ਰਘਵੀਰ ਹੈਪੀ , ਬਰਨਾਲਾ 22 ਸਤੰਬਰ 2022
ਪੰਜਾਬ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਆਰੰਭ ਕੀਤੀਆਂ ਹਨ। ਜਿਹਨਾਂ ਵਿੱਚ ਵੱਖ-ਵੱਖ ਸਕੂਲਾਂ ਕਾਲਜਾਂ ਦੁਆਰਾ ਵੱਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ ।ਐਸ.ਐਸ ਡੀ ਕਾਲਜੀਏਟ ਸਕੂਲ ਬਰਨਾਲਾ ਬਾਰਵ੍ਹੀ ਦੇ ਵਿਦਿਆਰਥੀ ਕ੍ਰਿਸ਼ਨ ਕੁਮਾਰ ਰੈਸਲਿੰਗ ਅੰਡਰ 86 ਕਿਲੋ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਐਸ.ਐਸ.ਡੀ ਕਾਲਜ ਬਰਨਾਲਾ ਦੇ ਹੀ ਵਿਦਿਆਰਥੀ ਸਨੀ ਕੁਮਾਰ ਜਮਾਤ ਬੀ.ਏ ਭਾਗ ਦੂਜਾ ਦੇ ਵਿਦਿਆਰਥੀ ਨੇ ਬਾਕਸਿੰਗ 86 ਕਿਲੋ ਵਿੱਚੋਂ ਗੋਲਡ ਮੈਡਲ ਪ੍ਰਾਪਤ ਕੀਤਾ।ਵਿਦਿਆਰਥੀਆਂ ਨੇ ਦੱਸਿਆ ਕਿ ਉਹਨਾਂ ਦੀ ਕਾਮਯਾਬੀ ਪਿੱਛੇ ਉਸ ਦੇ ਮਾਪਿਆਂ ਅਤੇ ਉਸ ਦੇ ਕੋਚ ਕਰਨੈਲ ਸਿੰਘ ਖੁੱਡੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਖਿਡਾਰੀਆਂ ਨੇ ਵਿਸ਼ੇਸ਼ ਤੌਰ ਤੇ ਐਸ.ਡੀ ਸਭਾ ਰਜਿ ਬਰਨਾਲਾ ਦੀ ਮੈਨਜਮੈਂਟ ਦਾ ਧੰਨਵਾਦ ਕੀਤਾ । ਜਿੰਨ੍ਹਾਂ ਦੁਆਰਾ ਸਮੇਂ ਸਮੇਂ ਤੇ ਵਿਦਿਆਰਥੀਆਂ ਨੂੰ ਲੋੜੀਂਦੀਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।ਉਹਨਾਂ ਦੀ ਇਸ ਪ੍ਰਾਪਤੀ ਤੇ ਐਸ.ਡੀ ਸਭਾ ਰਜਿ ਬਰਨਾਲਾ ਦੇ ਚੇਅਰਮੈਨ ਸ੍ਰੀ ਸ਼ਿਵਦਰਸ਼ਨ ਸਰਮਾ (ਸੀਨੀਅਰ ਵਕੀਲ) ਨੇ ਦੱਸਿਆ ਕਿ ਐੱਸ.ਡੀ ਸਭਾ ਵਿਦਿਆ ਦੇ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ। ਚੇਅਰਮੈਨ ਸਾਹਿਬ ਨੇ ਦੱਸਿਆ ਕਾਲਜ ਵਿੱਚ ਵਿਦਿਆਰਥੀਆਂ ਲਈ ਵੱਖ-ਵੱਖ ਖੇਡਾਂ ਦੇ ਮੈਦਾਨ ਹਨ। ਜਿਸ ਵਿੱਚ ਵਿਦਿਆਰਥੀਆਂ ਦੁਆਰਾ ਕ੍ਰਿਕਟ ,ਫੁਟਬਾਲ,ਖੋ-ਖੋ,ਹਾਕੀ ਵਿੱਚ ਵੀ ਮੈਦਾਨ ਫਤਿਹ ਕੀਤੇ ਹਨ।
ਐਸ.ਡੀ ਸਭਾ ਰਜਿ ਬਰਨਾਲਾ ਦੇ ਜਨਰਲ ਸਕੱਤਰ ਸ੍ਰੀ ਸ਼ਿਵ ਸਿੰਗਲਾ ਦੁਆਰਾ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਜੋੜਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਐਸ.ਡੀ ਸਭਾ ਰਜਿ ਬਰਨਾਲਾ ਵਿੱਦਿਆਰਥੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਬਹੁਤ ਹੀ ਸੰਜੀਦਾ ਯਤਨ ਕਰ ਰਹੀ ਹੈ। ਖੇਡਾਂ ਦਾ ਨਾਲ-ਨਾਲ ਕਾਲਜ ਵਿਖੇ ਆਧੁਨਿਕ ਸਾਜੋ-ਸਮਾਨ ਨਾਲ ਭਰਪੂਰ ਲੈਬਾਂ ਹਨ ,ਜਿੰਨ੍ਹਾਂ ਰਾਹੀਂ ਬੱਚੇ ਕੰਪਿਊਟਰ ਦੀ ਪੜ੍ਹਾਈ ਕਰ ਰਹੇ ਹਨ। ਐੱਸ.ਐੱਸ.ਡੀ ਕਾਲਜ ਦੇ ਪ੍ਰਿੰਸੀਪਲ ਭਾਰਤ ਭੂਸਣ ਕਾਲਜੀਏਟ ਸਕੂਲ ਦੇ ਪ੍ਰਿੰਸੀਪਲ ਜਗਜੀਤ ਸਿੰਘ ਦੁਆਰਾ ਬੱਚਿਆਂ ਨੂੰ ਅਸ਼ੀਰਵਾਦ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਕੋਆਰਡੀਨੇਟਰ ਮੁਨੀਸ਼ੀ ਦੱਤ ਸ਼ਰਮਾ,ਕਾਲਜ ਦੇ ਡੀਨ ਨੀਰਜ ਸ਼ਰਮਾ,ਸਰੀਰਕ ਵਿਭਾਗ ਦੇ ਮੁਖੀ ਪ੍ਰੋ ਕਰਨੈਲ ਸਿੰਘ,ਪ੍ਰੋ ਪਰਵਿੰਦਰ ਕੌਰ,ਪ੍ਰੋ ਬਿਕਰਮਜੀਤ ਸਿੰਘ (ਡਾ.),ਪ੍ਰੋ ਬਲਵਿੰਦਰ ਸਿੰਘ, ਪ੍ਰੋ ਕਿਰਨਦੀਪ ਕੌਰ,ਪ੍ਰੋ ਪਰਵਿੰਦਰ ਕੌਰ,ਪ੍ਰੋ ਦਲਵੀਰ ਕੌਰ,ਪ੍ਰੋ ਸੁਨੀਤਾ ਗੋਇਲ,ਪ੍ਰੋ ਸ਼ਸ਼ੀ ਬਾਲਾ,ਪ੍ਰੋ ਕਰਮਜੀਤ ਕੌਰ,ਪ੍ਰੋ ਸੁਖਜੀਤ ਕੌਰ ਅਤੇ ਸਮੂਹ ਸਟਾਫ ਹਾਜਰ ਸਨ