ਰਘਵੀਰ ਹੈਪੀ ,ਬਰਨਾਲਾ 21 ਫਰਵਰੀ 2023
ਇਲਾਕੇ ਦੀ ਮੰਨੀ ਪ੍ਰਮੰਨੀ ਪ੍ਰਸਿੱਧ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਅੱਜ “ਸ਼ੇਪ ਸੋਰਟਿੰਗ” ਆਕਾਰ ਦੀ ਪਹਿਚਾਣ ਕਰਵਾਉਣ ਸਬੰਧੀ ਗਤਿਵਿਧੀ ਐਲ.ਕੇ.ਜੀ ਦੇ ਬੱਚਿਆਂ ਨੂੰ ਕਰਵਾਈ ਗਈ । ਇਸ ਗਤੀਵਿਧੀ ਜਰੀਏ ਬੱਚਿਆਂ ਨੂੰ ਵੱਖ- ਵੱਖ ਆਕਾਰ ਦੀ ਪਹਿਚਾਣ ਅਲੱਗ -ਅਲੱਗ ਤਰੀਕੇ ਨਾਲ ਕਰਵਾਈ ਗਈ। ਬੱਚਿਆਂ ਨੂੰ ਫ਼ਰਸ਼ ਉੱਪਰ ਅਲੱਗ ਅਲੱਗ ਆਕਾਰ ਬਣਾ ਕੇ ਅਤੇ ਆਕਾਰ ਦੀ ਕਟਿੰਗ ਕਰਵਾਕੇ , ਗੋਲਾ, ਤ੍ਰਿਕੋਣ , ਚਤੁਰਭੁਜ , ਆਇਤ,ਅੱਧਾ ਗੋਲਾ ,ਸਟਾਰ ਆਦਿ ਦੀ ਪਹਿਚਾਣ ਕਰਵਾਈ ਗਈ । ਬੱਚਿਆਂ ਨੇ ਇਸ ਗਤੀਵਿਧੀ ਰਾਹੀਂ ਬਸਤੂਆਂ ਦੇ ਆਕਾਰ ਬਾਰੇ ਸਿਖਿਆ ਅਤੇ ਸਮਝਿਆ। ਬੱਚਿਆਂ ਨੇ ਇਸ ਗਤੀਵਿਧੀ ਦਾ ਭਰਪੂਰ ਅਨੰਦ ਮਾਨੀਆਂ । ਸਕੂਲ ਪ੍ਰਿਸੀਪਲ ਡਾ. ਸ਼ੁਰੂਤੀ ਸ਼ਰਮਾ ਜੀ ਅਤੇ ਵਾਈਸ ਪ੍ਰਿਸੀਪਲ ਸ਼ਾਲਿਨੀ ਕੌਸ਼ਲ ਜੀ ਨੇ ਦੱਸਿਆ ਕਿ ਅੱਜ ਜਰੂਰਤ ਹੈ ਬੱਚਿਆਂ ਨੂੰ ਸੌਖੇ ਤਰੀਕੇ ਨਾਲ ਅਤੇ ਟੈਕਨੋਲੋਜੀ ਅਤੇ ਸੌਖੇ ਤਰੀਕੇ ਦਾ ਇਸਤੇਮਾਲ ਕਰਕੇ ਸਿਖਾਇਆ ਜਾਵੇ ਅਤੇ ਟੰਡਨ ਸਕੂਲ ਅਲੱਗ -ਅਲੱਗ ਪ੍ਰਿਯੋਗ ਰਾਹੀਂ ਬੱਚਿਆਂ ਨੂੰ ਸਿਖਾਉਣ ਦੀ ਪੂਰੀ ਕੋਸ਼ਿਸ ਕਰ ਰਿਹਾ। ਜਿਸ ਵਿਚ ਪੂਰੀ ਤਰ੍ਹਾਂ ਕਾਮਯਾਬ ਹੋ ਰਿਹਾ ਹੈ। ਕਿਓਂਕਿ ਅੱਜ ਦੇ ਬੱਚਿਆਂ ਦਾ ਦਿਮਾਗ ਤੇਜ ਦਿਮਾਗ ਹੈ ਲੋੜ ਹੈ ਇਹਨਾਂ ਨੂੰ ਪ੍ਰੈਕਟੀਕਲ ਸਿੱਖਿਆ ਦੇਣ ਦੀ ਨਾ ਕਿ ਕਿਤਾਬੀ ਕੀੜਾ ਬਣਾਉਣ ਦੀ। ਤਾਂ ਜੋ ਬੱਚਿਆਂ ਦਾ ਮਾਨਸਿਕ ਵਿਕਾਸ ਹੋ ਸਕੇ ਅਤੇ ਅਪਣੇ ਭਵਿੱਖ ਵੱਲ ਵੱਧ ਸਕਣ ਅਤੇ ਅਸ਼ੀ ਅਗੇ ਵੀ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਕਰਾਉਂਦੇ ਰਹਾਂਗੇ।