ਪੈਨ ਡਾਊਨ ਹੜਤਾਲ 5 ਵੇਂ ਦਿਨ ਵਿੱਚ ਸ਼ਾਮਲ
ਫਤਹਿਗੜ੍ਹ ਸਾਹਿਬ, 14 ਅਕਤੂਬਰ (ਪੀਟੀ ਨਿਊਜ਼)
ਪੰਜਾਬ ਦੇ ਸਮੂਹ ਦਫ਼ਤਰਾਂ ਵਿਚ ਕੰਮ ਕਾਰ ਬਿਲਕੁਲ ਬੰਦ ਪਿਆ ਹੈ ਇਸੇ ਤਹਿਤ ਪ੍ਰਾਇਮਰੀ ਹੈਲਥ ਸੈਂਟਰ ਚਨਾਰਥਲ ਕਲਾਂ ਦੇ ਦਫ਼ਤਰ ਦਾ ਕੰਮ ਬਿਲਕੁਲ ਬੰਦ ਹੈ । ਜਿਸ ਕਾਰਨ ਲੋਕਾਂ ਨੂੰ ਜਨਮ ਮੌਤ ਦਰਜ ਕਰਵਾਉਣ, ਅੰਗਹੀਣ ਸਰਟੀਫਿਕੇਟ ਆਦਿ ਦੇ ਕੰਮਾਂ ਵਿਚ ਰੁਕਾਵਟ ਪੇਸ਼ ਹੋ ਰਹੀ ਹੈ। ਕਿਉਂਕਿ ਬਹੁਤ ਸਾਰੀਆਂ ਮੰਗਾਂ ਸਮੂਹ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਹਨ ਜਿਵੇਂ ਮਹਿਗਾਈ ਭੱਤਾ ਏ ਸੀ ਪੀ ਲਾਭ 6ਵੇਂ ਪੇ ਕਮਿਸ਼ਨ ਦਾ ਏਰੀਅਰ ਅਤੇ ਹੋਰ ਭੱਤੇ ਜੋ ਸਰਕਾਰ ਵੱਲੋਂ ਲੰਬਾਂ ਸਮਾਂ ਬੀਤਣ ਦੇ ਬਾਵਜੂਦ ਵੀ ਨਹੀਂ ਦਿੱਤੇ ਜਾ ਰਹੇ। ਜਿਸ ਕਾਰਨ ਮੁਲਾਜਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਦਿੱਤੇ ਸੱਦੇ ਤੇ ਪ੍ਰਾਇਮਰੀ ਹੈਲਥ ਸੈਂਟਰ ਚਨਾਰਥਲ ਕਲਾਂ ਨੇ ਕਲਮ ਛੋੜ ਹੜਤਾਲ ਦਾ ਸਮਰਥਨ ਕੀਤਾ। ਜੇਕਰ ਸਰਕਾਰ ਵੱਲੋਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਸਿਹਤ ਵਿਭਾਗ ਕਲੈਰੀਕਲ ਯੂਨੀਅਨ ਦੇ ਆਗੂ ਸਰਦਾਰ ਬਹਾਦਰ ਸਿੰਘ ਬੁੱਗਾ, ਮਨਦੀਪ ਸਿੰਘ ਅਤੇ ਰਣਦੀਪ ਸਿੰਘ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸੂਬਾ ਕੋ-ਕਨਵੀਨਰ ਹਰਪ੍ਰੀਤ ਕੌਰ, ਸੰਜੇ ਕੁਮਾਰ, ਮੋਹਣ ਸਿੰਘ, ਜਸਵਿੰਦਰ ਸਿੰਘ, ਨਰਿੰਦਰ ਸਿੰਘ, ਇੰਦਰਜੀਤ ਸਿੰਘ, ਰਣਜੋਧ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਜਸਵਿੰਦਰ ਸਿੰਘ, ਹਰਦੀਪ ਸਿੰਘ, ਗੁਰਦੀਪ ਸਿੰਘ ਆਦਿ ਆਗੂ ਹਾਜ਼ਰ ਸਨ।