ਕਦੋਂ ਕਦੋਂ, ਕਿੱਥੇ ਕਿੱਥੇ ਪ੍ਰਸ਼ਾਸ਼ਨ ਲਾ ਰਿਹਾ ਦਿਵਿਆਂਗਜਨਾਂ ਲਈ ਅਸੈੱਸਮੈਂਟ ਕੈਂਪ

Advertisement
Spread information

ਕੈਂਪਾਂ ਦੌਰਾਨ ਦਿਵਿਆਂਗਜਨਾਂ ਨੂੰ ਸਹਾਇਕ ਉਪਕਰਣ ਮਹੁੱਈਆ ਕਰਵਾਉਣ ਲਈ ਕੀਤੀ ਜਾਵੇਗੀ ਅਸੈੱਸਮੈਂਟ


ਰਵੀ ਸੈਣ, ਬਰਨਾਲਾ, 26  ਅਕਤੂਬਰ 2022  
    ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ ਦਿਵਿਆਂਗਜਨਾਂ ਨੂੰ ਨਕਲੀ ਅੰਗ/ਸਹਾਇਕ ਉਪਕਰਨ ਮੁਹੱਈਆ ਕਰਵਾਉਣ ਲਈ ਅਲਿਮਕੋ ਅਸੈੱਸਮੈਂਟ ਕੈਂਪ ਬਲਾਕ ਪੱਧਰ ‘ਤੇ ਲਾਏ ਜਾ ਰਹੇ ਹਨ।
   ਉਨ੍ਹਾਂ ਦੱਸਿਆ ਕਿ 2 ਨਵੰਬਰ ਨੂੰ ਬੀਡੀਪੀਓ ਦਫ਼ਤਰ ਮਹਿਲ ਕਲਾਂ, 3 ਨਵੰਬਰ ਨੂੰ ਦਫਤਰ ਨਗਰ ਕੌਂਸਲ ਬਰਨਾਲਾ, 4 ਨਵੰਬਰ ਨੂੰ ਬੀਡੀਪੀਓ ਦਫਤਰ ਸ਼ਹਿਣਾ ਵਿਖੇ ਬਲਾਕ ਪੱਧਰੀ ਕੈਂਪ ਲਾਏ ਜਾਣਗੇ। ਇਨ੍ਹਾਂ ਕੈਂਪਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਹੈ।
   ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਬਰਨਾਲਾ ਡਾ. ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਨਕਲੀ ਅੰਗਾਂ/ ਸਹਾਇਕ ਉਪਕਰਨਾਂ ਲਈ ਅਸੈੱਸਮੈਂਟ ਕੀਤੀ ਜਾਵੇਗੀ ਅਤੇ ਨਕਲੀ ਅੰਗ ਮੁਹੱਈਆ ਕਰਵਾਉਣ ਲਈ ਵੱਖਰੇ ਕੈਂਪ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ  ਮਹਿਲ ਕਲਾਂ ਕੈਂਪ ਲਈ ਦਵਿੰਦਰ ਸਿੰਘ (92563-25463), ਬਰਨਾਲਾ ਕੈਂਪ ਲਈ ਮੁਕੇਸ਼ ਬਾਂਸਲ (97803-56117) ਤੇ ਸਹਿਣਾ ਕੈਂਪ ਲਈ ਮਨੀਸ਼ ਗੋਇਲ (97796-42368) ਨਾਲ ਸੰਪਰਕ ਕੀਤਾ ਜਾਵੇ। 
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਰਜਿਸਟ੍ਰੇਸ਼ਨ ਲਈ ਲਾਭਪਾਤਰੀ ਦੀ ਪਾਸਪੋਰਟ ਸਾਇਜ਼ ਫੋਟੋ, ਆਧਾਰ ਕਾਰਡ ਦੀ ਕਾਪੀ, ਦਿਵਿਆਂਗਜਨ/ਡਿਸਬਿਲਟੀ ਸਰਟੀਫਿਕੇਟ (ਯੂਡੀਆਈਡੀ ਕਾਰਡ),  ਆਮਦਨ ਸਰਟੀਫਿਕੇਟ (ਆਮਦਨ 22 ਹਜ਼ਾਰ ਤੋਂ ਘੱਟ ਪ੍ਰਤੀ ਮਹੀਨਾ ,ਸਰਪੰਚ/ਐਮ.ਸੀ/ਤਹਿਸੀਲਦਾਰ/ਪਟਵਾਰੀ ਤੋਂ ਤਸਦੀਕਸ਼ੁਦਾ) ਲੋੜੀਂਦੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਲਈ ਰਜਿਸਟ੍ਰੇਸ਼ਨ ਆਪਣੇ ਨੇੜਲੇ ਸੀ.ਐਸ.ਸੀ (CSC) ਸੈਂਟਰ ਵਿੱਚ ਪਿੰਡ ਪੱਧਰ ‘ਤੇ ਵੀ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦਿਵਿਆਂਗਜਨ ਵਿਅਕਤੀਆਂ ਨੂੰ ਇਨ੍ਹਾਂ ਕੈਂਪਾਂ ਦਾ ਲਾਭ ਲੈਣ ਦਾ ਸੱਦਾ ਦਿੱਤਾ।

Advertisement
Advertisement
Advertisement
Advertisement
Advertisement
error: Content is protected !!