‘ਖੇਡਾਂ ਵਤਨ ਪੰਜਾਬ ਦੀਆਂ’ ਜ਼ਿਲਾ ਪੱਧਰੀ ਬੈਡਮਿੰਟਨ ਮੁਕਾਬਲੇ ਸੰਪੰਨ,ਅੰਡਰ-14 ’ਚ ਖੁਸ਼ਦੀਪ ਕੌਰ ਨੇ ਮਾਰੀ ਬਾਜ਼ੀ

Advertisement
Spread information

560 ਤੋਂ ਵੱਧ ਖਿਡਾਰੀਆਂ ਨੇ ਲਿਆ ਹਿੱਸਾ

ਸੋਨੀ ਪਨੇਸਰ , ਬਰਨਾਲਾ, 22 ਸਤੰਬਰ 2022
   ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਜ਼ਿਲਾ ਬਰਨਾਲਾ ਵਿੱਚ ਵੱਖ ਵੱਖ ਖੇਡਾਂ ਦੇ ਜ਼ਿਲਾ ਪੱਧਰੀ ਮੁਕਾਬਲੇ ਕਰਵਾਏ ਗਏ। ਇਨਾਂ ਮੁਕਾਬਲਿਆਂ ਵਿਚ ਬੈਡਮਿੰਟਨ ਦੇ ਜ਼ਿਲਾ ਪੱਧਰੀ ਟੂਰਨਾਮੈਂਟ ਲਈ 560 ਦੇ ਕਰੀਬ ਖਿਡਾਰੀਆਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ।
   ਜਿਲਾ ਪ੍ਰਸ਼ਾਸਨ ਬਰਨਾਲਾ, ਖੇਡ ਵਿਭਾਗ ਤੇ ਸਿੱਖਿਆ ਵਿਭਾਗ ਦੇ ਪ੍ਰਬੰਧਾਂ ਹੇਠ ਅਤੇ ਜ਼ਿਲਾ ਬੈਡਮਿੰਟਨ ਕਨਵੀਨਰ ਜਸਵੰਤ ਸਿੰਘ ਦੀ ਅਗਵਾਈ ’ਚ ਇਹ ਮੈਚ ਬਰਨਾਲਾ ਕੱਲਬ ਅਤੇ ਐਲ.ਬੀ.ਐੱਸ ਕਾਲਜ ਵਿੱਚ ਕਰਵਾਏ ਗਏ, ਜਿਸ ਵਿੱਚ ਵੱਡੀ ਗਿਣਤੀ ਸਕੂਲੀ ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੌਕੇ ਜ਼ਿਲਾ ਸਿੱਖਿਆ ਅਫਸਰ (ਸ) ਕਮ ਨੋਡਲ ਅਫਸਰ ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਇਨਾਂ ਮੁਕਾਬਲਿਆਂ ਵਿੱਚ ਅੰਡਰ-14  (ਲੜਕੀਆਂ) ’ਚ ਪਹਿਲਾ ਸਥਾਨ ਖੁਸ਼ਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਈ ਐੱਸ ਸਕੂਲ ਬਰਨਾਲਾ, ਦੂਜਾ ਸਥਾਨ ਬਾਣੀ ਪੁੱਤਰੀ ਰਾਜ ਕੁਮਾਰ ਸੈਕਰੇਡ ਹਾਰਟ ਸਕੂਲ ਤੇ ਤੀਜਾ ਸਥਾਨ ਮਾਹੀ ਗਰਗ ਪੁੱਤਰੀ ਮਨੀਸ਼ ਗਰਗ ਵਾਈ ਐੱਸ ਸਕੂਲ ਬਰਨਾਲਾ ਨੇ ਹਾਸਲ ਕੀਤਾ।ਅੰਡਰ 14 (ਲੜਕੇ) ’ਚ ਪਹਿਲਾ ਸਥਾਨ ਪਾਰਸ ਬਾਂਸਲ ਬਰਨਾਲਾ, ਦੂਜਾ ਸਥਾਨ ਰਾਜ ਸਿੰਘ, ਤੀਜਾ ਸਥਾਨ ਕੇਸ਼ਵ ਗਰਗ ਪੁੱਤਰ ਯਸ਼ਪਾਲ ਗਰਗ ਨੇ ਹਾਸਲ ਕੀਤਾ। ਅੰਡਰ-17 (ਲੜਕੀਆਂ) ’ਚ ਪਹਿਲਾ ਸਥਾਨ ਐਰੀਕਾ ਸੈਕਰੇਡ ਹਾਰਟ ਸਕੂਲ, ਦੂਜਾ ਸਥਾਨ ਆਸ਼ੀਤਾ ਕੁੰਡਲ ਵਾਈ ਐੱਸ ਸਕੂਲ ਬਰਨਾਲਾ, ਤੀਜਾ ਸਥਾਨ ਰਮਨਦੀਪ ਕੌਰ ਸਸਸਸ ਚੰਨਣਵਾਲ ਨੇ ਹਾਸਲ ਕੀਤਾ। ਅੰਡਰ-17  (ਲੜਕੇ) ’ਚ ਪਹਿਲਾ ਸਥਾਨ ਯਧੁਵੀਰ ਖਿੱਪਲ, ਦੂਜਾ ਸਥਾਨ ਵਿਗਨੇਸ ਦੇਸਮੁਖ ਤੇ ਤੀਜਾ ਸਥਾਨ ਜਪਸਿਮਰਨ ਸਿੰਘ ਮਹਿਲ ਨੇ ਹਾਸਲ ਕੀਤਾ।ਅੰਡਰ-21 (ਲੜਕੀਆਂ) ’ਚ ਪਹਿਲਾ ਸਥਾਨ ਹਰਮਨਜੋਤ ਕੌਰ ਪੁੱਤਰੀ ਮਨਜੀਤ ਸਿੰਘ, ਦੂਜਾ ਸਥਾਨ  ਸੁਰੁਚੀ ਪੁੱਤਰੀ ਸ਼ੰਕਰ ਪ੍ਰਸਾਦ, ਤੀਜਾ ਸਥਾਨ ਸੀਰਤ ਪੁੱਤਰੀ ਕੁਲਭੂਸ਼ਨ ਮੈਨਣ ਨੇ ਹਾਸਲ ਕੀਤਾ। ਅੰਡਰ-21(ਲੜਕੇ) ’ਚ ਪਹਿਲਾ ਸਥਾਨ ਨਰੇਸ਼ ਕਾਂਸਲ, ਦੂਜਾ ਸਥਾਨ ਯਕਸ਼ ਸ਼ਰਮਾ ਪੁੱਤਰ ਜੀਵਨਜੋਤ, ਤੀਜਾ ਸਥਾਨ ਬਿਸਮੀਤ ਸਿੰਘ ਖੁਰਮੀ ਪੁੱਤਰ ਸਰਬਜੀਤ ਸਿੰਘ ਨੇ ਹਾਸਲ ਕੀਤਾ।
    ਸਾਲ 21-40 (ਮਹਿਲਾ) ’ਚ ਪਹਿਲਾ ਸਥਾਨ ਰਮਨਦੀਪ ਕੌਰ ਪੁੱਤਰੀ ਜਗਤਾਰ ਸਿੰਘ, ਦੂਜਾ ਸਥਾਨ ਬਲਜਿੰਦਰ ਕੌਰ ਪੁੱਤਰੀ ਚਮਕੌਰ ਸਿੰਘ, ਤੀਜਾ ਸਥਾਨ ਰਾਜਿੰਦਰ ਕੌਰ ਪੁੱਤਰੀ ਜੋਰਾ ਸਿੰਘ ਨੇ ਹਾਸਲ ਕੀਤਾ। ਸਾਲ 21-40  (ਪੁਰਸ਼) ’ਚ ਪਹਿਲਾ ਸਥਾਨ ਪ੍ਰਮੋਦ ਕੁਮਾਰ ਪੁੱਤਰ ਬਰਨਾਲਾ, ਦੂਜਾ ਸਥਾਨ ਮੁਹਮੰਦ ਤਨਵੀਰ ਬਰਨਾਲਾ ਤੇ ਤੀਜਾ ਸਥਾਨ ਚਿਰਨਜੀਵ ਸੁਪੱਤਰ ਰਵੀ ਸੰਕਰ  ਬਰਨਾਲਾ ਨੇ ਹਾਸਲ ਕੀਤਾ। ਸਾਲ 40-50 (ਮਹਿਲਾ ਵਰਗ) ’ਚ ਪਹਿਲਾ ਸਥਾਨ ਸਰੋਜ ਕੁਮਾਰੀ ਪੁੱਤਰੀ ਓਮ ਪ੍ਰਕਾਸ਼ ਹੈਲਥ ਐਜੂਕੇਟਰ ਲੁਧਿਆਣਾ, ਦੂਜਾ ਸਥਾਨ ਵਤਨੀਪ ਸੰਧੂ ਪੁੱਤਰੀ ਸ. ਸੁਰਜੀਤ ਸਿੰਘ ਤੇ ਤੀਸਰਾ ਸਥਾਨ ਹਰਜਿੰਦਰ ਕੌਰ ਨੇ ਹਾਸਲ ਕੀਤਾ।
    ਉਮਰ ਵਰਗ 40-50  ’ਚ ਪਹਿਲਾ ਸਥਾਨ ਜਸਵੰਤ ਸਿੰਘ ਪੁੱਤਰ  ਕੌਰ ਸਿੰਘ, ਦੂਜਾ ਸਥਾਨ ਜਿੰਮੀ ਮਿੱਤਲ ਪੁੱਤਰ ਬਿ੍ਰਜ ਲਾਲ ਮਿੱਤਲ, ਤੀਜਾ ਸਥਾਨ ਹਰਵਿੰਦਰ ਸ਼ਰਮਾ ਪੁੱਤਰ ਸ੍ਰੀ ਐਸ ਸੀ ਸ਼ਰਮਾ ਨੇ ਹਾਸਲ ਕੀਤਾ। ਸਾਲ 50+ (ਪੁਰਸ਼) ’ਚ ਪਹਿਲਾ ਸਥਾਨ ਭੂਸ਼ਣ ਗਰਗ ਪਤਰ ਦੇਵ ਰਾਜ ਗਰਗ  ਮੈਨੇਜਰ ਪੰਜਾਬ ਨੈਸ਼ਨਲ ਬੈਂਕ ਬਰਨਾਲਾ, ਦੂਜਾ ਸਥਾਨ ਕੋਚ ਸੁਖਦੇਵ ਸਿੰਘ ਪੁੱਤਰ  ਵਚਨ ਸਿੰਘ, ਤੀਜਾ ਸਥਾਨ ਰਾਜ ਕੁਮਾਰ (ਰਾਜੀ) ਨੇ ਹਾਸਲ ਕੀਤਾ। 50+ (ਮਹਿਲਾ) ’ਚ ਪਹਿਲਾ ਸਥਾਨ ਪਰਮੀਲ ਰਾਣੀ, ਦੂਜਾ ਸਥਾਨ ਸੁਰੇਸ਼ ਰਾਣੀ ਨੇ ਪ੍ਰਾਪਤ ਕੀਤਾ।ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਗੁਰਦੀਪ ਸਿੰਘ ਬਾਠ (ਜ਼ਿਲਾ ਪ੍ਰਧਾਨ) ਅਤੇ ਸੈਕਟਰੀ ਬਰਨਾਲਾ ਕਲੱਬ ਡਾ. ਰਮਨਦੀਪ ਸਿੰਘ, ਨੀਲਮ ਰਾਣੀ (ਪਿ੍ਰੰਸੀਪਲ ਐਲ.ਬੀ.ਐਸ ਕਾਲਜ਼),  ਡਾ. ਕਾਸ਼ਿਫ (ਐਨਆਈਸੀ), ਸਪੋਰਟਸ ਡੀ ਐਮ ਸਿਮਰਦੀਪ ਸਿੰਘ ਨੇ ਨਿਭਾਈ।
   ਇਸ ਮੌਕੇ ਕੋਚ ਸੁਖਦੇਵ ਸਿੰਘ, ਸਿੱਖਿਆ ਵਿਭਾਗ ਦੇ ਹਰਭਜਨ ਸਿੰਘ, ਹਰਜੀਤ ਸਿੰਘ ਮਲੂਕਾ, ਦਲਜੀਤ ਸਿੰਘ ਮਾਣਕ, ਵਿਕਾਸ ਕੁਮਾਰ, ਸੁਮੇਸ਼ ਰਾਣੀ, ਗਗਨਦੀਪ ਸਿੰਘ ਵਾਈ.ਐਸ ਅਤੇ ਗਗਨਦੀਪ ਕੌਰ ਸੈਕਰੇਡ ਹਾਰਟ ਸਕੂਲ ਹਾਜ਼ਰ ਸਨ।

   

Advertisement
Advertisement
Advertisement
Advertisement
Advertisement
error: Content is protected !!