‘ਬਰਨਾਲਾ ਬਾਰ ਦੇ ਵਕੀਲਾਂ ਵਿੱਚ ਖੁਸ਼ੀ ਦਾ ਮਾਹੌਲ
ਹਰਿੰਦਰ ਨਿੱਕਾ, ਬਰਨਾਲਾ 6 ਅਕਤੂਬਰ 2022
ਸ਼ਹਿਰ ਦੇ ਰਹਿਣ ਵਾਲੇ ਤੇ ਪੰਜਾਬ ,ਹਰਿਆਣਾ ਅਤੇ ਚੰਡੀਗੜ੍ਹ ਬਾਰ ਕੌਂਸਲ ਦੇ ਮੈਂਬਰ ਤੇ ਸੀਨੀਅਰ ਐਡਵੋਕੇਟ ਹਰਗੋਬਿੰਦਰ ਸਿੰਘ ਗਿੱਲ ( ਬੱਗਾ ) ਨੂੰ ਅੱਜ ਪੰਜਾਬ ਸਰਕਾਰ ਵੱਲੋਂ ਐਡੀਸ਼ਨਲ ਐਡਵੋਕੇਟ ਜਰਨਲ ਨਿਯੁਕਤ ਕੀਤਾ ਗਿਆ ਹੈ। ਬਰਨਾਲਾ ਬਾਰ ਐਸੋਸੀਏਸ਼ਨ ਵਿੱਚ ਇਹ ਸੂਚਨਾ ਮਿਲਿਦਿਆਂ ਹੀ ਵਕੀਲਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਬਰਨਾਲਾ ਬਾਰ ਐਸੋਸੀਏਸ਼ਨ ਦੇ ਸੀਨੀਅਰ ਐਡਵੋਕੇਟ ਰਾਮ ਸਿੰਘ ਗਿੱਲ ਦੇ ਬੇਟੇ ਐਡਵੋਕੇਟ ਹਰਗੋਬਿੰਦਰ ਸਿੰਘ ਗਿੱਲ ਨੂੰ ਸਾਲ 2018 ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਕੀਲਾਂ ਦੀਆਂ ਵੋਟਾਂ ਵੱਡੀ ਗਿਣਤੀ ਵਿੱਚ ਪੈਣ ਨਾਲ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਦਾ ਮੈਂਬਰ ਚੁਣਿਆ ਗਿਆ ਸੀ। ਐਡਵੋਕੇਟ ਹਰਗੋਬਿੰਦਰ ਸਿੰਘ ਗਿੱਲ ਲੰਬਾ ਅਰਸਾ ਸਾਬਕਾ ਵਿਧਾਇਕ ਤੇ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਦੇ ਕਰੀਬੀਆਂ ਵਿੱਚ ਸ਼ੁਮਾਰ ਰਹੇ, ਪਰੰਤੂ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਐਡਵੋਕੇਟ ਹਰਗੋਬਿੰਦਰ ਸਿੰਘ ਗਿੱਲ ਨੇ ਆਪ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਪ੍ਰੇਰਣਾ ਸਦਕਾ, ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੀ। ਐਡਵੋਕੇਟ ਗਿੱਲ ਨੇ ਵਿਧਾਨ ਸਭਾ ਚੋਣਾਂ ਮੌਕੇ ਮੀਤ ਹੇਅਰ ਦੀ ਦਿਨ ਰਾਤ ਇੱਕ ਕਰਕੇ, ਜੀ ਤੋੜ ਮਿਹਨਤ ਨਾਲ ਮੱਦਦ ਕੀਤੀ ਸੀ। ਹਲਕੇ ਦੇ ਕਾਫੀ ਕਾਂਗਰਸੀ ਆਗੂਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਸੀ। ਅੱਜ ਪੰਜਾਬ ਦੇ ਖੇਡ ,ਉੱਚ ਸਿੱਖਿਆ ਅਤੇ ਪ੍ਰਸ਼ਾਸ਼ਨਿਕ ਸੁਧਾਰ ਮਾਮਲਿਆਂ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ Recommendation ਤੇ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਨਿਯੁਕਤ ਕੀਤਾ ਗਿਆ ਹੈ। ਆਪਣੀ ਨਿਯੁਕਤੀ ਲਈ, ਐਡਵੋਕੇਟ ਹਰਗੋਬਿੰਦਰ ਸਿੰਘ ਗਿੱਲ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਪੂਰੀ ਤਨਦੇਹੀ ਤੇ ਮਹਿਨਤ ਨਾਲ, ਹਾਈਕੋਰਟ ਵਿੱਚ ਸਰਕਾਰ ਦਾ ਪੱਖ ਪੇਸ਼ ਕਰਾਂਗਾ। ਬਾਰ ਐਸੋਸੀਏਸ਼ਨ ਬਰਨਾਲਾ ਦੇ ਐਡਵੇਕਟ ਧੀਰਜ ਕੁਮਾਰ, ਚੰਦਰ ਬਾਂਸਲ, ਸ਼ਮਿੰਦਰ ਸਿੰਘ ਧਾਲੀਵਾਲ, ਦੀਪਕ ਕੁਮਾਰ, ਪੰਕਜ ਕੁਮਾਰ, ਸ਼ਿਵਦਰਸ਼ਨ ਬਾਂਸਲ, ਗੁਰਪ੍ਰੀਤ ਸਿੰਘ ਕਾਲੀਆ, ਰਾਜੀਵ ਗੋਇਲ, ਅਨੁਜ ਮੋਹਨ ਗੁਪਤਾ, ਯਸਪਾਲ ਬਾਂਸਲ, ਰਾਹੁਲ ਗੁਪਤਾ, ਰਾਜੀਵ ਲੂਬੀ, ਪੁਨੀਤ ਪੱਬੀ, ਪਰਮੋਦ ਪੱਬੀ, ਸੁਮੰਤ ਗੋਇਲ, ਮੋਹਿਤ ਗਰਗ, ਅਮਿਤ ਗੋਇਲ, ਗੁਰਪ੍ਰੀਤਪਾਲ ਸਿੰਘ, ਅਮਨਦੀਪ ਬਾਹੀਆ, ਵਿਜੇ ਪੂਨੀਆ, ਜਗਦੀਸ਼ ਗਰਗ, ਮੀਨਾਕਸ਼ੀ, ਭਾਵਨਾ ਮਾਰਕੰਡਾ, ਵੀਰਪਾਲ ਕੌਰ ਆਦਿ ਵਕੀਲਾਂ ਨੇ ਐਡਵੋਕੇਟ ਹਰਗੋਬਿੰਦਰ ਸਿੰਘ ਗਿੱਲ ਦੀ ਨਿਯਕੁਤੀ ਲਈ ਖੁਸ਼ੀ ਦਾ ਇਜ਼ਹਾਰ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਵਰਣਨਯੋਗ ਹੈ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਸਿਫਾਰਿਸ਼ ਦੇ ਅਧਾਰ ਤੇ ਪੰਜਾਬ ਸਰਕਾਰ ਨੇ ਐਡਵੋਕੇਟ ਹਰਗੋਬਿੰਦਰ ਸਿੰਘ ਗਿੱਲ(ਬੱਗਾ) ਤੋਂ ਇਲਾਵਾ ਬਰਨਾਲਾ ਦੇ ਹੀ ਜੰਮਪਲ ਐਡਵੋਕੇਟ ਨਵਰੀਤ ਕੌਰ ਨੂੰ ਐਸੀਸਟੈਂਟ ਐਡਵੋਕੇਟ ਜਰਨਲ ਅਤੇ ਐਡਵੋਕੇਟ ਜਤਿੰਦਰ ਪਾਲ ਉੱਗੇਕੇ ਨੂੰ ਸੀਨੀਅਰ ਡਿਪਟੀ ਐਡਵੋਕੇਟ ਜਰਨਲ ਨਿਯੁਕਤ ਕੀਤਾ ਗਿਆ ਹੈ। ਇਹ ਪਹਿਲਾਂ ਮੌਕਾ ਹੈ ਕਿ ਬਰਨਾਲਾ ਦੇ ਜੰਮਪਲ ਤਿੰਨ ਵਕੀਲਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੰਜਾਬ ਸਰਕਾਰ ਦੀ ਪੈਰਵੀ ਕਰਨ ਦਾ ਮਾਣ ਹਾਸਿਲ ਹੋਇਆ ਹੈ।