆਂ ’ਚੋਂ 15 ਵਿਦਿਆਰਥੀਆਂ ਨੇ 90 ਫ਼ੀਸਦੀ, 41 ਵਿਦਿਆਰਥੀਆਂ ਨੇ 80 ਫ਼ੀਸਦੀ, 33 ਵਿਦਿਆਰਥੀਆਂ ਨੇ 70 ਫ਼ੀਸਦੀ ਤੇ 16 ਵਿਦਿਆਰਥੀਆਂ ਨੇ 60 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਜਿਸ ’ਚ ਵਿਦਿਆਰਥੀਆਂ ਨੇ ਆਪਣੀ ਅਣਥੱਕ ਮਿਹਨਤ ਸਦਕਾ ਤੇ ਮਾਹਰ ਸਟਾਫ਼ ਦੀ ਦੇਖ ਰੇਖ ਹੇਠ ਨਵਰੀਤ ਕੌਰ ਸਰਾਂ ਨੇ 96.2 ਫ਼ੀਸਦੀ, ਸੁਰਲੀਨ ਕੌਰ ਨੇ 95 ਫ਼ੀਸਦੀ, ਦਾਕਸ਼ੀ ਨੇ 94.6 ਫ਼ੀਸਦੀ, ਰਵਨੀਤ ਕੌਰ ਨੇ 94.4 ਫ਼ੀਸਦੀ, ਜਸਪਾਲ ਸਿੰਘ ਨੇ 94.2 ਫ਼ੀਸਦੀ, ਪਲਕ ਨੇ 93.6 ਫ਼ੀਸਦੀ, ਲਵਪ੍ਰੀਤ ਸਿੰਘ ਨੇ 93.6 ਫ਼ੀਸਦੀ, ਗੁਰਵਿੰਦਰ ਸਿੰਘ ਨੇ 92.8 ਫ਼ੀਸਦੀ, ਪ੍ਰਭਜੋਤ ਕੌਰ ਨੇ 92.4 ਫ਼ੀਸਦੀ, ਡੇਵਿਡ ਭੁੱਲਰ ਨੇ 91.8 ਫ਼ੀਸਦੀ, ਹਰਸ਼ਲੀਨ ਕੌਰ ਨੇ 91.6 ਫ਼ੀਸਦੀ, ਸਹਿਜਪ੍ਰੀਤ ਕੌਰ ਨੇ 91.2 ਫ਼ੀਸਦੀ, ਗੁਰਸਾਹਿਲ ਸਿੰਘ ਨੇ 90.8 ਫ਼ੀਸਦੀ, ਦਿਲਪ੍ਰੀਤ ਸਿੰਘ ਨੇ 90.6 ਫ਼ੀਸਦੀ ਤੇ ਸਿਮਰਜੀਤ ਕੌਰ ਨੇ 90.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲੀਆਂ ਪੁਜ਼ੀਸ਼ਨਾ ਹਾਸਲ ਕਰਦਿਆਂ ਸਕੂਲ, ਆਪਣੇ ਮਾਤਾ ਪਿਤਾ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਸ਼ਾਨਦਾਰ ਨਤੀਜੇ ਲਈ ਸਕੂਲ ’ਚ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਸਥਾ ਚੇਅਰਮੈਨ ਵੱਲੋਂ ਵਧਾਈ ਦਿੱਤੀ ਗਈ ਤੇ ਸਕੂਲ ਦੇ ਅਧਿਆਪਕਾਂ ਦੀ ਸ਼ਲਾਘਾ ਕੀਤੀ, ਜਿੰਨ੍ਹਾਂ ਦੀ ਸਖਤ ਮਿਹਨਤ ਦੇ ਬਦੌਲਤ ਬੱਚੇ ਚੰਗੇ ਨੰਬਰ ਲੈ ਕੇ ਪਾਸ ਹੋਏ ਤੇ ਚੰਗੀਆਂ ਪੁਜੀਸ਼ਨਾਂ ਪ੍ਰਾਪਤ ਕੀਤੀਆਂ। ਉਨ੍ਹਾਂ ਕਾਮਨਾ ਕੀਤੀ ਕਿ ਭਵਿੱਖ ਲਈ ਬੱਚਿਆਂ ਨੇ ਜੋ ਸੁਪਨੇ ਸਿਰਜੇ ਹਨ, ਉਨ੍ਹਾਂ ’ਚ ਕਾਮਯਾਬੀ ਮਿਲੇ ਤੇ ਆਉਣ ਵਾਲੇ ਸਮੇਂ ’ਚ ਵੀ ਇਸੇ ਤਰ੍ਹਾਂ ਆਪਣਾ ਨਤੀਜਾ ਕਾਇਮ ਰੱਖ ਕੇ ਬੁਲੰਦੀਆਂ ਨੂੰ ਛੂਹਣ। ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਯਾਦਵਿੰਦਰ ਉਰਫ ਯਾਦੂ ਭੁੱਲਰ ਨੇ ਆਪਣੇ ਬੇਟੇ ਦੀ ਉਪਲੱਭਧੀ ਤੇ ਮਾਣ ਕਰਦਿਆਂ ਸਕੂਲ ਮੈਨੇਜਮੈਂਟ ਅਤੇ ਸਕੂਲ ਦੇ ਸਟਾਫ ਦਾ ਤਹਿਦਿਲ ਤੋਂ ਧੰਨਵਾਦ ਕੀਤਾ।