ਰਘਬੀਰ ਹੈਪੀ , ਬਰਨਾਲਾ 14 ਨਵੰਬਰ 2022
ਅੰਤਰਰਾਸ਼ਟਰੀ ਪ੍ਰਾਚਯ ਵਿੱਦਿਆ ਅਤਥਾਨ ਸੰਘ ਡੁਵਲ ਲੇਨ ਹੇਵਰਡ ਕੈਲੀਫ਼ੋਰਨੀਆਂ ਯੂ.ਐੱਸ ਵਲੋਂ ਅਯੋਜਿਤ 2 ਰੋਜ਼ਾ ਅੰਤਰਰਾਸ਼ਟਰੀ ਜਯੋਤਿਸ਼ ਤੇ ਪ੍ਰਾਚਯ ਵਿੱਦਿਆ ਮਹਾਸੰਮੇਲਨ ਸ਼੍ਰੀ ਸਵਾਮੀ ਰਾਮਜੀ ਆਸ਼ਰਮ, ਰਾਣੀ ਗਲੀ, ਭੂਪਤ ਵਾਲਾ, ਹਰਿਦੁਆਰਾਰ ਵਿਖੇ ਕਰਵਾਇਆ ਗਿਆ। ਜਿਸ ’ਚ ਬਰਨਾਲਾ ਤੋਂ ਲਾਲ ਕਿਤਾਬ ਦੇ ਮਾਹਿਰ ਪੰਡਿਤ ਰਾਮ ਕੁਮਾਰ ਸ਼ਰਮਾ ਨੂੰ ਊੱਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਮਹਾਸੰਮੇਲਨ ਦੇ ਪ੍ਰਬੰਧਕ ਜਯੋਤਿਸ਼ ਤੰਤਰ ਮੰਤਰ ਯੰਤਰ ਸਰਵਗਿਆਮੁਨੀ ਪੰਡਿਤ ਸਤੇਂਦਰ ਭਾਰਦਵਾਜ ਤੇ ਸਹਿ ਸਰਪ੍ਰਸਤ 1008 ਮਹੰਤ ਰਮੇਸ਼ ਦਾਸ ਹਰਿਦੁਆਰ ਤੇ ਡਾ. ਧੀਰਜ ਸਿੰਘ ਪਵਾਰ ਨੇ ਕਿਹਾ ਕਿ ਬਰਨਾਲਾ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਪੰਡਿਤ ਰਾਮ ਕੁਮਾਰ ਸ਼ਰਮਾ ਵਲੋਂ ਜਯੋਤਿਸ਼ ਦੇ ਖੇਤਰ ’ਚ ਆਪਣਾ ਅਹਿਮ ਯੋਗਦਾਨ ਦੇਣ ਲਈ ਉਨ੍ਹਾਂ ਨੂੰ ਟਰਾਫ਼ੀ ਤੇ ਸਰਟੀਫ਼ਿਕੇਟ ਦੇਕੇ ਨਵਾਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪੰ. ਰਾਮ ਕੁਮਾਰ ਸ਼ਰਮਾ ਪਿਛਲੇ 17 ਸਾਲਾਂ ਤੋਂ ਜਯੋਤਿਸ਼ ਦੇ ਖੇਤਰ ’ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਜਿੰਨ੍ਹਾਂ ਨੂੰ ਹੁਣ ਤੱਕ ਜਯੋਤਿਸ਼ ਨਾਲ ਸਬੰਧਿਤ ਅਨੇਕਾਂ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।