ਪਿੰਡ ਅਸਪਾਲ ਖੁਰਦ ‘ਚ ਔਰਤਾਂ ਨੂੰ ਸਖੀ ਸੈਂਟਰਾਂ ਬਾਰੇ ਕੀਤਾ ਜਾਗਰੂਕ
ਰਘਵੀਰ ਹੈਪੀ, ਬਰਨਾਲਾ/ਧਨੌਲਾ, 25 ਨਵੰਬਰ 2022
ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਰਾਹੀਂ ਚਲਾਏ ਜਾ ਰਹੇ ਸਖੀ ਵਨ ਸਟਾਪ ਸੈਂਟਰ ਦੀਆਂ ਸੇਵਾਵਾਂ ਬਾਰੇ ਮਹਿਲਾਵਾਂ ਨੂੰ ਜਾਗੂਰਕ ਕਰਨ ਲਈ ਪਿੰਡ ਅਸਪਾਲ ਖੁਰਦ ‘ਚ ਸਖੀ ਸੈਂਟਰ ਪ੍ਰਬੰਧਕ ਜਯੋਤੀ ਵੰਸ਼ ਦੀ ਅਗਵਾਈ ਹੇਠ ਸਟਾਫ ਵੱਲੋਂ ਮਹਿਲਾਵਾਂ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ਕਾਊੰਸਲਰ ਸੰਦੀਪ ਸ਼ਰਮਾ ਤੇ ਆਈਟੀ ਸਟਾਫ ਨੀਲਮ ਰਾਣੀ ਵਲੋਂ ਔਰਤਾਂ ਨੂੰ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਸੈਂਟਰ ਵਿਖੇ ਦਿੱਤੀਆਂ ਜਾਂਦੀਆਂ ਸਹੂਲਤਾਂ ਜਿਵੇਂ ਕਾਨੂੰਨੀ ਸੇਵਾਵਾਂ, ਡਾਕਟਰੀ ਸਹਾਇਤਾ, ਮਨੋਵਿਗਿਆਨ ਕਾਊੰਸਲਿੰਗ, ਪੁਲਿਸ ਸਹਾਇਤਾ, ਅਸਥਾਈ ਰਿਹਾਇਸ਼ ਆਦਿ ਬਾਰੇ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਕੋਈ ਵੀ ਔਰਤ ਲੋੜ ਪੈਣ ‘ਤੇ 01679-230181 ਜਾਂ ਵਿਮੈਨ ਹੈਲਪਲਾਈਨ ਨੰਬਰ 181 ਤੇ 112 ‘ਤੇ ਸੰਪਰਕ ਕਰ ਸਕਦੀ ਹੈ।