ਪ੍ਰਸ਼ਾਸਨ ਵੱਲੋਂ ਕੋਵਿਡ ਪਾਜੇਟਿਵ ਮਰੀਜ਼ਾਂ ਦੀਆਂ ਸਹੂਲਤਾਂ ਚ ਵਾਧਾ

Advertisement
Spread information

 ਹਰੇਕ ਮਰੀਜ਼ ਨੂੰ ਸੰਤੁਲਿਤ ਭੋਜਨ ਦੇ ਨਾਲ-ਨਾਲ ਦਿੱਤੀ ਜਾ ਰਹੀ ਹੈ ਖਾਣ-ਪੀਣ ਵਾਲੀ   ‘ਲਗਜ਼ਰੀ’ ਕਿੱਟ: ਡਿਪਟੀ ਕਮਿਸ਼ਨਰ 

ਹਰਪ੍ਰੀਤ ਕੌਰ ਸੰਗਰੂਰ, 16 ਮਈ 2020



ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ 19 ਪਾਜ਼ਿਿਟਵ ਮਰੀਜ਼ਾਂ ਨੂੰ ਜਿਥੇ ਚੰਗੀ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਉਥੇ ਹੀ ਉਨ੍ਹਾਂ ਦੇ ਖਾਣ-ਪੀਣ ਦਾ ਵੀ ਪੂਰਾ ਖਿਆਲ ਰੱਖਿਆ ਜਾਂਦਾ ਹੈ। ਪਾਜ਼ਿਿਟਵ ਮਰੀਜਾਂ ਨੂੰ ਸੰਤੁਲਿਤ ਖ਼ੁਰਾਕ ਮੁਹੱਈਆ ਕਰਵਾਉਣ ਦੇ ਨਾਲ-ਨਾਲ ਹੁਣ ਪ੍ਰਸ਼ਾਸਨ ਵੱਲੋਂ  ਖਾਣ-ਪੀਣ ਦੀਆਂ ਹੋਰ ਵਾਧੂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਅਿਾਮ ਥੋਰੀ ਨੇ ਕਿਹਾ ਕਿ ਕੋਵਿਡ 19 ਪਾਜੇਟਿਵ ਮਰੀਜ਼ਾਂ ਦੀਆਂ ਸਹੂਲਤਾਂ ਵਿਚ ਦਿਨੋ ਦਿਨ ਵਾਧਾ ਕਰਨ ਦੀ ਹਮੇਸ਼ਾਂ ਕੋਸ਼ਿਸ਼ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਪਾਜ਼ਿਿਟਵ ਮਰੀਜ਼ਾਂ ਨੂੰ ਇਕ ਵੱਖਰੀ ਤਰ੍ਹਾਂ ਦੀ ਕਿੱਟ ਦੇਣੀ ਸ਼ੁਰੂ ਕੀਤੀ ਹੈ ਜਿਸ ਵਿਚ ਚਾਰ ਬੋਤਲਾਂ ਜੂਸ, ਚਾਰ ਪੈਕਿਟ ਚਿਪਸ, ਇਕ ਪੈਕਿਟ ਭੁੰਨੇ ਹੋਏ ਚਨੇ, ਇਕ ਪੈਕਿਟ ਇਕਲੇਅਰਜ਼ ਕੈਂਡੀ, ਤਿੰਨ ਪੈਕਿਟ ਮਾਰੀ ਗੋਲਡ ਬਿਸਕਿਟ, ਦੋ ਪੈਕਿਟ ਡਾਈਜੈਸਟਿਵ ਬਿਸਕਿਟ, ਦੋ ਪੈਕਿਟ ਕੋਕੋਨੱਟ ਬਿਸਕਿਟ, ਚਾਰ ਪੈਕਿਟ ਵੈਫਰਜ਼ ਅਤੇ ਇਕ ਪੈਕਿਟ ਰਸ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਇੰਚਾਰਜ ਇਹ ਸਲਾਹ ਦੇਵੇਗਾ ਕਿ ਜੇ ਕਰ ਕੋਈ ਸ਼ੂਗਰ ਆਦਿ ਦਾ ਮਰੀਜ਼ ਹੈ ਤਾਂ ਉਹ ਕਿਸੇ ਵਿਸ਼ੇਸ਼ ਚੀਜ਼ ਤੋਂ ਪ੍ਰਹੇਜ਼ ਕਰੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕੋਵਿਡ 19 ਪਾਜੇਟਿਵ ਮਰੀਜ਼ਾਂ ਦਾ ਉਨ੍ਹਾਂ ਦੀ ਸਾਫ਼ ਸਫ਼ਾਈ, ਖਾਣ-ਪੀਣ, ਕਸਰਤ ਆਦਿ ਹਰ ਤਰ੍ਹਾਂ ਦੀ ਜ਼ਰੂਰਤ ਦਾ ਖਿਆਲ ਰੱਖ ਰਿਹਾ ਹੈ। ਸ੍ਰੀ ਥੋਰੀ ਨੇ ਕਿਹਾ ਕਿ ਉਹ ਸਾਰੇ ਪਾਜੇਟਿਵ ਮਰੀਜ਼ਾਂ ਦੇ ਜਲਦ ਤੰਦਰੁਸਤ ਹੋ ਕੇ ਘਰ ਜਾਣ ਦੀ ਕਾਮਨਾ ਕਰਦੇ ਹਨ।

Advertisement
Advertisement
Advertisement
Advertisement
Advertisement
Advertisement
error: Content is protected !!