ਪੰਜਾਬ ਸਰਕਾਰ ਤੋਂ ਕੀਤੀ ਮੰਗ- ਨਾਨ-ਟੀਚਿੰਗ ਸਟਾਫ ਲਈ ਪੇ ਕਮਿਸ਼ਨ ਲਈ ਕਰੋ ਨੋਟੀਫਿਕੇਸ਼ਨ ਜਾਰੀ – ਮਨੋਜ ਪਾਂਡੇ
ਰਘਵੀਰ ਹੈਪੀ, ਬਰਨਾਲਾ 22 ਸਤੰਬਰ 2022
ਐਸ. ਡੀ. ਕਾਲਜ, ਬਰਨਾਲਾ ਦੇ ਨਾਨ-ਟੀਚਿੰਗ ਸਟਾਫ ਵੱਲੋਂ ਪੰਜਾਬ ਸਰਕਾਰ ਖਿਲਾਫ 10 ਵਜੇ ਤੋਂ 1 ਵਜੇ ਤੱਕ ਕਾਲਜ ਦੇ ਮੁੱਖ ਗੇਟ ਤੇ ਧਰਨਾ ਲਾ ਕੇ, ਆਪਣੀਆਂ ਮੰਗਾਂ ਲਈ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ। ਇਸ ਮੌਕੇ ਕਾਲਜ ਯੂਨਿਟ ਦੇ ਉਪ ਪ੍ਰਧਾਨ ਸ੍ਰੀ ਜਤਿੰਦਰ ਕੁਮਾਰ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਨਾਨ ਟੀਚਿੰਗ ਸਟਾਫ ਨੂੰ 01/12/2011 ਤੋਂ ਸੋਧੇ ਸਕੇਲ ਵਾਲਾ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਅਤੇ 01,08,2009 ਤੋਂ ਵਧਿਆ ਹੋਇਆ ‘ ਮੈਡੀਕਲ ਭੱਤਾ 350 ਤੋਂ 500 ਅਤੇ ਹਾਊਸ ਰੈਂਟ 1,51 ਤੋਂ 12.5% ਕੀਤਾ ਜਾਵੇ ਜੋ ਕਿ ਪਹਿਲਾਂ ਹੀ ਏਡਿਡ ਕਾਲਜਾਂ ਦੇ ਟੀਚਿੰਗ ਸਟਾਫ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਏਡਿਡ ਕਾਲਜਾਂ ਦੇ ਟੀਚਿੰਗ ਸਟਾਫ ਨੂੰ 6 ਵਾਂ ਪੇਅ ਕਮੀਸ਼ਨ ਦੇ ਦਿੱਤਾ ਗਿਆ ਹੈ ਜਦੋਂਕਿ ਨਾਨ ਟੀਚਿੰਗ ਸਟਾਫ ਨੂੰ 6 ਵੇਂ ਪੇਅ ਕਮੀਸ਼ਨ ਤੋਂ ਵਾਂਝਾ ਰੱਖਿਆ ਗਿਆ ਹੈ। ਇਸ ਨਾਲ ਨਾਨ ਟੀਚਿੰਗ ਸਟਾਫ ਮੈਂਬਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਦੇ ਉਪ ਪ੍ਰਧਾਨ ਸ੍ਰੀ ਮਨੋਜ ਪਾਂਡੇ ਨੇ ਕਿਹਾ ਹੈ ਕਿ ਮਾਣਯੋਗ ਹਾਇਰ ਐਜੂਕੇਸ਼ਨ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਨਿੱਜੀ ਤੌਰ ਤੇ ਮਿਲ ਕੇ ਨਾਨ ਟੀਚਿੰਗ ਸਟਾਫ ਦੀਆਂ ਮੰਗਾਂ ਬਾਰੇ ਜਾਣੂ ਕਰਵਾ ਦਿਤਾ ਗਿਆ ਹੈ । ਉਨ੍ਹਾਂ ਨੇ ਜਲਦੀ ਹੀ ਮੰਗਾਂ ਮੰਨੇ ਜਾਣ ਦਾ ਭਰੋਸਾ ਦਿਵਾਇਆ ਹੈ। ਸ੍ਰੀ ਕਮਲਜੀਤ ਸਿੰਘ ਯੂਨਿਟ ਸਕੱਤਰ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਉਮੀਦਾਂ ਸਨ । ਪਰ ਇਹ ਵੀ ਪਿਛਲੀਆਂ ਸਰਕਾਰਾਂ ਦੀ ਤਰਾਂ ਹੀ ਨਾਨ ਟੀਚਿੰਗ ਸਟਾਫ ਨੂੰ ਭੁੱਲ ਗਏ ਹਨ। ਸ੍ਰੀਮਤੀ ਮਨਦੀਪ ਕੌਰ ਸੂਚ ਨੇ ਕਿਹਾ ਕਿ 11.09.1978 ਤੋਂ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਲਈ ਪੇ ਰਵੀਜਨ ਇਕੱਠੇ ਹੀ ਹੁੰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਆਪ ਸਰਕਾਰ ਨੇ ਵੀ ਟੀਚਿੰਗ ਸਟਾਫ ਨੂੰ ਸਕੇਲ ਜਾਰੀ ਕਰਕੇ ਨਾਨ ਟੀਚਿੰਗ ਸਟਾਫ ਨੂੰ ਨਵੇਂ ਸਕੇਲ ਤੋਂ ਵਾਂਝਿਆਂ ਰੱਖ ਕੇ ਧੱਕਾ ਕੀਤਾ ਹੈ। ਇਸ ਮੌਕੇ ਸ੍ਰੀਮਤੀ ਕੁਸਮ ਸ਼ਰਮਾ, ਸ੍ਰੀ ਗੌਰਵ ਅੱਤਰੀ, ਸ੍ਰੀਮਤੀ ਤੇਜਿੰਦਰ ਕੌਰ, ਸ੍ਰੀ ਗੰਗਾ ਰਾਮ ਅਤੇ ਉਰਮਿਲਾ ਦੇਵੀ ਆਦਿ ਸਾਥੀ ਕਰਮਚਾਰੀ ਵੀ ਹਾਜ਼ਰ ਸਨ।